ਰਣਜੀਤ ਬਾਵਾ ਬਾਰੇ ਪਾਈ ਇਹ ਪੋਸਟ ਹੋਈ ਵਾਇਰਲ ਦੇਖੋ
ਅੱਜ ਕੱਲ੍ਹ ਜਿਵੇ ਸਾਰਿਆਂ ਨੂੰ ਪਤਾ ਹੀ ਹੈ ਕੇ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਇਕ ਵਿਵਾਦਿਤ ਗੀਤ ਬਹੁਤ ਚਰਚਾ ਵਿਚ ਹੈ ਅਤੇ ਵੱਖ ਵੱਖ ਲੋਕ ਉਸ ਗੀਤ ਬਾਰੇ ਆਪਣੀ ਰਾਏ ਦੇ ਰਹੇ ਹਨ। ਹੁਣ ਮਸ਼ਹੂਰ ਸੋਸ਼ਲ ਵਰਕਰ ਨਵਜੋਤ ਕੌਰ ਲੰਬੀ ਨੇ ਆਪਣੇ ਫੇਸਬੂਕ ਪੇਜ ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜੋ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਦੇਖੋ ਨਵਜੋਤ ਕੌਰ ਲੰਬੀ ਨੇ ਕੀ ਲਿਖਿਆ ਹੈ :-
ਦੋ ਕ ਦਿਨ ਪਹਿਲਾਂ ਮੈਂ ਰਣਜੀਤ ਬਾਵਾ ਦੀ support ਵਿਚ ਇਕ post ਪਾਈ ਸੀ ਜੋ ਕਿ ਮੈਂ ਅੱਧੇ ਕੁ ਘੰਟੇ ਬਾਅਦ ਡਿਲੀਟ ਕਰਤੀ ਸੀ । ਉਸ ਦਾ ਕਾਰਨ ਇਹ ਸੀ ਕਿ ਕਾਫੀ ਸਾਰੇ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋਏ ਕੁਝ ਕੁ ਲੋਕ ਉਚੇ ਨੀਵੇਂ ਹੋਏ , ਕੁਝ ਕੁ ਲੋਕਾ ਨੇ post ਪਾਉਣ ਲਈ ਮੇਰਾ ਧੰਨਵਾਦ ਵੀ ਕੀਤਾ ਪਰ ਉਸ ਵਿਚੋਂ 2 ਫੋਨ ਇਹੋ ਜੇ ਸੀ ਜਿਨ੍ਹਾਂ ਵਿਚੋਂ ਇਕ ਦੀ ਗੱਲ ਮੇਰੇ ਡੈਡੀ ਨਾਲ ਹੋਈ ਤੇ ਇਕ ਦੀ ਗੱਲ ਮੇਰੇ ਨਾਲ । ਉਹਨਾਂ ਦੋਹਾ ਜਾਣਿਆ ਨੇ ਬੜੇ ਪਿਆਰ ਨਾਲ ਤੇ ਲਿਆਕਤ ਨਾਲ ਗੱਲ ਕੀਤੀ ਤੇ ਲਗਭਗ ਵਿਚਾਰ ਵੀ ਦੋਹਾ ਦੇ ਇਕੋ ਜਿਹੇ ਸਨ। ਉਹਨਾਂ ਨੇ ਕਿਹਾ * ਕਿ ਪੰਜਾਬ ਦੇ ਵਿਚ ਸਾਰੇ ਧਰਮਾਂ ਦੇ ਲੋਕ ਬੜੇ ਪਿਆਰ ਨਾਲ, ਮਿਲਵਰਤਨ ਨਾਲ , ਤੇ ਇਕਜੁਟ ਹੋ ਕੇ ਰਹਿੰਦੇ ਨੇ ,
ਸੋ ਆਪਾ ਇਸ ਮਸਲੇ ਨੂੰ ਹੋਰ ਨਾ ਵਧਾਈਏ ਤੇ ਰੋਕਣ ਦੀ ਕੋਸ਼ਿਸ਼ ਕਰੀਏ ਤਾਂ ਜੋ ਲੋਕਾਂ ਵਿਚ ਭਾਈਚਾਰਕ ਸਾਂਝ ਬਣੀ ਰਹੇ ਸੋ ਓਹਨਾ ਨੇ ਦਸਿਆ ਕਿ ਰਣਜੀਤ ਬਾਵਾ ਨੇ ਆਪਣਾ ਗਾਣਾ you tube ਤੋਂ ਡਿਲੀਟ ਕਰਤਾ ਤੇ ਮਾਫ਼ੀ ਵੀ ਮੰਗ ਲਈ * ਮੈਨੂੰ ਲਗਦੇ ਕੇ ਰਣਜੀਤ ਬਾਵਾ ਨੇ ਸੋਚਿਆ ਕਿ ਇਸ ਮਸਲੇ ਨੂੰ ਅੱਗੇ ਨਾ ਵਧਾਇਆ ਜਾਵੇ , ਖ਼ਤਮ ਕੀਤਾ ਜਾਵੇ ਤੇ ਇਕ ਸੂਝਵਾਨ ਹੋਣ ਦਾ ਪਰਿਚੈ ਦਿੱਤਾਂ ਤਾਂ ਕੇ ਪੰਜਾਬ ਵਿਚ ਭਾਈਚਾਰਕ ਸਾਂਝ ਬਣੀ ਰਹੇ , ਅਮਨ ਸ਼ਾਂਤੀ ਬਣੀ ਰਹੇ । ਇਸ ਚੀਜ਼ ਨੂੰ ਵੇਖਦਿਆਂ ਮੈ ਵੀ ਆਪਣੀ ਪੋਸਟ ਡਿਲੀਟ ਕਰਤੀ । ਪਰ ਅਫਸੋਸ ਫਿਰ ਵੀ ਰਣਜੀਤ ਬਾਵਾ ਤੇ ਪਰਚਾ ਹੋ ਗਿਆ । ਉਸਨੂੰ ਬੁਰਾ ਭਲਾ ਕਿਹਾ ਜਾ ਰਿਹੈ । ਇਕ ਭਰਾ ਤਾਂ ਮੈਂ ਸੁਣਿਆ ਕਹਿ ਰਿਹਾ ਕਿ ਰਣਜੀਤ ਬਾਵਾ ਦਾ ਮੂੰਹ ਕਾਲਾ ਕਰਨ ਵਾਲੇ ਨੂੰ ਇਕ ਲੱਖ ਰੁਪਇਆ ਦਿੱਤਾਂ
ਜਾਵੇਗਾ ਤੇ ਰਣਜੀਤ ਬਾਵਾ ਦੇ ਮਾਂ ਪਿਓ ਤੱਕ ਵੀ ਟਿੱਪਣੀ ਕੀਤੀ ਗਈ ਹੈ ਤੇ ਭੜਕਾਊ ਬਿਆਨ ਬਾਜੀ ਕੀਤੀ ਜਾ ਰਹੀ ਹੈ। ਰਣਜੀਤ ਬਾਵਾ ਨੇ ਇਕ ਚੰਗੇ ਨਾਗਰਿਕ ਹੋਣ ਦਾ ਪ੍ਰਮਾਣ ਦਿੱਤਾ ਹੈ । ਜੇ ਰਣਜੀਤ ਬਾਵਾ ਦੋ ਕਦਮ ਪਿੱਛੇ ਹੱਟ ਗਿਆ ਤਾਂ ਉਹਨਾਂ ਲੋਕਾਂ ਦਾ ਵੀ ਫਰਜ਼ ਬਣਦਾ ਸੀ ਕਿ ਦੋ ਕਦਮ ਪਿੱਛੇ ਹੱਟਦੇ ਤੇ ਪੰਜਾਬ ਵਿਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਪੰਜਾਬ ਦੇ ਇੱਕ ਚੰਗੇ ਨਾਗਰਿਕ ਹੋਣ ਦਾ ਪ੍ਰਮਾਣ ਦਿੰਦੇ ।
#navjotkaurlambi
ਤਾਜਾ ਜਾਣਕਾਰੀ