BREAKING NEWS
Search

ਦੇਖੋ ਹੁਣੇ ਹੁਣੇ ਕੀ ਹੋ ਗਿਆ ਪੰਜਾਬ ਵਿੱਚ ਆਪ੍ਰੇਸ਼ਨ ਬਲੂ ਸਟਾਰ ਦੀ 35ਵੀਂ ਬਰਸੀ ਮੌਕੇ ਝੜਪ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਅੱਜ ਦਾ ਇਹ ਦਿਨ ਸੰਸਾਰ ਦੇ ਵਿੱਚ ਸਿੱਖ ਕੌਮ ਦੇ ਲਈ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੈ। ਪਰ ਆਪ੍ਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ ਦੇ ਮੌਕੇ ਤੇ ਵੀਰਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਸਿੱਖ ਜਥੇਬੰਦੀਆਂ ਵਿਚਾਲੇ ਝੜਪ ਹੋ ਗਈ। ਇਹ ਗੱਲ ਉਸ ਵੇਲੇ ਹੋਰ ਜ਼ਿਆਦਾ ਵਧ ਗਈ ਜਦੋਂ ਇੱਥੇ ਕੁਝ ਲੋਕ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਪਹੁੰਚੇ ਕੁਝ ਲੋਕਾਂ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।

ਇਥੇ ਹੀ ਬੱਸ ਨਹੀਂ ਬਲਕਿ ਇਸ ਤੋਂ ਬਾਅਦ ਇੱਥੇ ਹਵਾ ਵਿੱਚ ਤਲਵਾਰਾਂ ਵੀ ਲਹਿਰਾਈਆਂ ਗਈਆਂ। ਇਸ ਘਟਨਾ ਵਿੱਚ ਉਥੇ ਹੀ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਮੌਕੇ ਤੇ ਸੁਰੱਖਿਆ ਵਿੱਚ ਤਾਇਨਾਤ ਪੰਜਾਬ ਪੁਲਿਸ ਨੇ ਹਾਲਾਤ ‘ਤੇ ਕਾਬੂ ਪਾਇਆ। ਇਹ ਵੀ ਦੱਸ ਦੇ ਕਿ ਇਹ ਝੜਪ ਗਰਮ ਖਿਆਲੀ ਤੇ ਐਸ ਜੀ ਪੀ ਸੀ ਦੀ ਟਾਸਕ ਫੋਰਸ ਦਰਮਿਆਨ ਹੋਈ। ਇਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਸ਼੍ਰੀ ਹਰਿਮੰਦਰ ਸਾਹਿਬ ਤੇ ਨੇੜਲੇ ਇਲਾਕਿਆਂ ‘ਚ ਪੁਲਿਸ ਤਾਇਨਾਤ ਕੀਤੀ ਗਈ ਹੈ।

ਘਟਨਾ ਅਤੇ ਹਾਲਾਤ ਨੂੰ ਦੇਖਦੇ ਹੋਏ ਤੁਰਤ ਬਾਅਦ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਕ ਬੰਦ ਕਮਰੇ ਵਿੱਚ ਸੰਦੇਸ਼ ਪੜ੍ਹਿਆ। ਪੰਜਾਬ ਦੇ ਨੌਜਵਾਨਾ ਨੂੰ ਅਤੇ ਅੱਜ ਦੀ ਪੀੜੀ ਨੂੰ ਸਿੱਖਿਆ ਵਿਚ ਅੱਗੇ ਆਉਣ ਲਈ ਕਿਹਾ ਕਿ ਪੁਜਾਬ ਦੇ ਨੌਜਵਾਨਾਂ ਨੂੰ ਦੇਸ਼ ਦੇ ਵਿਚ ਆਈ ਪੀ ਐਸ ਵਰਗੇ ਵੱਡੇ ਅਹੁਦਿਆਂ ਤੇ ਅੱਗੇ ਆਉਣ ਦੀ ਲੋੜ ਹੈ। ਹੁਣ ਅੱਜ ਦੇ ਸਮੇ ਵਿਚ ਹੋਰ ਇਲਾਕਿਆਂ ਤੋਂ ਅਫਸਰ ਆ ਕੇ ਸਾਡੇ ਉੱਪਰ ਆ ਕੇ ਪ੍ਰਸ਼ਾਨਿਕ ਕਾਰਵਾਈਆਂ ਕਰ ਰਹੇ ਹਨ।

ਗਿਆਨੀ ਹਰਪ੍ਰੀਤ ਜੀ ਨੇ ਅੱਗੇ ਕਿਹਾ ਕਿ ਮਰਿਆਦਾ ਭੰਗ ਹੋਣ ਤੇ ਇਸਦਾ ਸਾਡੇ ਉੱਪਰ ਬਹੁਤ ਹੀ ਮਾੜਾ ਪ੍ਰਭਾਵ ਪੈ ਰਿਹਾ ਹੈ। ਇਹ ਪੂਰੀ ਘਟਨਾ ਜਿਥੇ ਬੇਹੱਦ ਦੁਖਦਾਇਕ ਹੈ ਉਥੇ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਸਿੱਖ ਕੌਮ ਨੂੰ ਆਪਣੇ ਹੱਕਾਂ ਦੇ ਲਈ ਹਮੇਸ਼ਾ ਤੋਂ ਹੀ ਅੱਗੇ ਆ ਕੇ ਲੜਨਾ ਪੈਂਦਾ ਹੈ।



error: Content is protected !!