=== console.log('header!'); // Easy to add and display post grid on your website with or without categoryies filter. Also work with Gutenberg shortcode block.

ਨੌਜਵਾਨ ਦੇ ਢਿੱਡ ਚੋਂ ਨਿਕਲੇ 39 ਸਿੱਕੇ ਮਸਾਂ ਬਚੀ ਜਾਨ , ਨਿਗਲਣ ਦਾ ਕਾਰਨ ਜਾਣ ਡਾਕਟਰਾਂ ਦੇ ਵੀ ਉੱਡੇ ਹੋਸ਼

ਆਈ ਤਾਜਾ ਵੱਡੀ ਖਬਰ 

ਕਈ ਵਾਰ ਮਨੁੱਖ ਵੱਲੋਂ ਕੀਤੀਆਂ ਗਲਤੀਆਂ ਉਸ ਸਾਹਮਣੇ ਕੁਝ ਇਸ ਕਦਰ ਆਉਂਦੀਆਂ ਹਨ ਕਿ ਮਨੁੱਖ ਜ਼ਿੰਦਗੀ ਤੇ ਮੌਤ ਵਿਚਾਲੇ ਦੇ ਸਫਰ ਵਿੱਚ ਫਸ ਜਾਂਦੇ ਹਨ l ਜਿਸ ਦੌਰਾਨ ਨਾ ਤਾਂ ਉਹ ਜ਼ਿੰਦਗੀ ਨੂੰ ਜੀ ਪਾਂਦੇ ਹਨ ਤੇ ਨਾ ਹੀ ਉਹਨਾਂ ਨੂੰ ਮੌਤ ਆਉਂਦੀ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਨੌਜਵਾਨ ਦੇ ਢਿੱਡ ਵਿੱਚੋਂ 39 ਸਿੱਕੇ ਨਿਕਲੇ l ਜ਼ਿੰਦਗੀ ਤੇ ਮੌਤ ਵਿਚਾਲੇ ਲਟਕਦੀ ਹਾਲਤ ‘ਚ ਇਸ ਵਿਅਕਤੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਪਿੱਛੇ ਦਾ ਕਾਰਨ ਇਹ ਸੀ ਕਿ ਲਗਭਗ ਪਿਛਲੇ 20 ਦਿਨਾਂ ਤੋਂ ਉਸ ਦੇ ਪੇਟ ਵਿੱਚ ਦਰਦ ਸੀ ਤੇ ਉਸਨੂੰ ਲਗਾਤਾਰ ਉਲਟੀਆਂ ਵੀ ਆ ਰਹੀਆਂ ਸੀ ਤੇ ਉਸ ਵੱਲੋਂ ਕੁਝ ਵੀ ਖਾਧਾ ਪੀਤਾ ਨਹੀਂ ਜਾ ਰਿਹਾ ਸੀ l

ਪਰ ਜਦੋਂ ਇਹ ਸ਼ਖਸ ਹਸਪਤਾਲ ਪਹੁੰਚਿਆ ਤਾਂ ਹਸਪਤਾਲ ਪਹੁੰਚਣ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਸ ਨੂੰ ਸੁਣਨ ਤੋਂ ਬਾਅਦ ਸਾਰੇ ਲੋਕ ਹੱਕੇ ਬੱਕੇ ਰਹਿ ਗਏ। ਡਾਕਟਰੀ ਜਾਂਚ ਦੌਰਾਨ ਮਰੀਜ਼ ਦੇ ਪੇਟ ਵਿੱਚ 39 ਸਿੱਕੇ ਪਾਏ ਗਏ। ਇਹ ਸਿੱਕੇ ਇੱਕ, ਦੋ ਅਤੇ 5 ਰੁਪਏ ਦੇ ਸਨ। ਇਸ ਤੋਂ ਇਲਾਵਾ 37 ਛੋਟੇ ਤੇ ਵੱਡੇ ਚੁੰਬਕੀ ਸਿੱਕੇ ਮਿਲੇ, ਜੋ ਵੱਖ-ਵੱਖ ਆਕਾਰ ਦੇ ਸਨ। ਜਿਸ ਤੋਂ ਬਾਅਦ ਪਤਾ ਚੱਲਿਆ ਕਿ ਇਹ ਨੌਜਵਾਨ ਦਿਮਾਗੀ ਤੌਰ ਤੇ ਕਾਫੀ ਪਰੇਸ਼ਾਨ ਸੀ l ਦਿੱਲੀ ਦਾ ਰਹਿਣ ਵਾਲਾ ਇਹ 26 ਸਾਲਾ ਨੌਜਵਾਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਮਾਨਸਿਕ ਪਰੇਸ਼ਾਨੀਆਂ ਦੇ ਨਾਲ ਜੂਝ ਰਿਹਾ ਸੀ l

ਪਰ ਇਸ ਘਟਨਾ ਨੇ ਸਭ ਦੇ ਹੀ ਹੋਸ਼ ਉਡਾ ਕੇ ਰੱਖ ਦਿੱਤੇ ਹਨ। ਉੱਥੇ ਹੀ ਡਾਕਟਰ ਵੀ ਹੈਰਾਨ ਸਨ ਕਿ ਇਸ ਵਿਅਕਤੀ ਦੇ ਪੇਟ ਵਿਚ ਇੰਨੇ ਸਿੱਕੇ ਕਿਵੇਂ ਪਹੁੰਚ ਗਏ। ਪੁੱਛਗਿੱਛ ਦੌਰਾਨ ਮਰੀਜ਼ ਨੇ ਡਾਕਟਰਾਂ ਨੂੰ ਦੱਸਿਆ ਕਿ ਉਸ ਦਾ ਮੰਨਣਾ ਹੈ ਕਿ ਇਨ੍ਹਾਂ ਧਾਤਾਂ ਵਿਚ ਜ਼ਿੰਕ ਮੌਜੂਦ ਹੈ ਤੇ ਜੇ ਉਹ ਇਨ੍ਹਾਂ ਸਿੱਕਿਆਂ ਨੂੰ ਨਿਗਲ ਲੈਂਦਾ ਹੈ ਤਾਂ, ਉਹ ਸਿਹਤਮੰਦ ਹੋ ਜਾਵੇਗਾ ਅਤੇ ਜ਼ਿੰਕ ਉਸ ਦੇ ਸਰੀਰ ਵਿਚ ਲੋੜੀਂਦੀ ਮਾਤਰਾ ਵਿਚ ਪਹੁੰਚ ਜਾਵੇਗਾ।

ਇਹੀ ਇੱਕ ਕਾਰਨ ਸੀ ਕਿ ਇਸ ਸ਼ਖਸ ਦੇ ਵੱਲੋਂ ਐਨੀ ਵੱਡੀ ਮਾਤਰਾ ਦੇ ਵਿੱਚ ਸਿੱਕਿਆ ਨੂੰ ਨਿਗਲਿਆ ਗਿਆ l ਜਿਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਇਸ ਨੌਜਵਾਨ ਦਾ ਆਪਰੇਸ਼ਨ ਕੀਤਾ ਗਿਆ l ਇਸ ਦੌਰਾਨ ਇਸ ਦੇ ਪੇਟ ਦੇ ਵਿੱਚੋਂ ਇਹ ਸਾਰੇ ਸਿੱਕੇ ਕੱਢੇ ਗਏ l ਹੁਣ ਇਹ ਬਿਲਕੁਲ ਠੀਕ ਹੈ।




error: Content is protected !!