BREAKING NEWS
Search

ਦੁੱਖਭਰੀ ਖਬਰ ਘਰੋਂ ਦਵਾਈ ਲੈਣ ਗਈ ਪੁੱਤਾਂ ਨਾਲ ਮਾਂ ਨੇ ਗਵਾਏ ਆਪਣੇ ਦੋਨੋ ਪੁੱਤ ਤੇ ਆਪਣੀ ਹਾਲਤ ਗੰਭੀਰ!

ਸਾਡੇ ਸਮਾਜ ਚ ਆਲੇ ਦੁਆਲੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਨ੍ਹਾਂ ਨੂੰ ਸੁਣਕੇ ਜਾਂ ਪੜ ਕੇ ਬਹੁਤ ਦੁੱਖ ਹੁੰਦਾ ਹੈ ਕਈ ਵਾਰ ਤੇ ਖਬਰ ਸੁਣਕੇ ਰੌਣਾ ਆ ਜਾਂਦਾ ਹੈ ਰੱਬਾ ਕੀ ਕਰ ਦਿੱਤਾ ਤੂੰ ਇਸ ਤਰ੍ਹਾਂ ਦੇ ਬੋਲ ਮੂੰਹੋਂ ਨਿਕਲ ਜਾਂਦੇ ਹਨ ਅਜਿਹੀ ਹੀ ਇੱਕ ਦਰਦਭਰੀ ਘਟਨਾ ਪਿੰਡ ਚੱਕ ਸ਼ਰੀਫ ਚ ਵਾਪਰੀ ਹੈ ਜਿਸ ਚ ਇੱਕ ਮਾਂ ਨੇ ਆਪਣੇ ਦੋਨੋ ਬੱਚੇ ਗਵਾ ਲਏ ਹਨ।

ਪਿੰਡ ਚੱਕ ਸਰੀਫ਼ ਚ ਛਾਇਆ ਮਾਤਮ ਦਾ ਹਨੇਰਾ ਮੋਪੇਡ ਦਾ ਸੰਤੁਲਨ ਵਿਗੜਨ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਮਾਂ ਗੰਭੀਰ ਜ਼ਖ਼ਮੀ ਪਿੰਡ ਚੱਕ ਸ਼ਰੀਫ਼ ਤੋਂ ਮੁਕੇਰੀਆਂ ਡਾਕਟਰ ਕੋਲ ਦਵਾਈ ਲੈਣ ਲਈ ਹੋਏ ਸੀ ਰਵਾਨਾ ਬੱਚਿਆਂ ਦੀ ਮੌਤ ਕਾਰਨ ਪਿੰਡ ਅਤੇ ਇਲਾਕੇ ਚ ਸੋਗ ਦੀ ਲਹਿਰ (ਕੁਲਦੀਪ ਜਾਫਲਪੁਰ) ਕਾਹਨੂੰਵਾਨ ਬਲਾਕ ਕਾਹਨੂੰਵਾਨ ਵਿੱਚ ਪੈਂਦੇ ਪਿੰਡ ਚੱਕ ਸ਼ਰੀਫ਼ ਦੇ ਇੱਕ ਫੌਜੀ ਜਵਾਨ ਦਾ ਪਰਿਵਾਰ ਹਾਦਸਾ ਗ੍ਰਸਤ ਹੋ ਗਿਆ।ਜਿਸ ਵਿੱਚ ਫੌਜੀ ਜਵਾਨ ਦੇ ਦੋ ਪੁੱਤਰਾਂ ਦੀ ਮੌਤ ਹੋ ਗਈ ਤੇ ਉਸ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਤੇ ਪਿੰਡ ਵਾਸੀਆਂ ਵੱਲੋਂ ਦਿੱਤੀ ਸੂਚਨਾ ਅਨੁਸਾਰ ਪਰਮਜੀਤ ਕੌਰ ਪਤਨੀ ਮੰਗਲ ਸਿੰਘ ਆਪਣੇ ਵੱਡੇ ਪੁੱਤਰ ਬਲਵਿੰਦਰ ਸਿੰਘ ਅਤੇ ਛੋਟੇ ਪੁੱਤਰ ਗੁਰਨੂਰ ਸਮੇਤ ਪਿੰਡ ਤੋਂ ਮੁਕੇਰੀਆਂ ਦਵਾਈ ਲਈ ਰਵਾਨਾਂ ਹੋਏ ਸੀ। ਜਦੋਂ ਉਹ ਦਰਿਆ ਬਿਆਸ ਦੇ ਪੁਲ ਤੇ ਪਹੁੰਚੇ ਤਾਂ ਮੋਪਡ ਦਾ ਸੰਤੁਲਨ ਵਿਗੜ ਜਾਣ ਕਾਰਨ ਮੋਪਡ ਪੁਲ ਦੀ ਰੇਲਿੰਗ ਨਾਲ ਟਕਰਾ ਗਈ। ਜਿਸ ਕਾਰਨ ਛੋਟੇ ਬੱਚੇ ਗੁਰਨੂਰ ਸਿੰਘ(3ਸਾਲ) ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਪਰਮਜੀਤ ਕੌਰ ਅਤੇ ਬਲਵਿੰਦਰ ਸਿੰਘ(17) ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਬਾਅਦ ਵਿੱਚ ਮਿਲੀ ਸੂਚਨਾ ਅਨੁਸਾਰ ਬਲਵਿੰਦਰ ਸਿੰਘ ਦੀ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੋਤ ਹੋ ਗਈ।ਅਤੇ ਪਰਮਜੀਤ ਕੌਰ ਅਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਚੱਕ ਸ਼ਰੀਫ ਅਤੇ ਇਲਾਕੇ ਵਿੱਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਪਿੰਡ ਦੇ ਸਰਪੰਚ ਰੂਪ ਸਿੰਘ,ਸਮਾਜ ਸੇਵੀ ਜਗਜੀਤ ਸਿੰਘ, ਰਾਜਾ ਕੰਬੋਜ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕਿਆਂ ਦਾ ਪਿਤਾ ਮੰਗਲ ਸਿੰਘ ਫੌਜ ਵਿੱਚ ਡਿਊਟੀ ਤੇ ਤਾਇਨਾਤ ਹੈ।ਪੁਲਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜੀ ਦਿੱਤੀਆਂ ਹਨ ਅਤੇ ਜ਼ਖ਼ਮੀ ਪਰਮਜੀਤ ਕੌਰ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ। ਮ੍ਰਿਤਕ ਬਲਵਿੰਦਰ ਸਿੰਘ ਮ੍ਰਿਤਕ ਗੁਰਨੂਰerror: Content is protected !!