ਅੰਮ੍ਰਿਤਸਰ- ਕਮਿਸ਼ਨਰ ਸਾਹਿਬ! ਮੈਂ ਬਠਿੰਡਾ ਦੀ ਰਹਿਣ ਵਾਲੀ ਹਾਂ, ਮੇਰੀ 9 ਸਾਲ ਦੀ ਧੀ ਹੈ। ਛੇਹਰਟਾ ਥਾਣੇ ਦੀ ਪੁਲਸ ਨੇ ਧਾਰਮਿਕ ਸੰਸਥਾ ਦੇ ਪ੍ਰਬੰਧਕਾਂ ਨਾਲ ਮਿਲ ਕੇ ਮੇਰੇ ਨਾਲ ਰਹਿਣ ਵਾਲੇ ਪਟਿਆਲਾ ਨਿਵਾਸੀ ਨੂੰ ਮੇਰੀ ਹੀ ਧੀ ਨਾਲ ਜਬਰ-ਜ਼ਨਾਹ ਕਰਨ ਦੀ ਝੂਠੀ ਐੱਫ. ਆਈ. ਆਰ. ਦਰਜ ਕਰ ਕੇ ਉਕਤ ਵਿਅਕਤੀ ਨੂੰ ਜੇਲ ਭਿਜਵਾ ਦਿੱਤਾ ਹੈ। ਧੀ ਨੇ ਜੱਜ ਸਾਹਿਬ ਦੇ ਸਾਹਮਣੇ ਬਿਆਨ ਵੀ ਦੇ ਦਿੱਤੇ ਹਨ ਪਰ ਪੁਲਸ ਨੇ ਧੀ ਦੇ ਬਿਆਨ ਆਪਣੇ-ਆਪ ਹੀ ਲਿਖ ਲਏ।
ਜ਼ਬਰਦਸਤੀ ਮੇਰੇ ਤੋਂ ਕਿਹਾ ਗਿਆ ਕਿ ਧੀ ਨੂੰ ‘ਯਤੀਮਖ਼ਾਨੇ’ ਭਿਜਵਾਉਣ ਦੀ ਧਮਕੀ ਦੇ ਕੇ ਮੈਨੂੰ ਥਾਣੇ ਵਿਚ ਕੁੱਟਿਆ ਗਿਆ। 2 ਦਿਨ ਗ਼ੈਰ-ਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ। ਇਸ ਮਾਮਲੇ ਦੀ ਜਾਂਚ ਕਰ ਕੇ ਮੇਰੇ ਨਾਲ ਰਹਿਣ ਵਾਲੇ ਵਿਅਕਤੀ ਨੂੰ ਜੇਲ ਤੋਂ ਰਿਹਾਈ ਦਿੱਤੀ ਜਾਵੇ। ਉਪਰੋਕਤ ਕੁਝ ਉਹ ਲਾਈਨਾਂ ਹਨ ਜੋ ਔਰਤ ਨੇ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੂੰ ਲਿਖੀਆਂ ਹਨ। ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਬੀਤੀ 28 ਅਪ੍ਰੈਲ ਨੂੰ ਥਾਣਾ ਛੇਹਰਟਾ ਪੁਲਸ ਐੱਫ. ਆਈ. ਆਰ. ਨੰਬਰ 63 ਦਰਜ ਕਰਦੀ ਹੈ, ਜਿਸ ਵਿਚ 9 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੰਦੀ ਹੈ।
ਨੌਜਵਾਨ ਦਾ ਪਰਿਵਾਰ ਜਿਥੇ ਸਦਮੇ ਵਿਚ ਹੈ, ਉਥੇ ਉਸ ਖਿਲਾਫ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਵਾਉਣ ਵਾਲੀ ਲਡ਼ਕੀ ਦੀ ‘ਮਾਂ’ ਅਤੇ ਜਬਰ-ਜ਼ਨਾਹ ਦਾ ਸ਼ਿਕਾਰ ਉਹ ਮਾਸੂਮ ਧੀ ਵੀ ਉਸੇ ਨੌਜਵਾਨ ਦੇ ਘਰ ਰਹਿ ਕੇ ਰਿਹਾਈ ਦੀ ਮੰਗ ਕਰ ਰਹੀਆਂ ਹਨ। ਮਾਮਲਾ ਗੰਭੀਰ ਹੈ। ਪੁਲਸ ਕਮਿਸ਼ਨਰ ਨੇ ਇਸ ਮਾਮਲੇ ਸਬੰਧੀ ਏ. ਸੀ. ਪੀ. ਵੈਸਟ ਦੇਵਦੱਤ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ।
ਜਬਰ-ਜ਼ਨਾਹ ਦੇ ਮੁਲਜ਼ਮ ਦੇ ਘਰ ਪੱਕ ਰਹੀ ਹੈ ‘ਪੀਡ਼ਤਾ’ ਦੀ ਰੋਟੀ
ਜਬਰ-ਜ਼ਨਾਹ ਦੇ ਮੁਲਜ਼ਮ ਦੇ ਘਰ ‘ਪੀਡ਼ਤਾ’ ਦੀ ਰੋਟੀ ਪੱਕ ਰਹੀ ਹੈ। ਸ਼ਾਇਦ ਦੇਸ਼ ਵਿਚ ਇਹ ਪਹਿਲਾ ਕੇਸ ਹੋਵੇਗਾ, ਜਿਸ ਵਿਚ ਜਬਰ-ਜ਼ਨਾਹ ਵਰਗੇ ਗੰਭੀਰ ਦੋਸ਼ ਲਾਉਣ ਵਾਲੀ ਔਰਤ ਉਸ ਘਰ ਵਿਚ ਰਹਿ ਰਹੀ ਹੈ, ਜਿਸ ਘਰ ਦਾ ਉਕਤ ਨੌਜਵਾਨ ਜੇਲ ਵਿਚ ਹੈ। ਪਿੰਡ ਗਵਾਹੀ ਦੇਣ ਥਾਣਾ ਛੇਹਰਟਾ ਆਇਆ ਸੀ ਕਿ ਇਹ ਨੌਜਵਾਨ ਅਜਿਹਾ ਨਹੀਂ ਕਰ ਸਕਦਾ।
ਏ. ਸੀ. ਪੀ. ਵੈਸਟ ਬੋਲੇ- ਜਲਦ ਹੋਵੇਗਾ ਖੁਲਾਸਾ
ਇਸ ਮਾਮਲੇ ਸਬੰਧੀ ਥਾਣਾ ਛੇਹਰਟਾ ਦੇ ਮੁਖੀ ਏ. ਐੱਸ. ਆਈ. ਜਸਵੰਤ ਸਿੰਘ ਨੂੰ ਜਦੋਂ ਐੱਫ. ਆਈ. ਆਰ. ਨੰਬਰ 63 ਦੀ ਕਹਾਣੀ ਪੁੱਛੀ ਤਾਂ ਕਹਿਣ ਲੱਗੇ ਕਿ ਇਸ ਮਾਮਲੇ ਵਿਚ ਉੱਚ ਅਧਿਕਾਰੀਆਂ ਵੱਲੋਂ ਜਾਂਚ ਚੱਲ ਰਹੀ ਹੈ, ਮੈਂ ਕੇਸ ਤੋਂ ਜਾਣੂ ਤਾਂ ਹਾਂ ਪਰ ਕੁਝ ਦੱਸ ਨਹੀਂ ਸਕਦਾ। ਇਸ ਮਾਮਲੇ ਬਾਰੇ ਜਦੋਂ ਏ. ਸੀ. ਪੀ. ਵੈਸਟ ਦੇਵ ਦੱਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਚੋਣ ਡਿਊਟੀ ਚੱਲ ਰਹੀ ਸੀ, ਥੋਡ਼੍ਹਾ ਸਮਾਂ ਲੱਗੇਗਾ, ਇਨਸਾਫ ਮਿਲੇਗਾ।
‘ਮੈਂ ਤਾਂ ‘ਲਿਵ-ਇਨ-ਰਿਲੇਸ਼ਨਸ਼ਿਪ’ ਵਿਚ ਰਹਿੰਦੀ ਸੀ, ਪੁਲਸ ਨੇ ਧੀ ਨਾਲ ਰੇ*ਪ ’ਚ ਫਸਾਇਆ’
ਇਸ ‘ਇਨਵੈਸਟੀਗੇਸ਼ਨ ਸਟੋਰੀ’ ਵਿਚ ਹੈਰਾਨੀ ਦੀ ਗੱਲ ਉਦੋਂ ਸਾਹਮਣੇ ਆਈ ਜਦੋਂ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਤਾਂ ਉਕਤ ਨੌਜਵਾਨ ਨਾਲ ‘ਲਿਵ-ਇਨ-ਰਿਲੇਸ਼ਨਸ਼ਿਪ’ ਵਿਚ ਰਹਿ ਰਹੀ ਸੀ। ਉਕਤ ਧਾਰਮਿਕ ਸੰਸਥਾ ਦੇ ਕਮਰਿਆਂ ਨੂੰ ਕਿਰਾਏ ’ਤੇ ਦੇ ਕੇ 5-5 ਹਜ਼ਾਰ ਵਸੂਲੇ ਜਾਂਦੇ ਹਨ। ਇਹ ਗੱਲ ਜਦੋਂ ਉਸ ਦੇ ਨਾਲ ਰਹਿਣ ਵਾਲੇ ਨੌਜਵਾਨ ਨੇ ਉਛਾਲੀ ਤਾਂ ਮੈਨੇਜਰ ਅਤੇ ਹੋਰਨਾਂ ਨੇ ਪੁਲਸ ਵਾਲਿਆਂ ਨਾਲ ਮਿਲ ਕੇ ਉਸ ਦਿਨ ਮੇਰੀ ਧੀ ਨਾਲ ਜਬਰ-ਜ਼ਨਾਹ ਕਰਨ ਦਾ ਝੂਠਾ ਦੋਸ਼ ਲਾ ਦਿੱਤਾ।
ਹੋਇਆ ਇਵੇਂ ਸੀ ਕਿ 28 ਅਪ੍ਰੈਲ ਦੀ ਗੱਲ ਹੈ, ਸ਼ਾਮ 7-ਸਾਢੇ 7 ਵਜੇ ਦਾ ਸਮਾਂ ਹੋਵੇਗਾ, ਮੈਂ ਗੁਆਂਢ ’ਚ ਕਿਸੇ ਕੰਮ ਗਈ ਸੀ। ਇਸ ਦੌਰਾਨ ਧੀ ਬਾਜ਼ਾਰ ਤੋਂ ਸਪ੍ਰਿੰਗ ਰੋਲ ਲੈਣ ਗਈ ਤਾਂ ਉਸ ਨੂੰ ਦੇਰ ਹੋ ਗਈ, ਘਰ ਵਿਚ ਉਕਤ ਨੌਜਵਾਨ ਮੌਜੂਦ ਸੀ, ਜਿਸ ਨੇ ਉਸ ਨੂੰ ਝਿਡ਼ਕਿਆ ਅਤੇ ਇਕ ਥੱਪਡ਼ ਮਾਰ ਦਿੱਤਾ।
ਧੀ ਰੋਂਦੀ ਹੋਈ ਕਮਰੇ ’ਚੋਂ ਨਿਕਲ ਕੇ ਬਾਹਰ ਆਈ ਤਾਂ ਉਥੇ ਖਡ਼੍ਹੇ ਸੇਵਾਦਾਰਾਂ ਨੇ ਧੀ ਨੂੰ ਛੁਪਾ ਲਿਆ। ਕਰੀਬ 2 ਘੰਟੇ ਬਾਅਦ ਉਕਤ ਨੌਜਵਾਨ ਨੂੰ ਪੁਲਸ ਫਡ਼ ਕੇ ਲੈ ਗਈ। ਥਾਣੇ ’ਚ ਜ਼ਬਰਦਸਤੀ ਮੇਰੇ ਤੋਂ ਦਸਤਖਤ ਕਰਵਾ ਲਏ ਗਏ ਅਤੇ 2 ਦਿਨ ਤੱਕ ਮੈਨੂੰ ਥਾਣੇ ’ਚ ਰੱਖਿਆ ਗਿਆ। ਮਾਰਿਆ-ਕੁੱਟਿਆ ਗਿਆ।
ਮੈਂ ਉਕਤ ਨੌਜਵਾਨ ਨਾਲ ਆਪਣੀ ਮਰਜ਼ੀ ਨਾਲ ਰਹਿ ਰਹੀ ਸੀ, ਉਕਤ ਨੌਜਵਾਨ ਦੇ ਘਰਵਾਲਿਆਂ ਅਤੇ ਰਿਸ਼ਤੇਦਾਰਾਂ ਨੂੰ ਇਹ ਜਾਣਕਾਰੀ ਹੈ। ਇਹ ਸਭ ਸਾਜ਼ਿਸ਼ ਨਾਲ ਹੋਇਆ ਹੈ, ਪੁਲਸ ਨੇ ਮੇਰੀ ਜ਼ਿੰਦਗੀ ਦੇ ‘ਸਾਰਥੀ’ ਨੂੰ ਮੇਰੀ ਹੀ ਧੀ ਦੇ ਜਬਰ-ਜ਼ਨਾਹ ਦੇ ਦੋਸ਼ ’ਚ ਜੇਲ ਭੇਜ ਦਿੱਤਾ ਹੈ, ਜਦੋਂ ਕਿ ਮੈਂ ਅਤੇ ਮੇਰੀ ਧੀ ਉਕਤ ਨੌਜਵਾਨ ਦੇ ਘਰ ਹੀ ਰਹਿ ਰਹੀਆਂ ਹਾਂ।
ਕੀ ਕਹਿੰਦਾ ਹੈ ਕਾਨੂੰਨ-
ਐਡ. ਪਰਮਿੰਦਰ ਸਿੰਘ ਸੇਠੀ ਕਹਿੰਦੇ ਹਨ ਕਿ ‘ਲਿਵ-ਇਨ ਰਿਲੇਸ਼ਨਸ਼ਿਪ’ ਵਿਚ ਬਿਨਾਂ ਵਿਆਹ ਕੀਤੇ ਬਾਲਗ ਪਤੀ-ਪਤਨੀ ਦੀ ਤਰ੍ਹਾਂ ਆਪਸ ’ਚ ਸਰੀਰਕ ਸਬੰਧ ਬਣਾਉਂਦੇ ਹਨ ਤਾਂ ਇਹ ਸਬੰਧ ‘ਪਿਆਰ ਸਬੰਧ’ ਹੁੰਦਾ ਹੈ। ਲੰਬੇ ਸਮੇਂ ਤੱਕ ਚੱਲ ਸਕਦਾ ਹੈ, ਸਥਾਈ ਵੀ ਹੋ ਸਕਦਾ ਹੈ।
ਦੇਸ਼ ਦੀ ਸਰਵਉੱਚ ਅਦਾਲਤ ਨੇ ਲਿਵ-ਇਨ-ਰਿਲੇਸ਼ਨਸ਼ਿਪ ਦੇ ਸਮਰਥਨ ’ਚ ਇਤਿਹਾਸਕ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਜੇਕਰ 2 ਲੋਕ ਲੰਬੇ ਸਮੇਂ ਤੋਂ ਇਕ-ਦੂਜੇ ਨਾਲ ਰਹਿ ਰਹੇ ਹਨ ਅਤੇ ਉਨ੍ਹਾਂ ਵਿਚ ਸਬੰਧ ਹਨ ਤਾਂ ਉਨ੍ਹਾਂ ਨੂੰ ਸ਼ਾਦੀਸ਼ੁਦਾ ਮੰਨਿਆ ਜਾਵੇਗਾ।
ਤਾਜਾ ਜਾਣਕਾਰੀ