ਪੰਜਾਬੀ ਦਾ ਅਖਾਣ ਹੈ। ਵੱਸਣਾ ਸ਼ਹਿਰ ਭਾਵੇਂ ਹੋਵੇ ਕਹਿਰ। ਪਰ ਅੱਜ ਸਮਾਂ ਬਦਲ ਗਿਆ ਹੈ। ਉਹ ਬੀਤੇ ਵੇਲੇ ਦੀਆਂ ਗੱਲਾਂ ਹਨ। ਜਦੋਂ ਪਿੰਡਾਂ ਵਿੱਚ ਕੋਈ ਸਹੂਲਤ ਨਹੀਂ ਸੀ। ਹੁਣ ਤਾਂ ਕਈ ਪਿੰਡ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ। ਅਜਿਹਾ ਹੀ ਹੁਸ਼ਿਆਰਪੁਰ ਦਾ ਇੱਕ ਪਿੰਡ ਹੈ। ਕਾਲੇਵਾਲ ਭਗਤਾਂ ਇਸ ਪਿੰਡ ਨੂੰ ਦੇਖ ਕੇ ਕਿਸੇ ਸ਼ਹਿਰ ਦਾ ਹੀ ਭੁਲੇਖਾ ਪੈਂਦਾ ਹੈ।
ਪਿੰਡ ਕਾਲੇਵਾਲ ਭਗਤਾਂ ਦੀ ਪੰਚਾਇਤ ਨੇ ਐਨਆਰਆਈ ਵੀਰਾਂ ਦੀ ਮਦਦ ਨਾਲ ਪਿੰਡ ਵਾਸੀਆਂ ਨੂੰ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਹਨ। ਪਿੰਡ ਵਿੱਚ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਪਿੰਡ ਵਿੱਚ ਸਫ਼ਾਈ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਬਿਨਾਂ ਜਿੰਮ ਅਤੇ ਸਕੂਲ ਗਰਾਊਂਡ ਦੀ ਸਹੂਲਤ ਹੈ।
ਇਸ ਪਿੰਡ ਵਿੱਚ ਸੋਲਰ ਸਿਸਟਮ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪਿੰਡ ਦੀ ਪੰਚਾਇਤ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਐਨਆਰਆਈ ਦੀ ਮਦਦ ਨਾਲ ਪਿੰਡ ਵਿੱਚ ਕਾਫੀ ਕੰਮ ਕੀਤੇ ਹਨ। ਉਹ ਹੁਣ ਪਾਣੀ ਦੀ ਟੈਂਕੀ ਨੂੰ ਵੱਡੀ ਬਣਾਉਣਾ ਚਾਹੁੰਦੇ ਹਨ। ਜੋ ਕਿ ਛੋਟੀ ਹੈ। ਉਨ੍ਹਾਂ ਦਾ ਅਗਲਾ ਨਿਸ਼ਾਨਾ ਸੀਵਰੇਜ ਅਤੇ ਸੜਕਾਂ ਦਾ ਹੈ। ਜਿਸ ਵਿੱਚ ਉਹ ਹੌਲੀ ਹੌਲੀ ਵਧ ਰਹੇ ਹਨ। ਪਿੰਡ ਦੀ ਇਕ ਬਜ਼ੁਰਗ ਔਰਤ ਨੇ ਪੰਚਾਇਤ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ ਹੈ।
ਪਿੰਡ ਦੇ ਇੱਕ ਹੋਰ ਵਿਅਕਤੀ ਨੇ ਸਰਪੰਚ ਰਜਨੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਪਿੰਡ ਦੇ ਵਿਕਾਸ ਲਈ ਪਾਏ ਯੋਗਦਾਨ ਲਈ ਧੰਨਵਾਦ ਕੀਤਾ। ਇਸ ਤੋਂ ਬਿਨਾਂ ਉਨ੍ਹਾਂ ਨੇ ਇਸ ਪਿੰਡ ਦੀ ਇਨ੍ਹਾਂ ਰਹੀ ਲੜਕੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਜਿਸ ਨੇ ਪਿੰਡ ਦੇ ਵਿਕਾਸ ਲਈ ਇੱਕ ਲੱਖ ਰੁਪਏ ਦਿੱਤੇ ਹਨ। ਪਿੰਡ ਦੇ ਇੱਕ ਹੋਰ ਸੱਜਣ ਜੋ ਫੁੱਟਬਾਲ ਦੇ ਨੈਸ਼ਨਲ ਪੱਧਰ ਦੇ ਖਿਡਾਰੀ ਵੀ ਰਹਿ ਚੁੱਕੇ ਹਨ ਅਤੇ ਬੀਐਸਐਫ ਦੀ ਸਰਵਿਸ ਤੋਂ ਸੇਵਾਮੁਕਤ ਹਨ। ਉਹ ਵੀ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਹਨ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਵਾਇਰਲ ਦੇਖੋ ਪੰਜਾਬ ਦਾ ਸਭ ਤੋਂ ਸੋਹਣਾ ਅਤੇ ਅਨੋਖਾ ਪਿੰਡ, ਕੈਨੇਡਾ ਵਰਗੀਆਂ ਸਹੂਲਤਾਂ ਮਿਲਦੀਆਂ ਨੇ ਇਸ ਪਿੰਡ ਵਿੱਚ, ਦੇਖੋ ਵੀਡੀਓ
ਵਾਇਰਲ