ਸਾਡੇ ਮੁਲਕ ਵਿੱਚ ਇਨਸਾਨ ਦੀ ਨਹੀਂ ਬਲਕਿ ਉਸ ਦੇ ਅਹੁਦੇ ਦੀ ਕੀਮਤ ਹੈ। ਜਿੰਨਾ ਵੱਡਾ ਕਿਸੇ ਕੋਲ ਆਉਂਦਾ ਹੈ। ਉੱਨੀ ਹੀ ਉਸ ਦੀ ਪੁੱਛ ਹੈ। ਕਿਉਂਕਿ ਇੱਥੇ ਕੁਰਸੀ ਨੂੰ ਸਲਾਮਾਂ ਹੁੰਦੀਆਂ ਹਨ। ਇਸੇ ਕਰਕੇ ਜਨਤਾ ਤੇ ਰੋਬ ਪਾਉਣ ਲਈ ਕਈ ਲੋਕ ਨਕਲੀ ਅਹੁਦਾ ਆਪਣੇ ਨਾਮ ਨਾਲ ਲਗਾ ਲੈਂਦੇ ਹਨ। ਕੁਝ ਸਮੇਂ ਲਈ ਤਾਂ ਇਹ ਕੰਮ ਚੱਲ ਜਾਂਦਾ ਹੈ। ਪਰ ਇੱਕ ਦਿਨ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਕੇ ਰਹਿੰਦਾ ਹੈ।
ਇਸ ਲਈ ਕਹਿੰਦੇ ਹਨ ਕਾਠ ਦੀ ਹਾਂਡੀ ਇੱਕ ਵਾਰ ਹੀ ਚੜ੍ਹਦੀ ਹੈ। ਬਠਿੰਡਾ ਪੁਲੀਸ ਨੂੰ ਫੂਲਾ ਸਿੰਘ ਨਾਮ ਦੇ ਵਿਅਕਤੀ ਨੇ ਆਪਣੇ ਨਾਲ ਛੇ ਲੱਖ ਦੀ ਠੱਗੀ ਹੋਣ ਦੀ ਸ਼ਿਕਾਇਤ ਕੀਤੀ ਹੈ। ਆਪਣੀ ਸ਼ਿਕਾਇਤ ਵਿੱਚ ਉਪਰੋਕਤ ਵਿਅਕਤੀ ਨੇ ਬਿਆਨ ਕੀਤਾ ਹੈ ਕਿ ਇੱਕ ਵਿਅਕਤੀ ਜਿਹੜਾ ਕਿ ਮਨੁੱਖੀ ਅਧਿਕਾਰ ਸੰਸਥਾ ਦਾ ਆਪਣੇ ਆਪ ਨੂੰ ਆਈ ਜੀ ਦੱਸਦਾ ਹੈ ਅਤੇ ਆਪਣਾ ਨਾਮ ਸ਼ਿਵ ਕੁਮਾਰ ਦੱਸਦਾ ਹੈ।
ਉਸ ਨੂੰ ਛੇ ਲੱਖ ਰੁਪਏ ਦਾ ਚੂਨਾ ਲਗਾ ਗਿਆ ਹੈ। ਉਸ ਨੇ ਇਹ ਕਹਿ ਕੇ ਛੇ ਲੱਖ ਰੁਪਏ ਲੈ ਲਏ ਕਿ ਉਹ ਫੂਲਾ ਸਿੰਘ ਨੂੰ ਮਨੁੱਖੀ ਅਧਿਕਾਰ ਸੰਸਥਾ ਦਾ ਪ੍ਰਧਾਨ ਲਗਵਾ ਦੇਵੇਗਾ। ਪੁਲਿਸ ਨੇ ਫ਼ੌਰੀ ਕਾਰਵਾਈ ਕਰਦੇ ਹੋਏ ਉਸ ਨੌਸਰਬਾਜ਼ ਨੂੰ ਕਾਬੂ ਕਰ ਲਿਆ ਹੈ। ਇਸ ਨੌਸਰਬਾਜ਼ ਦਾ ਨਾਮ ਅਮਰਜੀਤ ਸਿੰਘ ਹੈ ਅਤੇ ਇਹ ਬਰਨਾਲੇ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।
ਜਾਂਚ ਅਧਿਕਾਰੀ ਨੇ ਪੱਤਰਕਾਰਾਂ ਕੋਲ ਖੁਲਾਸਾ ਕੀਤਾ ਹੈ ਕਿ ਇਸ ਆਦਮੀ ਤੇ ਪਹਿਲਾਂ ਵੀ ਇੱਕ ਕੇਸ ਚੱਲਦਾ ਹੈ। ਇਸ ਦੇ ਖਿਲਾਫ਼ ਪੁਲਿਸ ਨੇ ਕੇਸ ਦਰਜ ਕਰਕੇ ਇਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਨੇ ਜੋ ਮੈਂਬਰਸ਼ਿਪ ਕਾਰਡ ਦਿੱਤਾ ਸੀ।
ਉਹ ਇਸ ਦੀ ਮਿਸਲ ਨਾਲ ਲਗਾ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵਿਅਕਤੀ ਨਕਲੀ ਆਈ.ਜੀ. ਹੈ। ਜਾਂਚ ਦੌਰਾਨ ਹੋਰ ਵੀ ਖ਼ੁਲਾਸੇ ਸਾਹਮਣੇ ਆ ਸਕਦੇ ਹਨ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਨਕਲੀ ਪੁਲੀਸ ਵਾਲਾ ਚੜ੍ਹ ਗਿਆ ਅਸਲੀ ਪੁਲਿਸ ਵਾਲਿਆਂ ਦੇ ਧੱਕੇ, ਪੁਲਿਸ ਨਾਲ ਪੰਗਾ ਲੈਣਾ ਪੈ ਗਿਆ ਮਹਿੰਗਾ
ਤਾਜਾ ਜਾਣਕਾਰੀ