BREAKING NEWS
Search

ਧੀ ਦੇ ਵਿਆਹ ਵਾਲੇ ਦਿਨ ਹੋਈ ਪਿਓ ਦੀ ਮੌਤ, ਖੁਸ਼ੀਆਂ ਚ ਪਿਆ ਮਾਤਮ- ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਜਦੋਂ ਕਿਸੇ ਘਰ ਵਿੱਚ ਧੀ ਜਨਮ ਲੈਂਦੀ ਹੈ ਤਾਂ ਸਭ ਤੋਂ ਵੱਧ ਖ਼ੁਸ਼ੀ ਇੱਕ ਬਾਪ ਨੂੰ ਹੁੰਦੀ ਹੈ । ਧੀ ਦੇ ਜਨਮ ਤੋਂ ਹੀ ਬਾਪ ਉਸ ਦੇ ਵਿਆਹ ਦੇ ਸੁਪਨੇ ਵੇਖਣਾ ਸ਼ੁਰੂ ਕਰ ਦਿੰਦਾ ਹੈ ਤੇ ਆਪਣੀ ਧੀ ਦਾ ਵਿਆਹ ਕਰਨ ਲਈ ਬਾਪ ਵੱਲੋਂ ਕਈ ਸਾਲਾਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਵਿਆਹ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਪੇਸ਼ ਨਾ ਆਵੇ । ਜਦੋਂ ਆਖਰਕਾਰ ਧੀ ਦੇ ਵਿਆਹ ਦਾ ਦਿਨ ਆਉਂਦਾ ਹੈ ਤਾਂ ਬਾਪ ਨੂੰ ਜਿੱਥੇ ਇਕ ਪਾਸੇ ਖੁਸ਼ੀ ਹੁੰਦੀ ਹੈ, ਉਥੇ ਹੀ ਦੂਜੇ ਪਾਸੇ ਆਪਣੇ ਜਿਗਰ ਦਾ ਟੋਟਾ ਉਸ ਤੋਂ ਹਮੇਸ਼ਾ ਹਮੇਸ਼ਾ ਲਈ ਦੂਰ ਹੋ ਰਿਹਾ ਹੁੰਦਾ ਹੈ ਉਸ ਦਾ ਦੁੱਖ ਵੀ ਬਾਪ ਦੀਆਂ ਅੱਖਾਂ ਵਿੱਚ ਧੀ ਦੀ ਵਿਦਾਈ ਸਮੇਂ ਝਲਕਦਾ ਹੈ ।

ਬਾਪ ਪੂਰੇ ਰੀਤੀ ਰਿਵਾਜਾਂ ਦੇ ਨਾਲ ਇਕ ਧੀ ਦਾ ਕੰਨਿਆ ਦਾਨ ਕਰਦਾ ਹੈ ਅਤੇ ਉਸ ਨੂੰ ਆਪਣੇ ਸਹੁਰੇ ਘਰੀਂ ਭੇਜ ਦਿੰਦਾ ਹੈ । ਪਰ ਦੇਸ਼ ਦੇ ਇੱਕ ਥਾਂ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਧੀ ਦੇ ਵਿਆਹ ਵਾਲੇ ਦਿਨ ਹੀ ਬਾਪ ਦੀ ਮੌਤ ਹੋ ਗਈ । ਜਿਸ ਕਾਰਨ ਸਾਰੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ । ਦੱਸ ਦੇਈਏ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ । ਜਿੱਥੇ ਇਕ ਪਿਤਾ ਦੋ ਧੀਆਂ ਦੇ ਵਿਆਹ ਦੀ ਇੱਛਾ ਪੂਰੀ ਕਰਨ ਤੋਂ ਪਹਿਲਾਂ ਹੀ ਵਿਆਹ ਤੋਂ ਇਕ ਦਿਨ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਿਆ ।

ਜਿਸ ਕਾਰਨ ਵਿਆਹ ਦਾ ਸਾਰਾ ਖੁਸ਼ੀ ਦਾ ਮਾਹੌਲ ਘਰ ਵਿੱਚ ਮਾਤਮ ਵਿੱਚ ਤਬਦੀਲ ਹੋ ਗਿਆ। ਜ਼ਿਕਰਯੋਗ ਹੈ ਕਿ ਘਰ ਵਿਚ ਪੂਰੀਆਂ ਤਿਆਰੀਆਂ ਚੱਲ ਰਹੀਆਂ ਸੀ ,ਸ਼ਹਿਨਾਈ ਸ਼ਹਿਨਾਈਆਂ ਵੱਜਣ ਦੀ ਆਵਾਜ਼ ਚਾਰੇ ਪਾਸੇ ਗੂੰਜ ਰਹੀ ਸੀ। ਦੋਵੇਂ ਧੀਆਂ ਦੇ ਵਿਆਹ ਦਾ ਜਸ਼ਨ ਅਤੇ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਸਨ । ਪਰ ਮੰਗਲਵਾਰ ਦੀ ਸ਼ਾਮ ਹਲਦੀ ਪ੍ਰੋਗਰਾਮ ਦੇ ਸਮੇਂ ਘਰ ਕੋਲ ਝਾੜੀਆਂ ਚ ਪਾਲਣ ਦਾ ਪੱਤਾ ਲੈਣਗੇ ਦੀਨ ਦਿਆਲ ਨੂੰ ਜ਼ਹਿਰੀਲੇ ਸੱਪ ਨੇ ਡੱਸ ਲਿਆ । ਜਿਸ ਕਾਰਨ ਦੀਨ ਦਿਆਲ ਦੀ ਮੌਕੇ ਤੇ ਹੀ ਮੌਤ ਹੋ ਗਈ ।

ਜਦੋਂ ਦੀਨ ਦਿਆਲ ਦੀ ਮੌਤ ਦੀ ਖ਼ਬਰ ਵਿਆਹ ਵਾਲੇ ਘਰ ਪਹੁੰਚੀ ਤਾਂ ਘਰ ਦੀਆਂ ਖੁਸ਼ੀਆਂ ਚੀਕ ਚਿਹਾੜੇ ਦੇ ਵਿਚ ਤਬਦੀਲ ਹੋ ਗਈਆਂ । ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚੀ । ਜਿਨ੍ਹਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਅਤੇ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।error: Content is protected !!