BREAKING NEWS
Search

ਦੁਨੀਆ ਦੇ ਇਸ ਅਨੋਖੇ ਪਿੰਡ ਚ ਨਹੀਂ ਨਿਕਲਦੀ ਕਦੇ ਵੀ ਧੁੱਪ , ਹਨੇਰੇ ਤੋਂ ਬਚਣ ਲਈ ਇਲਾਕਾ ਵਾਸੀਆਂ ਨੇ ਲਾਇਆ ਇਹ ਜੁਗਾੜ

ਆਈ ਤਾਜਾ ਵੱਡੀ ਖਬਰ  

ਕੁਦਰਤ ਦੀ ਝੋਲੀ ਵਿੱਚ ਅਜਿਹੀਆਂ ਬਹੁਤ ਸਾਰੀਆਂ ਖੂਬਸੂਰਤ ਦਾਤਾਂ ਹਨ, ਜਿਨਾਂ ਬਿਨਾਂ ਮਨੁੱਖ ਦਾ ਜੀਵਨ ਸੰਭਵ ਨਹੀਂ ਹੈ ਜਿਹਨਾਂ ਚ ਹਵਾ,ਪਾਣੀ, ਸੂਰਜ ਸਮੇਤ ਹੋਰ ਚੀਜ਼ਾਂ ਸ਼ਾਮਿਲ ਹਨ l ਇਹਨਾਂ ਸਾਰੀਆਂ ਚੀਜ਼ਾਂ ਬਿਨਾਂ ਮਨੁੱਖ ਆਪਣੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦਾ l ਪਰ ਅੱਜ ਤੁਹਾਨੂੰ ਦੁਨੀਆਂ ਦੇ ਇੱਕ ਅਜਿਹੇ ਪਿੰਡ ਬਾਰੇ ਦੱਸਾਂਗੇ, ਜਿੱਥੇ ਕਦੇ ਵੀ ਧੁੱਪ ਨਹੀਂ ਨਿਕਲੀ ਤੇ ਲੋਕ ਹਨੇਰੇ ਵਿੱਚ ਰਹਿੰਦੇ ਹਨ l ਸੁਣ ਕੇ ਹੀ ਹੈਰਾਨੀ ਹੋ ਰਹੀ ਹੈ ਨਾ ਕਿ ਕਿਸ ਤਰੀਕੇ ਦੇ ਨਾਲ ਇਸ ਪਿੰਡ ਵਿੱਚ ਲੋਕ ਬਿਨਾਂ ਸੂਰਜ ਤੋਂ ਜ਼ਿੰਦਗੀ ਬਤੀਤ ਕਰ ਰਹੇ ਹਨ। ਦਰਅਸਲ ਇਟਾਲੀਅਨ ਸਵਿਸ ਸੀਮਾ ‘ਤੇ ਇਕ ਘਾਟੀ ਵਿਚ ਵਸਿਆ ਇਕ ਛੋਟਾ ਜਿਹਾ ਵਿਗਨੇਲਾ ਅਜਿਹਾ ਪਿੰਡ ਹੈ l ਜਿੱਥੇ ਹਰ ਸਾਲ ਨਵੰਬਰ ਤੋਂ ਫਰਵਰੀ ਤੱਕ ਤਿੰਨ ਮਹੀਨੇ ਹਨ੍ਹੇਰੇ ਵਿਚ ਡੁੱਬਿਆ ਰਹਿੰਦਾ। ਇਹੀ ਇੱਕ ਵੱਡਾ ਕਾਰਨ ਹੈ ਕਿ ਇਸ ਥਾਂ ਤੇ ਬਹੁਤ ਘੱਟ ਲੋਕ ਰਹਿਣਾ ਪਸੰਦ ਕਰਦੇ ਹਨ ਤੇ ਇਥੇ ਬਹੁਤ ਘੱਟ ਆਬਾਦੀ ਹੈ।

ਇਹ ਪਿੰਡ ਇਕ ਪਾਸੇ ਘਾਟੀ ਤੇ ਦੂਜੇ ਪਾਸੇ ਪਹਾੜਾਂ ਨਾਲ ਘਿਰਿਆ ਹੋਇਆ ਹੈ। ਠੰਡ ਦੇ ਮਹੀਨਿਆਂ ਵਿਚ ਇਥੇ ਸੂਰਜ ਦੀ ਰੌਸ਼ਨੀ ਨਹੀਂ ਪਹੁੰਚਦੀ, ਜਿਸ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਨੂੰ ਬਹੁਤ ਜਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਇੱਥੇ ਰਹਿਣ ਵਾਲੇ ਲੋਕਾਂ ਦੇ ਵੱਲੋਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਕ ਜੁਗਾੜ ਲਗਾਇਆ। ਉਸ ਬਾਰੇ ਵੀ ਤੁਹਾਨੂੰ ਵਿਸਥਾਰ ਪੂਰਵਕ ਦੱਸਾਂਗੇ ਕਿ ਉਨ੍ਹਾਂ ਨੇ ਅਜਿਹਾ ਜੁਗਾੜ ਲਗਾਇਆ ਕਿ ਜਿਸ ਕਾਰਨ ਧਰਤੀ ‘ਤੇ ਹੀ ਸੂਰਜ ਨੂੰ ਉਤਾਰ ਦਿੱਤਾ। ਪਿੰਡ ਵਾਲਿਆਂ ਨੇ ਧੁੱਪ ਦੀ ਅਜਿਹੀ ਵਿਵਸਥਾ ਕੀਤੀ ਜਿਸ ਬਾਰੇ ਪੜ੍ਹ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ 1999 ਵਿਚ ਵਿਗਨੇਲਾ ਦੇ ਸਥਾਨਕ ਆਰਕੀਟੈਕਟ ਜਿਆਕੋਮੋ ਬੋਨਜ਼ਾਨੀ ਨੇ ਚਰਚ ਦੀ ਦੀਵਾਰ ‘ਤੇ ਇਕ ਧੁੱਪਘੜੀ ਲਗਾਉਣ ਦਾ ਪ੍ਰਸਤਾਵ ਰੱਖਿਆ, ਪਰ ਤਤਕਾਲੀਨ ਮੇਅਰ ਫ੍ਰੇਂਕੋ ਮਿਡਾਲੀ ਨੇ ਇਸ ਸੁਝਾਅ ਨੂੰ ਖਾਰਜ ਕਰ ਦਿੱਤਾ। ਧੁੱਪਘੜੀ ਦੀ ਜਗ੍ਹਾ ਮੇਅਰ ਨੇ ਕੁਝ ਅਜਿਹਾ ਬਣਾਉਣ ਲਈ ਕਿਹਾ ਜਿਸ ਨਾਲ ਪਿੰਡ ਵਿਚ ਪੂਰਾ ਸਾਲ ਧੁੱਪ ਪੈਂਦੀ ਰਹੇ।

ਧੁੱਪ ਦੀ ਜੱਦੋ-ਜਹਿਦ ਲਈ ਆਰਟੀਟੈਕਟ ਬੋਂਜਾਨੀ ਤੇ ਇੰਜੀਨੀਅਰ ਗਿਆਨੀ ਫੇਰਾਰੀ ਨੇ ਮਿਲ ਕੇ 8 ਮੀਟਰ ਚੌੜਾ ਤੇ 5 ਮੀਟਰ ਲੰਬਾ ਇਕ ਵਿਸ਼ਾਲ ਮਿਰਰ ਡਿਜ਼ਾਈਨ ਕੀਤਾ ਜਿਸ ਨੂੰ ਬਣਾਉਣ ਵਿਚ 1,00,000 ਯੂਰੋ (ਲਗਭਗ 1 ਕਰੋੜ ਰੁਪਏ) ਦੀ ਲਾਗਤ ਆਈ। 17 ਦਸੰਬਰ 2006 ਨੂੰ ਇਸ ਪ੍ਰਾਜੈਕਟ ਦਾ ਕੰਮ ਪੂਰਾ ਹੋ ਗਿਆ।ਮਿਰਰ ਵਿਚ ਇਕ ਖਾਸ ਸਾਫਟਵੇਅਰ ਪ੍ਰੋਗਾਰਮ ਵੀ ਲਗਾਇਆ ਗਿਆ। ਸਾਫਟਵੇਅਰ ਦੀ ਬਦੌਲਤ ਮਿਰਰ ਸੂਰਜ ਦੇ ਰਸਤੇ ਦੇ ਹਿਸਾਬ ਨਾਲ ਘੁੰਮਦਾ ਹੈ। ਇਸ ਤਰੀਕੇ ਦੇ ਨਾਲ ਹੁਣ ਇਸ ਥਾਂ ਤੇ ਲੋਕਾਂ ਵੱਲੋਂ ਕੀਤੇ ਗਏ ਜੁਗਾੜ ਕਾਰਨ ਜੀਵਨ ਸੰਭਵ ਹੋ ਪਾਇਆ ਹੈ lerror: Content is protected !!