BREAKING NEWS
Search

ਨਵਜੰਮੇ ਬੱਚੇ ਨੂੰ ਮਾਂ ਜਦੋਂ ਦੁੱਧ ਪਿਲਾਉਣ ਲੱਗੀ ਤਾਂ ਉਡੇ ਹੋਸ਼ ਕਿਓਂਕੇ……(ਤਾਜਾ ਵੱਡੀ ਖਬਰ)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਨਵਜੰਮੇ ਬੱਚੇ ਨੂੰ ਮਾਂ ਜਦੋਂ ਦੁੱਧ ਪਿਲਾਉਣ ਲੱਗੀ ਤਾਂ ਉਡੇ ਹੋਸ਼ ਕਿਓਂਕੇ……

ਨਵਜੰਮੇ ਬੱਚੇ ਨੂੰ ਦੁੱਧ ਪਿਲਾਉਣ ਲੱਗੀ ਤਾਂ ਦੇਖਿਆ ਬੱਚਾ ਜ਼ਿੰਦਾ ਨਹੀਂ, ਮਾਂ ਨੇ ਰੋ-ਰੋ ਕੇ ਇੰਝ ਦਰਦ ਕੀਤਾ ਬਿਆਨ,ਨਵਾਂਸ਼ਹਿਰ: ਸਰਕਾਰ ਵਲੋਂ ਸਿਹਤ ਸੇਵਾਵਾਂ ਦੇ ਨਾਂਅ ‘ਤੇ ਕੀਤੇ ਜਾਂਦੇ ਖੋਖਲੇ ਦਾਅਵੇ ਜੱਗ-ਜ਼ਾਹਿਰ ਹੁੰਦੇ ਜਾ ਰਹੇ ਹਨ।ਸਿਹਤ ਵਿਭਾਗ ਵਲੋਂ ਸਰਕਾਰ ਦੀਆਂ ਹਦਾਇਤਾਂ ‘ਤੇ ਜਣੇਪੇ ਦੇ ਕੇਸ ਸਰਕਾਰੀ ਹਸਪਤਾਲਾਂ ‘ਚ ਕਰਵਾਉਣ ਲਈ ਵੱਡੇ ਪੱਧਰ ‘ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ, ਪੈਰਾ ਮੈਡੀਕਲ ਸਟਾਫ਼, ਦਵਾਈਆਂ ਅਤੇ ਹੋਰ ਸਾਧਨਾਂ ਦੀ ਘਾਟ ਨੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ 3 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ।

ਨਵਾਂਸ਼ਹਿਰ ਸਿਵਲ ਹਸਪਤਾਲ ‘ਚ ਆਉਣ ਵਾਲੇ ਜ਼ਿਆਦਾਤਰ ਮਰੀਜਾਂ ਦਾ ਇਲਾਜ ਕਰਨ ਦੀ ਬਜਾਏ ਉਹਨਾਂ ਨੂੰ ਚੰਡੀਗੜ੍ਹ,ਜਲੰਧਰ, ਜਾਂ ਲੁਧਿਆਣਾ ਰੈਫ਼ਰ ਕੀਤਾ ਜਾਂਦਾ ਹੈ।ਪੀੜਤ ਪਰਿਵਾਰ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸਿਵਲ ਗਾਇਨੀ ਵਾਰਡ ‘ਚ ਕੋਈ ਵੀ ਲੇਡੀਜ਼ ਡਾਕਟਰ ਮੌਜੂਦ ਨਹੀਂ ਹੁੰਦਾ ਜ਼ਿਆਦਾ ਤਰ ਨਰਸਿੰਗ ਦੀ ਟ੍ਰੇਨਿੰਗ ਲੈ ਰਹੀਆਂ ਲੜਕੀਆਂ ਦੁਆਰਾ ਹੀ ਮਰੀਜ਼ ਨੂੰ ਦੇਖਿਆ ਜਾਂਦਾ ਹੈ।

ਪੀੜਤਾਂ ਨੇ ਦੱਸਿਆ ਕਿ ਹੱਦ ਤਾਂ ਉਦੋਂ ਹੋ ਗਈ ਜਦੋਂ ਬਿਨ੍ਹਾਂ ਦੱਸੇ ਮ੍ਰਿਤਕ ਬੱਚਾ ਉਸ ਦੀ ਮਾਂ ਨਾਲ ਹੀ ਪਾ ਦਿੱਤਾ ਗਿਆ। ਜਦੋਂ ਬੱਚੇ ਦੀ ਮਾਂ ਆਪਣੇ ਨਵਜੰਮੇ ਬੱਚੇ ਨੂੰ ਦੁੱਧ ਪਿਲਾਉਣ ਲੱਗੀ ਤਾਂ ਉਸ ਉਦੋਂ ਪਤਾ ਚੱਲਿਆ ਕਿ ਮੇਰੇ ਨਾਲ ਮ੍ਰਿਤਕ ਬੱਚਾ ਪਾਇਆ ਹੈ ਉਸ ਵੇਲੇ ਮਾਂ ਦੇ ਦਿਲ ਤੇ ਕੀ ਬੀਤੀ ਹੋਵੇਗੀ। ਸ਼ਾਇਦ ਉਸ ਪਰਿਵਾਰ ਨੂੰ ਪੁੱਛਿਆ ਜਾਵੇ ਜਿਸ ਨਾਲ ਇਹ ਘਟਨਾਂ ਵਾਪਰੀ ਹੈ।error: Content is protected !!