ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਅੱਜ ਇੱਥੇ ਹਾਲਾਤ ਨੂੰ ਕਾਬੂ ਕਰਨ ਵਾਸਤੇ ਸਰਕਾਰ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਗੈਰ ਸਮਾਜਕ ਅਨਸਰ ਵੱਲੋਂ ਕਿਸੇ ਵੀ ਅਜਿਹੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ ਜਿਸ ਕਾਰਨ ਪੰਜਾਬ ਦੇ ਹਾਲਾਤਾਂ ਉਪਰ ਅਸਰ ਹੋਵੇ। ਪੰਜਾਬ ਵਿਚ ਜਿਥੇ ਇਸ ਸਮੇਂ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਉਥੇ ਹੀ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਪਰ ਪੰਜਾਬ ਵਿੱਚ ਲੁੱਟ-ਖੋਹ ਅਤੇ ਚੋਠੱਗੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਸਰਕਾਰ ਵੱਲੋਂ ਅਜਿਹੇ ਲੋਕਾਂ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਹੀ ਅਜਿਹੇ ਅਨਸਰਾਂ ਵੱਲੋਂ ਘਟਨਾ ਨੂੰ ਅੰਜਾਮ ਦੇਣ ਲਈ ਵੱਖ ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹੁਣ ਦੋ ਮਹੀਨੇ ਦੇ ਫਰੀ ਮੋਬਾਇਲ ਰੀਚਾਰਜ ਦੇ ਚੱਕਰ ਵਿਚ ਪੰਜਾਬ ਵਿਚ ਇਥੇ ਦੋ ਔਰਤਾਂ ਨੂੰ ਲੁੱਟ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਟਾਲਾ ਸ਼ਹਿਰ ਤੋਂ ਸਾਹਮਣੇ ਆਈ ਹੈ ਜਿੱਥੇ ਲੇਬਰ ਕਲੋਨੀ ਅਰਬਨ ਅਸਟੇਟ ਵਿਚ ਰਹਿਣ ਵਾਲੀਆਂ ਦੋ ਔਰਤਾਂ ਨੂੰ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੇ ਸੌਰਵ ਨਾਮ ਦੇ ਲੜਕੇ ਵੱਲੋਂ ਠੱਗੀ ਦਾ ਸ਼ਿਕਾਰ ਬਣਾ ਲਿਆ ਗਿਆ ਹੈ। ਉਸ ਲੜਕੇ ਖਿਲਾਫ ਸ਼ਿਕਾਇਤ ਕਰਦੇ ਹੋਏ ਇਨ੍ਹਾਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੇ ਲੜਕੇ ਵੱਲੋਂ ਮੋਬਾਈਲ ਸਿੰਮ ਵੇਚਣ ਦਾ ਕੰਮ ਕੀਤਾ ਜਾ ਰਿਹਾ ਸੀ। ਜਿਸਨੇ ਸਾਨੂੰ ਦੋ ਮਹੀਨੇ ਮੁਫ਼ਤ ਸਿਮ ਚਲਾਉਣ ਦੀ ਗੱਲ ਆਖੀ ਅਤੇ ਅਸੀ ਨਵੀਂ ਸਿਮ ਲੈਣ ਲਈ ਉਸ ਨੂੰ ਆਧਾਰ ਕਾਰਡ ਦੇ ਦਿੱਤਾ ਅਤੇ ਉਸ ਨੌਜਵਾਨ ਵੱਲੋਂ ਦੋਹਾਂ ਔਰਤਾਂ ਦਾ ਅੰਗੂਠਾ ਵੀ ਕਈ ਵਾਰ ਲਗਵਾਇਆ ਗਿਆ।
ਜਿਸ ਵਿੱਚ ਉਸਨੇ ਆਖਿਆ ਕਿ ਮਸ਼ੀਨ ਖਰਾਬ ਹੈ ਇਸ ਲਈ ਦੁਬਾਰਾ ਲਗਾਉਣ ਦੀ ਜਰੂਰਤ ਹੈ। ਉਨ੍ਹਾਂ ਨੂੰ ਉਸ ਸਮੇਂ ਠੱਗੀ ਦਾ ਪਤਾ ਲੱਗਾ ਜਦੋਂ ਉਨ੍ਹਾਂ ਦੇ ਖਾਤਿਆਂ ਵਿੱਚੋ ਪੈਸੇ ਕਢਵਾ ਲਏ ਗਏ ਜਦੋਂ ਇਸ ਬਾਰੇ ਲੜਕੇ ਸੌਰਵ ਨਾਲ ਗੱਲ ਕੀਤੀ ਗਈ ਤਾਂ ਉਸ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਅਤੇ ਪਿਛਲੇ ਕਈ ਦਿਨਾਂ ਤੋਂ ਆਪਣੇ ਘਰ ਤੋਂ ਗਾਇਬ ਹੈ। ਪੀੜਤਾਂ ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਨੌਜਵਾਨ ਵੱਲੋਂ ਉਸ ਦੇ ਜਮਾਂ ਕੀਤੇ ਗਏ 2 ਲੱਖ 40 ਹਜ਼ਾਰ ਦੀ ਰਾਸ਼ੀ ਕਢਵਾਈ ਗਈ ਹੈ।
ਇਸ ਤਰਾਂ ਹੀ ਦੂਜੀ ਪੀੜਤ ਮਨਜੀਤ ਕੌਰ ਦੇ ਖਾਤੇ ਵਿੱਚੋਂ ਵੀ 88 ਹਜ਼ਾਰ ਰੁਪਏ ਕਢਵਾ ਲਏ ਗਏ ਹਨ। ਦੋਹਾਂ ਪੀੜਤਾਂ ਵੱਲੋਂ ਇਸ ਦੀ ਸ਼ਿਕਾਇਤ ਚੌਂਕੀ ਅਰਬਨ ਅਸਟੈਟ ਦੇ ਇੰਚਾਰਜ ਬਲਵਿੰਦਰ ਸਿੰਘ ਨੂੰ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੇ ਜਾਣ ਅਤੇ ਦੋਸ਼ੀ ਉਪਰ ਬਣਦੀ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ।
ਤਾਜਾ ਜਾਣਕਾਰੀ