BREAKING NEWS
Search

ਦੁਨੀਆ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਲਿਸਟ ’ਚ ਕੈਨੇਡਾ ਦਾ 1 ਸ਼ਹਿਰ ਤੇ ਭਾਰਤ ਦੇ ਇਹ 2 ਸ਼ਹਿਰ ਸ਼ਾਮਲ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵਾਸ਼ਿੰਗਟਨ – ਦੁਨੀਆ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਲਿਸਟ ’ਚ ਜਾਪਾਨ ਅਤੇ ਯੂਰਪ ਜਿਹੇ ਦੇਸ਼ਾਂ ਦਾ ਦਬਦਬਾ ਹੈ, ਉਥੇ ਲਿਸਟ ’ਚ ਭਾਰਤ ਦੇ ਸਿਰਫ 2 ਸ਼ਹਿਰਾਂ ਨੂੰ ਜਗ੍ਹਾ ਮਿਲੀ ਹੈ। ਇਹ 2 ਵੀ ਮੁੰਬਈ ਅਤੇ ਦਿੱਲੀ ਜਿਵੇਂ ਮਹਾਨਗਰ ਹਨ, ਬਾਕੀ ਬਚੇ ਸ਼ਹਿਰਾਂ ਨੂੰ ਇਸ ’ਚ ਥਾਂ ਨਹੀਂ ਮਿਲ ਪਾਈ।

ਇਹ ਲਿਸਟ ‘ਦਿ ਇਕੋਨਾਮਿਸਟ ਇੰਟੈਲੀਜੈਂਸ ਯੂਨਿਟ’ ਦੀ ਇਕ ਰਿਪੋਰਟ, ਐੱਨ. ਈ. ਸੀ. ਕਾਰਪੋਰੇਸ਼ਨ ਵੱਲੋਂ ਜਾਰੀ ਕੀਤੀ ਗਈ ਹੈ। ਟੋਕੀਓ, ਸਿੰਗਾਪੁਰ, ਓਸਾਕਾ ਅਤੇ ਐਮਸਟਰਡਮ ਨੇ ਸੁਰੱਖਿਅਤ ਸ਼ਹਿਰਾਂ ਦੇ ਇਸ ਇੰਡੈਕਸ ’ਚ ਉੱਚ ਸਥਾਨਾਂ ’ਤੇ ਕਬਜ਼ਾ ਕਰ ਲਿਆ। ਇਸ ’ਚ ਸਿਹਤ ਅਤੇ ਬੁਨਿਆਦੀ ਢਾਂਚੇ ਤੋਂ ਇਲਾਵਾ ਡਿਜੀਟਲ ਸੁਰੱਖਿਆ ਅਤੇ ਵਿਅਕਤੀਗਤ ਸੁਰੱਖਿਆ ਜਿਵੇਂ 57 ਪੈਮਾਨਿਆਂ ਦੇ ਆਧਾਰ ’ਤੇ 60 ਸ਼ਹਿਰਾਂ ਨੂੰ ਦਰਜਾ ਦਿੱਤਾ ਗਿਆ ਹੈ।

ਇਸ ਲਿਸਟ ’ਚ ਟੋਕੀਓ ਪਹਿਲੇ ਅਤੇ ਸਿੰਗਾਪੁਰ ਦੂਜੇ ਨੰਬਰ ’ਤੇ ਹੈ। ਓਸਾਕਾ ਐਮਸਟਰਡਮ ਉਸ ਲਿਸਟ ’ਚ ਤੀਜੇ ਅਤੇ 4 ਨੰਬਰ ’ਤੇ ਹਨ। ਉਥੇ ਹੀ ਇਸ ਲਿਸਟ ’ਚ ਸਿਡਨੀ 5ਵਾਂ ਨੰਬਰ ’ਤੇ ਅਤੇ ਟੋਰਾਂਟੋ 6ਵਾਂ ਸਥਾਨ ਹਾਸਲ ਕੀਤਾ ਹੈ। ਅਮਰੀਕਾ ਦੇ ਵਾਸ਼ਿੰਗਟਨ ਡੀ. ਸੀ. ਨੂੰ ਇਸ ਲਿਸਟ 7ਵੇਂ ਨੰਬਰ ’ਤੇ ਜਦਕਿ 8ਵੇਂ ਨੰਬਰ ’ਤੇ ਕੋਪੇਨਹੇਗਨ ਅਤੇ ਸਿਓਲ ਦੇ ਵਿਚਾਲੇ ਬਰਾਬਰੀ ਹੋਈ ਹੈ।

ਲਾਗੋਸ ਲਿਸਟ ’ਚ ਆਖਰੀ ਨੰਬਰ ’ਤੇ ਹੈ। ਦੁਨੀਆ ਭਰ ’ਚ ਸੈਰ ਸਪਾਟੇ ਵਾਲੇ ਸ਼ਹਿਰਾਂ ’ਚ ਲੰਡਨ ਨੂੰ 14ਵਾਂ, ਨਿੳੂਯਾਰਕ ਨੂੰ 15ਵਾਂ, ਲਾਸ ਏਜੰਲਸ ਨੂੰ 17ਵਾਂ ਸਥਾਨ ਹਾਸਲ ਹੋਇਆ ਹੈ। ਉਥੇ ਪੈਰਿਸ ਨੂੰ 23ਵੇਂ, ਦੁਬਈ ਨੂੰ 28ਵੇਂ, ਬੀਜ਼ਿੰਗ ਨੂੰ 31 ਅਤੇ ਸ਼ੰਘਾਈ ਨੂੰ 32ਵੇਂ ਨੰਬਰ ’ਤੇ ਹੈ। ਉਥੇ ਹੀ ਕੁਆਲਾਲੰਪੁਰ 35ਵੇਂ, ਇਸਤਾਨਬੁਲ 36ਵੇਂ ਅਤੇ ਮਾਸਕੋ ਨੂੰ 37ਵੇਂ ਨੰਬਰ ’ਤੇ ਰਖਿਆ ਗਿਆ ਹੈ।

ਏਸ਼ੀਆ ਉਪ ਮਹਾਦੀਪ ਦੇ ਸਿਰਫ 2 ਸ਼ਹਿਰਾਂ ਨੇ ਇਸ ਲਿਸਟ ’ਚ ਹਾਜ਼ਰੀ ਦਰਜ ਕਰਾਈ। ਉਥੇ ਹੀ ਇਸ ਲਿਸਟ ’ਚ ਮੁੰਬਈ 45ਵੇਂ ਜਦਕਿ ਨਵੀਂ ਦਿੱਲੀ 52ਵੇਂ ਨੰਬਰ ’ਤੇ ਹਨ। ਇਸ ਤੋਂ ਇਲਾਵਾ ਏਸ਼ੀਆ ਤੋਂ ਹੀ ਢਾਕਾ 56ਵੇਂ ਅਤੇ ਕਰਾਚੀ 57ਵੇਂ ਨੰਬਰ ’ਤੇ ਹੈ। ਰਿਪੋਰਟ ’ਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਸ਼ਹਿਰੀ ਪ੍ਰਬੰਧਨ ਸ਼ਹਿਰਾਂ ਦੀ ਗੁਣਵੱਤਾ ਨਿਰਧਾਰਤ ਕਰਨ ’ਚ ਅਹਿਮ ਭੂਮਿਕਾ ਨਿਭਾਵੇਗਾ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਦਾ ਇਕ ਪ੍ਰਮੁੱਖ ਤੱਤ ਸ਼ਹਿਰਾਂ ’ਚ ਆਪਣੇ ਨਿਵਾਸੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਸਮਰਥਾ ਹੋਵੇਗੀ। ਸੇਫ ਸਿਟੀਜ਼ ਇੰਡੈਕਸ 2019 ਨੂੰ ਡਿਜੀਟਲ ਸੁਰੱਖਿਆ, ਹੈਲਥ ਕੇਅਰ, ਵਿਅਕਤੀਗਤ ਸੁਰੱਖਿਆ ਦੇ ਤਹਿਤ ਇਹ ਸਰਵੇਖਣ ਕੀਤਾ ਗਿਆ ਹੈ। ਵਿਅਕਤੀਗਤ ਸੁਰੱਖਿਆ ਦੇ ਤਹਿਤ ਕੋਪੇਨਹੇਗਨ, ਹਾਂਗਕਾਂਗ, ਟੋਕੀਓ ਅਤੇ ਵੇਲਿੰਗਟਨ ਤੋਂ ਬਾਅਦ ਸਿੰਗਾਪੁਰ ਨੇ ਪਹਿਲਾਂ ਨੰਬਰ ’ਤੇ ਕਬਜ਼ਾ ਕਰ ਲਿਆ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |error: Content is protected !!