‘ਪਵਨ ਗੁਰੂ, ਪਾਣੀ ਪਿਤਾ,ਮਾਤਾ ਧਰਤ ਮਹੁਤ’ ਗੁਰਬਾਣੀ ਦੇ ਇਸ ਵਾਕ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਕੁਦਰਤ ਦੀ ਸਾਡੇ ਜੀਵਨ ਲਈ ਇਕ ਵੱਡਮੁੱਲੀ ਦਾਤ ਹੈ। ਕੋਈ ਸਮਾਂ ਸੀ
ਜਦੋਂ ਕਿਹਾ ਕਰਦੇ ਸਾਂ ਕਿ ਪੰਜਾਬ ਦਾ ਪਾਣੀ ਅੰਮ੍ਰਿਤ ਹੈ ਜੋ ਮਨ ਤੇ ਤਨ ਦੀ ਪਿਆਸ ਬੁਝਾ ਕੇ ਤੰਦਰੁਸਤੀ ਬਖਸ਼ਦਾ ਹੈ।
ਜ ਹਾਲਾਤ ਉਲਟ ਹੋ ਗਏ ਹਨ। ਹੁਣ ਪੰਜਾਬ ਦਾ ਕੋਈ ਵੀ ਇਲਾਕਾ ਅਜਿਹਾ ਨਹੀਂ ਜਿੱਥੇ ਪਹਿਲਾਂ ਵਰਗਾ ਸ਼ੁੱਧ ਤੇ ਸਾਫ ਪਾਣੀ ਨਸੀਬ ਹੁੰਦਾ ਹੋਵੇ। ਪੰਜਾਬ ਦੇ ਪਾਣੀ ਦੀਆਂ ਦੋ ਸਮੱਸਿਆਵਾਂ ਹਨ- ਪਹਿਲੀ ਸਮੱਸਿਆ ਸ਼ੁੱਧ ਪਾਣੀ ਦੀ ਤੇ ਦੂਜੀ ਅਹਿਮ ਸਮੱਸਿਆ ਪੰਜਾਬ ਤੋਂ ਘੱਟ ਰਹੇ ਧਰਤੀ ਦੇ ਹੇਠਲੇ ਤੇ ਉਪਰਲੇ ਪਾਣੀ ਦੀ। ਅੱਜ ਦੇ ਸਮੇਂ ਪਾਣੀ ਨਾਲ ਸੰਬੰਧਿਤ ਵੱਡੀ ਸਮੱਸਿਆ ਧਰਤੀ ਹੇਠਲਾ ਪਾਣੀ ਤੇ ਦਰਿਆਵਾਂ ਵਿਚਲੇ ਪਾਣੀ ਦਾ ਪੱਧਰac ਘਟਣਾ ਹੈ। ਵਰਖਾ ਵੀ ਸਤੁਲਿਤ ਨਹੀਂ ਹੋ ਰਹੀ।
ਪੰਜਾਬ ਜਿਸ ਦਾ ਨਾਂ ਦਰਿਆਵਾਂ ਨਾਲ ਜੁੜਿਆ ਹੋਇਆ ਹੈ,ਉਸ ਦਾ 80 ਫੀਸਦੀ ਪਾਣੀ ਲਗਭਗ ਖਤਮ ਹੋਣ ਦੇ ਕਿਨਾਰੇ ਹੈ ਜਾਂ ਹੋ ਗਿਆ। ਇਸ ਸਬ ਕਾਸੇ ਨੂੰ ਇਸ ਬੱਚੇ ਨੇ ਇਸ ਵੀਡੀਓ ਰਹੀ ਬਾਖੂਬੀ ਦੱਸਿਆ ਹੈ ਕਿ ਜੇਕਰ ਪਾਣੀ ਦੀ ਦੁਰਵਰਤੋਂ ਰੋਕੀ ਨਾ ਗਈ ਤੇ ਧਰਤੀ ਹੇਠਲਾ ਪਾਣੀ ਦਾ ਪੱਧਰ ਇਸੇ ਤਰਾਂ ਥੱਲੇ ਜਾਂਦਾ ਰਿਹਾ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਕਿਹੋ ਜਿਹਾ ਹੋਵੇਗਾ।
ਵਾਇਰਲ