ਸੰਗਰੂਰ-ਪਿਛਲੇ ਵੀਰਵਾਰ ਤੋਂ ਬੋਰਵੈੱਲ ‘ਚ ਡਿੱਗੇ ਫਤਿਹਵੀਰ ਨੂੰ ਅੱਜ ਮੰਗਲਵਾਰ ਸਵੇਰੇ 5.15 ‘ਤੇ ਉਸੇ ਹੀ ਬੋਰਵੈੱਲ ‘ਚੋਂ ਬਾਹਰ ਕੱਢਿਆ ਗਿਆ।ਇਸ ਦੌਰਾਨ ਹੀ ਉਸ ਨੂੰ ਬਾਹਰ ਕੱਢਦੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
1
2
3
4
ਇਸ ਵੇਲੇ ਦੀ ਰੌਂਗਟੇ ਖੜੇ ਕਰ ਦੇਣ ਵਾਲੀ ਵੱਡੀ ਖ਼ਬਰ | ਸਰਕਾਰ ਅਤੇ ਪ੍ਰਸ਼ਾਸਣ ਨੇ ਲੋਕਾਂ ਅਤੇ ਮੀਡਿਆ ਨਾਲ ਬਹੁਤ ਵੱਡਾ ਧੋਖਾ ਕੀਤਾ | ਫਤਿਹਵੀਰ ਨੂੰ ਬੋਰਵੈਲ ਵਿਚ ਡਿੱਗੇ ਹੋਏ ਲੱਗਭਗ 110 ਘੰਟੇ ਹੋ ਚੁੱਕੇ ਸੀ ਅਤੇ ਪ੍ਰਸ਼ਾਸਨ ਦੇ ਹੱਥ 5 ਦਿਨਾਂ ਤੋਂ ਚੱਲ ਰਹਿ ਖੁਦਾਈ ਕਰਕੇ ਕੁਝ ਨਈ ਲੱਗਾ | ਬਿਨਾਂ ਤਕਨੀਕ ਦੇ ਇੱਕ ਨਵਾਂ ਬੋਰਵੈਲ ਪੁੱਟਿਆ ਗਿਆ ਜਿਸ ਦੀ ਮੱਦਦ ਨਾਲ ਫਤਿਹ ਨੂੰ ਬਾਹਰ ਕੱਢਣਾ ਸੀ ਪਰ ਉਸ ਬੋਰਵੈਲ ਰਾਹੀਂ ਫਤਿਹ ਨੂੰ ਟ੍ਰੈਕ ਹੀ ਨਹੀ ਕੀਤਾ ਜਾ ਸਕਿਆ ਕਿ ਫਤਿਹ ਕਿਸ ਪਾਇਪ ਵਿਚ ਫਸਿਆ ਹੋਇਆ ਹੈ |
ਮੀਡਿਆ ਤੋਂ ਦੂਰੀ ਬਣਾ ਕੇ ਅਤੇ ਲੋਕਾਂ ਨੂੰ ਦੂਰ ਭਜਾ ਕੇ ਇਸ ਉਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ | ਉਹੀ ਬੋਰਵੈਲ ਵਿਚ ਧੱਕੇ ਨਾਲ ਕੁੰਡੀਆ ਅਤੇ ਰੱਸੇ ਪਾ ਕੇ ਫਤਿਹ ਵੀਰ ਨੂੰ ਬਾਹਰ ਕੱਢਆ ਗਿਆ ਹੈ ਜਿਸ ਪਾਇਪ ਵਿਚ ਫਤਿਹ ਬੀਤੀ 6 ਤਰੀਕ ਨੂੰ ਡਿੱਗਿਆ ਸੀ | ਪਰ ਹੁਣ ਇਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਇਹ ਤਰੀਕਾ ਅਪਣਾਉਣਾ ਸੀ ਤਾਂ ਇੰਨੇ ਦਿਨ ਕਿਓ ਲਗਾਏ ਗਏ | ਫਤਿਹ ਨੂੰ ਕੱਢਣ ਦੇ ਇਸ ਗਲਤ ਤਰੀਕੇ ਦਾ ਪੂਰੇ ਪੰਜਾਬ ਹੀ ਨਹੀਂ ਬਲਕਿ ਦੇਸ਼ਾਂ ਵਦੇਸ਼ਾਂ ਵਿਚ ਵੀ ਵਿਰੋਧ ਹੋ ਰਿਹਾ ਹੈ |
ਫਤਿਹ ਨੂੰ ਕੱਢਣ ਤੋਂ ਉਪਰੰਤ ਭੱਜ ਕੇ ਐਬੂਲੈੰਸ ਰਾਹੀਂ ਹਸਪਤਾਲ ਲਜਾਇਆ ਗਿਆ ਹੈ ਜਿਥੇ ਡਾਕਟਰਾਂ ਦਾ ਪੈਨਲ ਫਤਿਹ ਦੀ ਸਿਹਤ ਬਾਰੇ ਚੈਕਅੱਪ ਕਰਕੇ ਜਾਣਕਾਰੀ ਦੇਵੇਗਾ | ਮੌਕੇ ਤੇ ਲੋਕਾਂ ਦਾ ਕਾਫੀ ਰੋਹ ਵੇਖਣ ਨੂੰ ਮਿਲਿਆ,ਇਥੋਂ ਤੱਕ ਕੇ ਕਿ ਪਿੰਡ ਵਾਲੇ ਪ੍ਰਸ਼ਾਸਣ ਤੇ ਫਤਿਹ ਨੂੰ ਗਲਤ ਤਰੀਕੇ ਨਾਲ ਕੱਢਣ ਕਰਕੇ ਕਾਫੀ ਇਲਜਾਮ ਲਗਾ ਰਹੇ ਹਨ |
ਹੁਣ ਇਥੇ ਇਹ ਦੇਖਣਾ ਬਣਦਾ ਹੈ ਕਿ ਸਾਡੀ ਸਰਕਾਰ ਇਨੀ ਹੀ ਫੇਲ ਹੋ ਚੁੱਕੀ ਹੈ ਕਿ 100 ਫੁੱਟ ਟੋਇਆ ਪੁੱਟਣ ਲਈ 6 ਦਿਨ ਦਾ ਸਮਾਂ ਲਗਾ ਦਿੱਤਾ ਗਿਆ | ਕੀ ਸਰਕਾਰ ਕੋਲ ਇਸ ਤਰਾਂ ਦੀ ਹਾਲਤ ਨਾਲ ਨਜਿਠਣ ਲਈ ਯੋਗ ਸੰਦ ਹਨ ਜਾਨ ਨਹੀਂ | ਸਵਾਲ ਬਹੁਤ ਹਨ ਪਰ ਇਹਨਾਂ ਦੇ ਜਵਾਬ ਸਰਕਾਰ ਨਹੀਂ ਦੇ ਰਹੇ ਪਰ ਫਿਰ ਵ ਜਵਾਬ ਲੋਕਾਂ ਦੇ ਸਾਹਮਣੇ ਜਰੂਰ ਆਉਣਗੇ |
ਤਾਜਾ ਜਾਣਕਾਰੀ