BREAKING NEWS
Search

ਨੱਕ ਦੀ ਐਲਰਜੀ,ਅਲਰਜਿਕ ਰਾਏਨਾਈਟਸ ਬਚਾਅ ਕਰਨ ਦੇ ਘਰੇਲੂ ਨੁਸਖੇ

ਐਲਰਜੀ ਕਈ ਤਰ੍ਹਾਂ ਦੀ ਹੁੰਦੀ ਹੈ। ਕੁਝ ਲੋਕਾਂ ਨੂੰ ਖਾਸ ਦਰੱਖਤਾਂ ਤੋਂ, ਕੁਝ ਨੂੰ ਭੋਜਨ ਤੋਂ, ਕੁਝ ਨੂੰ ਮੌਸਮ ਤੋਂ ਅਲਰਜੀ ਹੁੰਦੀ ਹੈ ਤੇ ਕੁਝ ਲੋਕ ਅਲਰਜਿਕ ਰਾਏਨਾਈਟਸ ਦਾ ਸ਼ਿਕਾਰ ਹੁੰਦੇ ।ਅਲਰਜਿਕ ਰਾਏਨਾਈਟਸ ਦਾ ਮਤਲਬ ਇਹ ਹੈ ਕਿ ਸਾਨੂੰ ਅਲਰਜੀ ਦੇ ਮੁੱਖ ਕਾਰਨ ਬਾਰੇ ਪਤਾ ਨਹੀਂ ਹੁੰਦਾ ।

ਨੱਕ ਰਾਹੀਂ ਹਵਾ, ਧੂੜ, ਮਿੱਟੀ, ਕਿਟਾਣੂ, ਵਿਸ਼ਾਣੂ,ਜੀਵਾਣੂ, ਬੈਕਟੀਰੀਆ ਸਾਡੇ ਸਰੀਰ ਦੇ ਅੰਦਰ ਜਾਂਦੇ ਹਨ ਜਦੋਂ ਕੋਈ ਅਜਿਹਾ ਵਿਸ਼ੈਲਾ ਜੀਵ ਅੰਦਰ ਚਲਾ ਜਾਵੇ ਜੋ ਸਾਡੀ ਰੋਗ ਪ੍ਰਤੀਰੋਧ ਸ਼ਕਤੀ ਦੇ ਅਨੁਕੂਲ ਨਾ ਹੋਵੇ ।ਤਾਂ ਇਹ ਚੀਜ਼ ਅਲਰਜੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ ਇਸ ਨੂੰ ਅਲਰਜਿਕ ਰਾਈਨਾਈਟਸ ਕਹਿੰਦੇ ਹਾਂ ।

ਇਹ ਜਾਨਲੇਵਾ ਤਾਂ ਨਹੀਂ ਹੁੰਦੀ 2-3 ਦਿਨ ਤੱਕ ਆਪਣੇ ਆਪ ਠੀਕ ਹੋ ਜਾਂਦੀ ਹੈ ।ਪਰ ਜਿੰਨਾ ਚਿਰ ਰਹਿੰਦੀ ਹੈ ਬੇਚੈਨੀ ਹੁੰਦੀ ਹੈ ।

ਅਲਰਜਿਕ ਰਾਈਨਾਈਟਸ ਦੇ ਲੱਛਣ

 • ਵਾਰ ਵਾਰ ਛਿੱਕਾਂ ਆਉਣੀਆਂ।
 • ਸਿਰ ਵਿੱਚ ਦਰਦ ਹੋਣਾ।
 • ਨੱਕ ਬੰਦ ਹੋਣਾ ਨੱਕ ਅੰਦਰ ਖ਼ੁਰਕ ਹੋਣੀ।
 • ਨੱਕ ਵਿੱਚੋਂ ਪਾਣੀ ਵਰਗਾ ਤਰਲ ਪਦਾਰਥ ਲਗਾਤਾਰ ਵਹਿਣਾ।
 • ਨੱਕ, ਅੱਖਾਂ ਅਤੇ ਜੀਭ ਦੇ ਤਾਲੂ ਤੇ ਖੁਜਲੀ ਹੋਣਾ।
 • ਗਲੇ ਵਿਚ ਇਨਫੈਕਸ਼ਨ ਹੋਣਾ।

ਅਲਰਜੀ ਰਾਏ ਨਾਈਟਸ ਤੋਂ ਬਚਾਅ ਕਰਨ ਦੇ ਘਰੇਲੂ ਨੁਸਖੇ

 • ਵਿਟਾਮਿਨ C ਕਿਸੇ ਵੀ ਤਰ੍ਹਾਂ ਦੀ ਅਲਰਜੀ ਦੇ ਪ੍ਰਤੀ ਸਾਡੇ ਸਰੀਰ ਦੀ ਸ਼ਕਤੀ ਨੂੰ ਵਧਾਉਂਦੀ ਹੈ । ਰੋਜ਼ਾਨਾ ਇਕ ਨਿੰਬੂ ਦੇ ਸੇਵਨ ਦੀ ਆਦਤ ਜ਼ਰੂਰ ਬਣਾਓ ।
 • ਬਾਹਰ ਦੇ ਖਾਣੇ ਤੋਂ ਬਚੋ ।
 • ਨਮਕ ਵਾਲੇ ਪਾਣੀ ਨਾਲ ਗਰਾਰੇ ਕਰੋ , ਅਤੇ 2 ਗਲਾਸ ਰੋਜ਼ਾਨਾ ਨਮਕ ਵਾਲੇ ਪਾਣੀ ਦੇ ਪੀਓ ।
 • ਜਿੰਨੇ ਦਿਨ ਠੀਕ ਨਹੀਂ ਹੁੰਦੇ ਘਰ ਤੋਂ ਬਾਹਰ ਨਾ ਨਿਕਲੋ ।
 • ਬਦਲਦੇ ਮੌਸਮ ਵਿੱਚ ਅਲਰਜੀ ਸਭ ਤੋਂ ਵੱਧ ਹੁੰਦੀ ਹੈ । ਇਸ ਲਈ ਜਦੋਂ ਮੌਸਮ ਬਦਲ ਰਿਹਾ ਹੋਵੇ ਉਸ ਸਮੇਂ ਆਪਣੀ ਸਿਹਤ ਦਾ ਖਾਸ ਖਿਆਲ ਰੱਖੋ । ਉਨ੍ਹਾਂ ਦਿਨਾਂ ਵਿੱਚ ਕੋਈ ਤਲੀ ਚੀਜ਼ ਜਾਂ ਜੰਕ ਫੂਡ ਨਾ ਖਾਓ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇ ਚੰਗੀ ਲੱਗੇ ਹੋਵੇ ਇਸ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਜੀ।

ਸਿਹਤ ਸਬੰਧੀ ਹਰ ਜਾਣਕਾਰੀ ਪ੍ਰਾਪਤ ਕਰਨ ਲਈ ਫੇਸਬੁੱਕ ਪੇਜ਼ ਜ਼ਰੂਰ ਸਬਸਕਰਾਈਬ ਕਰੋ ਜੀ ।ਧੰਨਵਾਦ।error: Content is protected !!