BREAKING NEWS
Search

ਨਹਾਉਣ ਗਏ ਨੌਜਵਾਨਾਂ ਤੇ ਹੋਗਿਆ ਜਾਨਲੇਵਾ ਹਮਲਾ, 5 ਮੁੰਡੇ ਆਪਣੀ ਜਾਨ ਬਚਾਉਣ ਲਈ ਨਦੀ ਚ ਡੁੱਬੇ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਹਾਦਸਾ ਕਿਸੇ ਵੀ ਸਮੇਂ ਤੇ ਕਿਸੇ ਵੀ ਵਿਅਕਤੀ ਦੇ ਨਾਲ ਵਾਪਰ ਸਕਦਾ ਹੈ , ਪਰ ਕੁਝ ਹਾਦਸੇ ਅਜਿਹੇ ਹੁੰਦੇ ਹਨ ਜੋ ਰੂਹ ਕੰਬਾਊ ਬਣ ਜਾਂਦੇ ਹਨ ਤੇ ਅਜਿਹਾ ਹੀ ਇਕ ਰੂਹ ਕੰਬਾਊ ਹਾਦਸਾ ਵਾਪਰਿਆ ਹੈ ਹਰਿਆਣਾ ਵਿੱਚ । ਜਿੱਥੇ ਯਮੁਨਾ ਨਹਿਰ ਵਿੱਚ ਨਹਾਉਣ ਗਏ ਦੱਸ ਨੌਜਵਾਨਾਂ ਤੇ ਜਾਨਲੇਵਾ ਹਮਲਾ ਹੋਇਆ , ਜਿਸ ਕਾਰਨ ਪੰਜ ਨੌਜਵਾਨ ਨਦੀ ਵਿੱਚ ਡੁੱਬ ਗਏ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਹਰਿਆਣਾ ਦੇ ਯਮੁਨਾਨਗਰ ਵਿਚ ਯਮੁਨਾ ਨਦੀ ਚ ਨਹਾਉਣ ਗਏ ਦੱਸ ਨੌਜਵਾਨਾਂ ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਧਿਰ ਦੇ ਵੱਲੋ ਇੱਟਾਂ , ਰੋੜੇ ਅਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ। ਜਿਸ ਕਾਰਨ ਨੌਜਵਾਨਾਂ ਦੇ ਵੱਲੋਂ ਆਪਣੀ ਜਾਨ ਬਚਾਉਣ ਲਈ ਲਹਿਰਾਂ ਵਿਚ ਛਾਲ ਮਾਰ ਦਿੱਤੀ । ਜਿਸ ਕਾਰਨ ਦੱਸ ਵਿਚੋਂ ਪੰਜ ਨੌਜਵਾਨ ਨਦੀ ਵਿੱਚ ਡੁੱਬ ਗਏ ।

ਉੱਥੇ ਹੀ ਇਸ ਬਾਬਤ ਗੱਲਬਾਤ ਕਰਦਿਆਂ ਹੋਇਆਂ ਪੁਲੀਸ ਅਧਿਕਾਰੀਅਾਂ ਨੇ ਦੱਸਿਆ ਕਿ ਦੱਸ ਨੌਜਵਾਨਾਂ ਵਿੱਚੋਂ ਪੰਜ ਨੇ ਕਿਸੇ ਨਾ ਕਿਸੇ ਤਰ੍ਹਾਂ ਲੁਕ ਕੇ ਜਾਨ ਬਚਾਈ ਅਤੇ ਬਾਅਦ ਵਿੱਚ ਪਰਿਵਾਰ ਦੀ ਪੁਲੀਸ ਨੂੰ ਸੂਚਿਤ ਕੀਤਾ । ਉਨ੍ਹਾਂ ਦੱਸਿਆ ਕਿ ਜਦੋਂ ਸਾਨੂੰ ਇਸ ਬਾਬਤ ਜਾਣਕਾਰੀ ਅਸੀਂ ਮੌਕੇ ਤੇ ਪਹੁੰਚ ਗਏ । ਪੁਲੀਸ ਨੇ ਅੱਜ ਗੱਲਬਾਤ ਕਰਦਿਆਂ ਦੱਸਿਆ ਕਿ ਹਮਲਾਵਰਾਂ ਨੇ ਯਮੁਨਾ ਨਦੀ ਚ ਡੁੱਬਣ ਵਾਲੇ ਨੌਜਵਾਨਾਂ ਦੀ ਕਾਰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਦਿੱਤਾ ਹੈ ਤੇ ਗੋਤਾਖੋਰਾਂ ਦੀ ਮੱਦਦ ਨਾਲ ਪੁਲੀਸ ਵੱਲੋਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।

ਪਰ ਅਜੇ ਤੱਕ ਤਲਾਸ਼ੀ ਦੇ ਬਾਵਜੂਦ ਕਿਸੇ ਵੀ ਨੌਜਵਾਨ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ । ਉੱਥੇ ਹੀ ਇਸ ਬਾਬਤ ਗੱਲਬਾਤ ਕਰਦਿਆਂ ਹੋਇਆ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਕਰੀਬਨ ਦੋ ਸਾਲ ਪਹਿਲਾਂ ਉਨ੍ਹਾਂ ਦਾ ਦੂਜੇ ਧਿਰ ਦੇ ਨਾਲ ਝਗੜਾ ਹੋਇਆ ਸੀ, ਜੋ ਮਾਮਲਾ ਅਦਾਲਤ ਤੱਕ ਸੋਲ਼ਾਂ ਸਿਆਸੀ ਦੇ ਮਾਮਲੇ ਚ ਦੋ ਦਿਨ ਬਾਅਦ ਗਵਾਹੀ ਸੀ ।

ਉਸੇ ਮਾਮਲੇ ਨੂੰ ਲੈ ਕੇ ਰੰਜਿਸ਼ ਦੇ ਤਹਿਤ ਦੂਜੇ ਧਿਰ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਜਿਹੜੇ ਪੰਜ ਨੌਜਵਾਨ ਲਾਪਤਾ ਹਨ ਉਨ੍ਹਾਂ ਦੀ ਉਮਰ ਅਠਾਰਾਂ ਤੋਂ ਇੱਕੀ ਸਾਲ ਵਿਚਕਾਰ ਦੱਸੀ ਜਾ ਰਹੀ ਹੈ । ਫਿਲਹਾਲ ਪੁਲਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।error: Content is protected !!