ਨੌਕਰੀ ਦੀ ਪਰਵਾਹ ਕੀਤੇ ਬਿਨਾਂ Anmol Kwatra ਨੂੰ ਇਨਸਾਫ ਦਿਵਾਉਣ ਲਈ ਅੱਗੇ ਆਇਆ ਇਹ ਪੁਲਿਸ ਮੁਲਾਜ਼ਮ, ਦੇਖੋ ਵੀਡੀਓ,ਲੁਧਿਆਣਾ: ਲੁਧਿਆਣਾ ਦੇ ਸਮਾਜ ਸੇਵੀ ਅਨਮੋਲ ਕਵੱਤਰਾ ਅਤੇ ਉਸ ਦੇ ਪਿਤਾ ‘ਤੇ ਹੋਏ ਹਮਲੇ ਤੋਂ ਬਾਅਦ ਲੱਖਾਂ ਦੀ ਗਿਣਤੀ ‘ਚ ਲੋਕ ਦਸੇ ਸਮਰਥਨ ਲਈ ਲੁਧਿਆਣਾ ਪਹੁੰਚੇ, ਉਥੇ ਹੀ ਉਸ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਪੁਲਿਸ ਦੇ ਗੋਲਡੀ ਨਾਮ ਦਾ ਨੌਜਵਾਨ ਵੀ ਅਨਮੋਲ ਦੇ ਹੱਕ ‘ਚ ਨਿਤਰਿਆ।
ਇਸ ਜਵਾਨ ਨੇ ਆਪਣੀ ਵਰਦੀ ਦੀ ਪਰਵਾਹ ਕੀਤੇ ਬਿਨਾਂ ਜਿਸ ਤਰ੍ਹਾਂ ਅਨਮੋਲ ਕਵਾਤਰਾ ਨੂੰ ਇਨਸਾਫ ਦਿਵਾਉਣ ਲਈ ਕੰਮ ਕੀਤਾ, ਇਸ ਨੂੰ ਦੇਖ ਕੇ ਹਰ ਕੋਈ ਇਸ ਜਵਾਨ ਦਾ ਮੁਰੀਦ ਹੋ ਗਿਆ ਹੈ। ਦਰਅਸਲ ਬੀਤੇ ਦਿਨ ਨੂੰ ਵੋਟ ਪਾ ਕੇ ਆ ਰਹੇ ਅਨਮੋਲ ਅਤੇ ਉਸ ਦੇ ਪਿਤਾ ‘ਤੇ ਕੁਝ ਵਿਅਕਤੀਆਂ ਵਲੋਂ ਹਮਲਾ ਕਰ ਦਿੱਤਾ ਗਿਆ।
ਪੁਲਿਸ ‘ਤੇ ਵੀ ਦਬਾਅ ਸੀ ਪਰ ਆਪਣੀ ਵਰ੍ਹਦੀ ਦੀ ਪਰਵਾਹ ਕੀਤੇ ਬਿਨਾਂ ਗੋਲਡੀ ਨਾਂ ਦਾ ਇਹ ਮੁਲਾਜ਼ਮ ਅਨਮੋਲ ਦੇ ਹੱਕ ਵਿਚ ਡੱਟ ਗਿਆ। ਅਨਮੋਲ ਦੇ ਸਾਥੀ ਗੋਲਡੀ ਦੀ ਹਿੰਮਤ ਬਿਆਨ ਕਰਦੇ ਹੋਏ ਉਸ ਦੇ ਪੈਰੀਂ ਤੱਕ ਪੈ ਗਏ।
ਇੱਥੇ ਦੱਸ ਦੇਈਏ ਕਿ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਕ ਘੰਟੇ ਵਿਚ ਹੀ ਦੋ ਕਾਂਗਰਸੀਆਂ ਨੂੰ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਨੂੰ ਬਾਅਦ ਵਿਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।
Home ਵਾਇਰਲ ਨੌਕਰੀ ਦੀ ਪਰਵਾਹ ਕੀਤੇ ਬਿਨਾਂ Anmol Kwatra ਨੂੰ ਇਨਸਾਫ ਦਿਵਾਉਣ ਲਈ ਅੱਗੇ ਆਇਆ ਇਹ ਪੁਲਿਸ ਮੁਲਾਜ਼ਮ, ਦੇਖੋ ਵੀਡੀਓ
ਵਾਇਰਲ