BREAKING NEWS
Search

ਪਤਾ ਨੀ ਨੈੱਟ ਤੇ ਕੀ ਕੀ ਕਰੀ ਜਾਂਦੇ ਨੇ, ਯੂਟਿਊਬ ਦੇ ਚੱਕਰਾਂ ਚ ਕਰ ਬੈਠੇ ਆਹ ਕੰਮ, ਚੁੱਕ ਲੈ ਗਈ ਪੁਲਿਸ

ਅਜੋਕੇ ਯੁੱਗ ਨੂੰ ਵਿਗਿਆਨ ਦਾ ਯੁੱਗ ਕਿਹਾ ਜਾ ਸਕਦਾ ਹੈ। ਵਿਗਿਆਨ ਨੇ ਬਹੁਤ ਸਾਰੀ ਜਾਣਕਾਰੀ ਮੁਹੱਈਆ ਕੀਤੀ ਹੈ। ਯੂ ਟਿਊਬ ਅਤੇ ਗੂਗਲ ਸਾਡੇ ਲਈ ਜਾਣਕਾਰੀ ਦਾ ਵਡਮੁੱਲਾ ਸੋਮਾ ਹਨ। ਪਰ ਕਈ ਵਾਰ ਅਜਿਹੀ ਜਾਣਕਾਰੀ ਪ੍ਰਾਪਤ ਕਰਕੇ ਫਿਰ ਇਸ ਤੇ ਤਜਰਬੇ ਕਰਨ ਨਾਲ ਮੁਸੀਬਤ ਵੀ ਖੜ੍ਹੀ ਹੋ ਜਾਂਦੀ ਹੈ। ਬਟਾਲਾ ਥਾਣੇ ਅਧੀਨ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਗੈਰ ਕਾਨੂੰਨੀ ਤਰੀਕੇ ਨਾਲ ਹਥਿਆਰ ਬਣਾਉਣ ਦਾ ਕੰਮ ਕਰਦੇ ਸਨ।

ਦੋਸ਼ੀ ਰਾਜਨ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਯੂ-ਟਿਊਬ ਤੋਂ ਦੇਖ ਕੇ ਉਨ੍ਹਾਂ ਦੇ ਦਿਮਾਗ ਵਿੱਚ ਹਥਿਆਰ ਬਣਾਉਣ ਦੀ ਸਕੀਮ ਸੁੱਝੀ। ਇਸ ਪਿੱਛੇ ਉਨ੍ਹਾਂ ਦਾ ਕੋਈ ਗਲਤੀਆਂ ਖਤਰਨਾਕ ਇਰਾਦਾ ਨਹੀਂ ਸੀ। ਉਸ ਦਾ ਦੂਜਾ ਸਾਥੀ ਪ੍ਰਿਤਪਾਲ ਸਿੰਘ ਹੈ। ਜਿਹੜਾ ਕਿ ਇੱਕ ਫੈਕਟਰੀ ਦਾ ਮਾਲਕ ਹੈ। ਰਾਜਨ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਸਿਰਫ ਦੋ ਹਥਿਆਰ ਬਣਾਏ ਹਨ। ਰਾਜਨ ਸ਼ਰਮਾ ਪੇਸ਼ੇ ਵਜੋਂ ਲੈਪਟਾਪ ਟੈਕਨੀਸ਼ਨ ਦੱਸਿਆ ਜਾਂਦਾ ਹੈ। ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਪੁਲੀਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਦੋ ਨੌਜਵਾਨ ਰਾਜਨ ਸ਼ਰਮਾ ਅਤੇ ਪ੍ਰਿਤਪਾਲ ਸਿੰਘ ਨਾਜਾਇਜ਼ ਹਥਿਆਰ ਬਣਾਉਣ ਦਾ ਧੰਦਾ ਕਰਦੇ ਹਨ।

ਤਲਾਸ਼ੀ ਦੌਰਾਨ ਇਨ੍ਹਾਂ ਤੋਂ ਪੰਜ ਹਥਿਆਰ ਮਿਲੇ ਹਨ। ਜਿਨ੍ਹਾਂ ਵਿੱਚੋਂ ਤਿੰਨ ਪਿਸਤੌਲ 32 ਬੋਰ ਦੇ ਅਤੇ ਦੋ ਪਿਸਤੌਲ ਬਾਰਾਂ ਬੋਰ ਦੇ ਹਨ। ਇਸ ਤੋਂ ਬਿਨਾਂ ਇਨ੍ਹਾਂ ਤੋਂ ਕਾਰਤੂਸ ਵੀ ਮਿਲੇ ਹਨ। ਜੋ ਕਿ ਚੱਲੇ ਹੋਏ ਹਨ। ਪਿਸਤੌਲ ਬਣਾਉਣ ਤੋਂ ਬਾਅਦ ਇਨ੍ਹਾਂ ਕਾਰਤੂਸਾਂ ਨੂੰ ਪਿਸਤੌਲ ਵਿੱਚ ਪਾ ਕੇ ਇਨ੍ਹਾਂ ਵੱਲੋਂ ਚਲਾ ਕੇ ਦੇਖਿਆ ਗਿਆ।

ਇਨ੍ਹਾਂ ਦੁਆਰਾ ਫੈਕਟਰੀ ਵਿੱਚ ਸਰੀਏ ਦੀ ਕਟਿੰਗ ਕਰਕੇ ਕਾਫ਼ੀ ਲੰਬੇ ਸਮੇਂ ਦੀ ਮਿਹਨਤ ਤੋਂ ਬਾਅਦ ਇਹ ਹਥਿਆਰ ਤਿਆਰ ਕੀਤੇ ਗਏ। ਪੁਲਿਸ ਦੁਆਰਾ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਦਾਲਤ ਤੋਂ ਦੋਸ਼ੀਆਂ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਕਿ ਹੋਰ ਜਾਣਕਾਰੀ ਮਿਲ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟerror: Content is protected !!