ਆਈ ਤਾਜਾ ਵੱਡੀ ਖਬਰ
ਵਾਸ਼ਿੰਗਟਨ(ਪੀਟੀਆਈ): ਕੋਰੋਨਾ ਵਾਇਰਸ ਦੇ ਚੱਲਦੇ ਸਿਹਤ ਸਬੰਧੀ ਹੋਰ ਕਈ ਗੰਭੀਰ ਸਮੱਸਿਆਵਾਂ ਦਾ ਵੀ ਖਤਰਾ ਵਧ ਗਿਆ ਹੈ। ਹੁਣ ਇਕ ਨਵੇਂ ਅਧਿਐਨ ਤੋਂ ਇਹ ਪਤਾ ਲੱਗਿਆ ਹੈ ਕਿ ਇਸ ਖਤਰਨਾਕ ਵਾਇਰਸ ਦੀ ਲਪੇਟ ਵਿਚ ਆਉਣ ਵਾਲੇ ਸਿਹਤਮੰਦ ਨੌਜਵਾਨ ਲੋਕਾਂ ਵਿਚ ਸਟ੍ਰੋਕ ਦਾ ਖਤਰਾ ਵਧ ਸਕਦਾ ਹੈ।
ਅਮਰੀਕਾ ਦੀ ਥਾਮਸ ਜੇਫਰਸਨ ਯੂਨੀਵਰਸਿਟੀ ਦੇ ਖੋਜਕਾਰਾਂ ਮੁਤਾਬਕ ਇਹ ਨਤੀਜੇ 20 ਮਾਰਚ ਤੋਂ 10 ਅਪ੍ਰੈਲ ਦੌਰਾਨ ਉਨ੍ਹਾਂ ਦਾ ਸੰਸਥਾਨ ਵਿਚ ਸਟ੍ਰੋਕ ਦਾ ਸਾਹਮਣਾ ਕਰਨ ਵਾਲੇ ਕੋਰੋਨਾ ਰੋਗੀਆਂ ਦੇ ਵਿਸ਼ਲੇਸ਼ਣ ਦੇ ਆਧਾਰ ‘ਤੇ ਕੱਢਿਆ ਗਿਆ ਹੈ। ਇਹ ਅਧਿਐਨ ਜਨਰਲ ਨਿਊਰੋਸਰਜਰੀ ਵਿਚ ਪ੍ਰਕਾਸ਼ਿਤ ਹੋਇਆ ਹੈ। ਯੂਨੀਵਰਸਿਟੀ ਦੇ ਖੋਜਕਾਰ ਪਾਸਕਲ ਜੇਬੋਰ ਨੇ ਕਿਹਾ ਕਿ ਅਸੀਂ
30 ਤੋਂ 50 ਸਾਲ ਦੀ ਉਮਰ ਦੇ ਰੋਗੀਆਂ ਵਿਚ ਸਟ੍ਰੋਕ ਦੇ ਮਾਮਲੇ ਉਸੇ ਤਰ੍ਹਾਂ ਦੇਖ ਰਹੇ ਹਾਂ, ਜਿਸ ਤਰ੍ਹਾਂ ਆਮ ਕਰਕੇ 70 ਤੋਂ 80 ਸਾਲ ਦੇ ਮਰੀਜ਼ਾਂ ਵਿਚ ਦੇਖਦੇ ਹਾਂ। ਹਾਲਾਂਕਿ ਸਾਡੀ ਇਹ ਸਮੀਖਿਆ ਸ਼ੁਰੂਆਤੀ ਹੈ ਤੇ ਸਿਰਫ 14 ਰੋਗੀਆਂ ‘ਤੇ ਆਧਾਰਿਤ ਹੈ ਪਰ ਅਸੀਂ ਜੋ ਕੁਝ ਦੇਖਿਆ, ਉਹ ਚਿੰਤਾ ਵਾਲੀ ਗੱਲ ਹੈ।
ਖੋਜਕਾਰਾਂ ਨੇ ਜਿਨ੍ਹਾਂ 14 ਰੋਗੀਆਂ ‘ਤੇ ਅਧਿਐਨ ਕੀਤਾ, ਉਨ੍ਹਾਂ ਵਿਚ 8 ਪੁਰਸ਼ ਤੇ 6 ਔਰਤਾਂ ਸਨ। ਇਨ੍ਹਾਂ ਵਿਚੋਂ ਅੱਧੇ ਪੀੜਤਾਂ ਨੂੰ ਇਹ ਤੱਕ ਪਤਾ ਨਹੀਂ ਸੀ ਕਿ ਉਹ ਕੋਰੋਨਾ ਇਨਫੈਕਟਿਡ ਹਨ। ਪਾਸਕਲ ਮੁਤਾਬਕ ਕੋਰੋਨਾ ਦੀ ਲਪੇਟ ਵਿਚ ਆਉਣ ਨਾਲ ਅਣਜਾਨ ਨੌਜਵਾਨ ਲੋਕਾਂ ਵਿਚ ਬਲੱਡ ਕਲਾਟਿੰਗ ਦੀ ਸਮੱਸਿਆ ਖੜ੍ਹੀ ਹੋ ਸਕਦੀ ਹੈ, ਜੋ ਸਟ੍ਰੋਕ ਦਾ ਵੱਡਾ ਕਾਰਣ ਹੈ। ਪਹਿਲਾਂ ਦੇ ਅਧਿਐਨਾਂ ਤੋਂ ਇਹ ਸਾਬਿਤ ਹੋ ਚੁੱਕਿਆ ਹੈ ਕਿ ਕੋਰੋਨਾ ਵਾਇਰਸ ਇਕ ਖਾਸ ਏਂਜਾਇਮ ਦੇ ਰਾਹੀਂ ਮਨੁੱਖੀ ਕੋਸ਼ਿਕਾਵਾਂ ਵਿਚ ਦਾਖਲ ਹੁੰਦਾ ਹੈ।
ਏਸੀਏ-2 ਨਾਂ ਦੇ ਇਹ ਏਂਜਾਈਮ ਮਨੁੱਖੀ ਕੋਸ਼ਿਕਾਵਾਂ ਵਿਚ ਪਾਇਆ ਜਾਂਦਾ ਹੈ। ਪਾਸਕਲ ਤੇ ਉਨ੍ਹਾਂ ਦੇ ਸਾਥੀਆਂ ਦਾ ਸਮੀਖਿਆ ਹੈ ਕਿ ਇਹ ਏਂਜਾਈਮ ਆਮ ਕਰਕੇ ਖੂਨ ਦੇ ਵਹਾਅ ਨੂੰ ਕੰਟਰੋਲ ਕਰਦਾ ਹੈ, ਪਰ ਕੋਰੋਨਾ ਵਾਇਰਸ ਏਂਜਾਇਮ ਦੇ ਇਸ ਕੰਮ ਵਿਚ ਦਖਲ ਦੇਣ ਦੇ ਰਾਹੀਂ ਕੋਸ਼ਿਕਾਵਾਂ ਵਿਚ ਦਾਖਲ ਹੋ ਸਕਦਾ ਹੈ। ਉਨ੍ਹਾਂ ਨੇ ਨਸਾਂ ਵਿਚ ਸੋਜ ਦੇ ਚੱਲਦੇ ਵੀ ਬਲੱਡ ਕਲਾਟਿੰਗ ਦਾ ਸ਼ੱਕ ਜਤਾਇਆ।
ਤਾਜਾ ਜਾਣਕਾਰੀ