BREAKING NEWS
Search

ਦੁਨੀਆਂ ਸੋਚਦੀ ਹੀ ਰਹਿ ਗਈ ਅਤੇ ਇਸ ਐਕਟਰਸ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ ਕਾਰਨਾਮਾ ਜਾਣ ਕੇ ਤੁਸੀਂ ਵੀ ਕਰੋਗੇ ਸਲਾਮ

ਵੈਸੇ ਫਿਲਮ ਐਕਟਰੈਸ ਦਾ ਖਬਰਾਂ ਵਿਚ ਆਉਣਾ ਕੋਈ ਵੱਡੀ ਗੱਲ ਨਹੀਂ ਹੈ ਫ਼ਿਲਮਾਂ ਦੇ ਬਿਨਾ ਆਪਣੀ ਖੂਬਸੂਰਤੀ ,ਗਲੈਮਰਸ ਲੁਕ ਅਤੇ ਆਪਣੇ ਪਹਿਰਾਵੇ ਨੂੰ ਲੈ ਕੇ ਹਰ ਰੋਜ ਕੋਈ ਨਾ ਕੋਈ ਐਕਟਰ ਸੁਰਖੀਆਂ ਵਿਚ ਰਹਿੰਦਾ ਹੈ। ਪਰ ਇਸ ਗੱਲ ਦਾ ਇਕ ਐਕਟਰਸ ਆਪਣੇ ਗਲੈਮਰਸ ਅਵਤਾਰ ਦੇ ਲਈ ਨਹੀਂ ਬਲਕਿ ਸਮਾਜ ਹਿੱਤ ਵਿਚ ਕੀਤੇ ਗਏ ਵੱਡੇ ਕਾਰਨਾਮੇ ਦੇ ਲਈ ਜਾਣੀ ਜਾ ਰਹੀ ਹੈ ਅਸਲ ਵਿਚ ਇਸ ਅਭਿਨੇਤਰੀ ਨੇ ਜੋ ਕਰਕੇ ਦਿਖਾਇਆ ਹੈ ਲੋਕ ਉਸਦੇ ਬਾਰੇ ਵਿਚ ਸੋਚਦੇ ਅਤੇ ਕਹਿੰਦੇ ਤਾ ਬਹੁਤ ਕੁਝ ਹਨ ਪਰ ਉਸਨੂੰ ਪੂਰਾ ਕਰਨ ਦਾ ਜਜਬਾ ਹਰ ਕਿਸੇ ਵਿਚ ਨਹੀਂ ਹੁੰਦਾ ਹੈ। ਪਰ ਇਸ ਐਕਟਰੈਸ ਨੇ ਆਪਣੇ ਇੱਕਲੇ ਦਮ ਤੇ ਉਹ ਕਰ ਦਿਖਾਇਆ ਜਿਸ ਨਾਲ ਪੂਰੇ ਪਿੰਡ ਦਾ ਨਕਸ਼ਾ ਹੀ ਬਦਲ ਗਿਆ ਆਓ ਜਾਣਦੇ ਹਾਂ ਇਸ ਦੇ ਜਜਬੇ ਅਤੇ ਪਿੰਡ ਦੀ ਪੂਰੀ ਕਹਾਣੀ।

ਸਮਾਜਿਕ ਕਮੀਆਂ ਅਤੇ ਮੁਸ਼ਕਿਲਾਂ ਦਾ ਰੋਣਾ ਤਾ ਹਰ ਕੋਈ ਰੋਂਦਾ ਹੈ ਪਰ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਇਹਨਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਹਨ। ਹਾਲ ਹੀ ਵਿਚ ਜਦ ਮਹਾਰਾਸ਼ਟਰ ਵਿਚ ਕਿਸਾਨਾਂ ਦਾ ਵਿਸ਼ਾਲ ਅੰਦੋਲਨ ਹੋਇਆ ਅਤੇ 30 ਹਜ਼ਾਰ ਕਿਸਾਨ ਆਪਣੀਆਂ ਮੰਗਾ ਅਤੇ ਸਮੱਸਿਆਵਾ ਨੂੰ ਲੈ ਕੇ 180 ਕਿਲੋਮੀਟਰ ਤੱਕ ਪੈਦਲ ਸਫ਼ਰ ਕਰਕੇ ਮੁੰਬਈ ਪੁਜੇ ਤਾ ਉਹਨਾਂ ਕਿਸਾਨਾਂ ਦੀ ਦੁਰਦਸ਼ਾ ਜਾਣ ਕੇ ਬਹੁਤ ਸਾਰੇ ਲੋਕ ਪ੍ਰੇਸ਼ਾਨ ਦਿਖਾਈ ਦਿੱਤੇ। ਸੋਸ਼ਲ ਮੀਡੀਆ ਤੇ ਇਸਦੀ ਖੂਬ ਚਰਚਾ ਹੋਈ ਅਤੇ ਲੋਕਾਂ ਨੇ ਬੇਹਾਲ ਕਿਸਾਨਾਂ ਦੀਆ ਤਸਵੀਰਾਂ ਅਤੇ ਕਹਾਣੀਆਂ ਸ਼ੇਅਰ ਕਰਕੇ ਆਪਣੇ ਮਨ ਨੂੰ ਸ਼ਾਂਤ ਕਰ ਲਿਆ। ਪਰ ਕੀ ਸੱਚੀ ਕਿਸੇ ਨੇ ਇਸਦਾ ਹੱਲ ਕੱਢਣ ਦੇ ਲਈ ਕੁਝ ਸੋਚਿਆ ਜਾ ਯੋਜਨਾ ਕੀਤੀ ਕਿ ਇਹ ਸੁਣਨ ਨੂੰ ਨਹੀਂ ਮਿਲਿਆ ਪਰ ਹੁਣ ਕੁਝ ਅਜਿਹਾ ਸੁਣਨ ਨੂੰ ਮਿਲਿਆ ਹੈ ਜਿਸ ਤੋਂ ਪ੍ਰੇਣਾ ਲਈ ਜਾਵੇ ਤਾ ਮਹਾਰਾਸ਼ਟਰ ਦੇ ਕਿਸਾਨਾਂ ਦਾ ਹੀ ਨਹੀਂ ਦੇਸ਼ ਦੇ ਹਰ ਕਿਸਾਨ ਅਤੇ ਹਰ ਪਿੰਡ ਵਿਚ ਰਹਿਣ ਵਾਲੇ ਕਿਸਾਨਾਂ ਦੀਆ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕਦਾ ਹੈ।

ਖਬਰ ਇਹ ਹੈ ਕਿ ਜਿਥੇ ਸਰਕਾਰ ਤੋਂ ਲੈ ਕੇ ਸਮਾਜ ਸੇਵੀ ਸੰਸਥਾਵਾਂ ਕਿਸਾਨਾਂ ਦੀ ਸਮੱਸਿਆ ਤੇ ਚਿੰਤਾ ਕਰਦੀਆਂ ਰਹਿੰਦੀਆਂ ਹਨ ਉਥੇ ਹੀ ਇੱਕ ਅਭਿਨੇਤਰੀ ਨੇ ਇਸਦਾ ਸਥਾਈ ਹੱਲ ਕੱਢਣ ਦਾ ਬੀੜਾ ਚੁੱਕਿਆ ਹੈ ਅਤੇ ਸੋਕੇ ਤੋਂ ਪ੍ਰਭਾਵਿਤ ਇਕ ਪਿੰਡ ਦਾ ਪੂਰਾ ਨੱਕਸ਼ਾ ਹੀ ਬਦਲ ਦਿੱਤਾ ਮਰਾਠੀ ਅਭਿਨੇਤਾ ਰਾਜ ਸ਼੍ਰੀ ਦੇਸ਼ਪਾਂਡੇ ਨੇ ਕੁਝ ਸਾਲ ਪਹਿਲਾ ਮਹਾਰਾਸ਼ਟਰ ਵਿਚ ਲਗਾਤਾਰ ਹੋ ਰਹੀ ਕਿਸਾਨਾਂ ਦੀ ਆਤਮ ਹੱਤਿਆ ਦੇ ਬਾਰੇ ਵਿਚ ਸੁਣਿਆ ਤਾ ਕੁਝ ਕਰਨ ਦੀ ਸੋਚੀ ਅਤੇ ਫਿਰ ਆਪਣੀ ਸੋਚ ਅਤੇ ਮਿਹਨਤ ਨਾਲ ਇਕ ਪਿੰਡ ਅਤੇ ਉਥੇ ਦੇ ਰਹਿਣ ਵਾਲਿਆਂ ਦੀ ਕਿਸਮਤ ਪਲਟ ਦਿੱਤੀ। ਅਸਲ ਵਿਚ ਸਾਲ 2015 ਵਿਚ ਰਾਜ ਸ਼੍ਰੀ ਨੇ ਸਮਾਜਿਕ ਹਿਤ ਵਿਚ ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਵਿਚ ਪਾਧੀਰੀ ਨਾਮ ਦੇ ਇਕ ਛੋਟੇ ਜਿਹੇ ਪਿੰਡ ਦਾ ਦੌਰਾ ਕੀਤਾ ਸੀ ਸੁਕੇ ਦੀ ਵਜਾ ਨਾਲ ਬੇਹਾਲ ਇਸ ਪਿੰਡ ਵਾਲਿਆਂ ਦੀ ਦੁਰਦਸ਼ਾ ਦੇਖ ਰਾਜ ਸ਼੍ਰੀ ਨੇ ਜਦ ਪਿੰਡ ਵਾਲਿਆਂ ਨੂੰ ਕੁਝ ਸੁਝਾਅ ਦਿੱਤੇ ਤਾ ਪਿੰਡ ਵਾਲਿਆਂ ਨੇ ਉਹਨਾਂ ਸੁਝਾਵਾਂ ਨੂੰ ਹਲਕੇ ਵਿਚ ਲੈਂਦੇ ਹੋਏ ਕਿਹਾ ਕਿ ਬਹੁਤ ਸਾਰੇ ਲੋਕ ਆਉਂਦੇ ਹਨ ਅਤੇ ਕਈ ਸੁਝਾਅ ਦਿੰਦੇ ਹਨ ਪਰ ਕੋਈ ਉਹਨਾਂ ਲਈ ਕੁਝ ਨਹੀਂ ਕਰਦਾ ਹੈ ਅਜਿਹੇ ਵਿਚ ਕਿਸਾਨਾਂ ਦੀ ਇਹ ਗੱਲ ਸੁਣ ਰਾਜਸ਼੍ਰੀ ਨੇ ਉਸ ਪਿੰਡ ਦੀ ਬੇਹਤਰੀ ਦੇ ਲਈ ਕੰਮ ਕਰਨ ਦੀ ਸੋਚੀ।

ਰਾਜ ਸ਼੍ਰੀ ਨੇ ਫਿਲਮ ਇੰਡਸਟਰੀ ਵਿਚ ਆਪਣੇ ਕੁਝ ਦੋਸਤਾਂ ਦੀ ਮਦਦ ਲਈ ਅਤੇ ਉਹਨਾਂ ਤੋਂ ਪੈਸੇ ਜਮਾ ਕਰਕੇ ਪਿੰਡ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਥੇ ਹੀ ਉਸਦੇ ਦੋਸਤ ਮਕਰੰਦ ਨੇ ਉਹਨਾਂ ਇਕ ਪੋਕਲੈਂਡ ਮਸ਼ੀਨ ਦਿੱਤੀ ਜਿਸ ਨਾਲ ਪਿੰਡ ਵਿਚ ਬਾਰਿਸ਼ ਦੇ ਪਾਣੀ ਨੂੰ ਜਮਾ ਕਰਨ ਦਾ ਕੰਮ ਕੀਤਾ ਗਿਆ ਰਾਜਸ਼੍ਰੀ ਨੇ ਮਿਹਨਤ ਨਾਲ ਇਸ ਪਿੰਡ ਵਿਚ ਪੂਰੇ ਸ਼ਾਲ ਤੱਕ ਪਾਣੀ ਰਹਿੰਦਾ ਹੈ ਇਸਦੇ ਬਾਅਦ ਉਸਨੇ ਪਿੰਡ ਵਿਚ ਟਾਇਲਟ ਬਣਵਾਏ ਅਤੇ ਉਸਦੀ ਵਰਤੋਂ ਕਰਨ ਦੇ ਲਈ ਪਿੰਡ ਵਾਲਿਆਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ। ਇਸ ਕੰਮ ਦੇ ਲਈ ਸਰਕਾਰ ਤੋਂ ਮਿਲਣ ਵਾਲੀ ਸਬਸਿਡੀ ਦੇ ਲਈ ਰਾਜ ਸ਼੍ਰੀ ਨੇ ਹਰ ਪਿੰਡ ਵਾਸੀ ਦੀ ਮਦਦ ਕੀਤੀ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਵਾਈ ਜਿਸ ਨਾਲ ਅੱਜ ਇਸ ਪਿੰਡ ਵਿਚ ਲਗਭਗ ਹਰ ਪਿੰਡ ਵਿਚ ਟਾਇਲਟ ਬਣ ਚੁੱਕਾ ਹੈ ਇਸ ਤਰ੍ਹਾਂ ਨਾਲ ਬੀਤੇ ਕੁਝ ਸਾਲਾਂ ਵਿਚ ਰਾਜ ਸ਼੍ਰੀ ਨੇ ਪਿੰਡ ਦੀ ਬਹੁਤ ਮੁਸ਼ਕਿਲਾਂ ਨੂੰ ਹੱਲ ਕਰ ਦਿੱਤਾ।

ਅਸਲ ਵਿਚ ਰਾਜ ਸ਼੍ਰੀ ਪਿੰਡ ਦੀ ਮਿੱਟੀ ਨਾਲ ਜੁੜੀ ਹੋਈ ਹੈ ਉਸਦੇ ਪੂਰਵਜ ਕਿਸਾਨ ਸੀ ਹਾਲਾਂਕਿ ਪਿਤਾ ਇਕ ਸਰਕਾਰੀ ਕਰਮਚਾਰੀ ਸੀ ਪਰ ਉਹਨਾਂ ਵੀ ਖੇਤੀ ਕੀਤੀ ਹੈ ਅਜਿਹੇ ਵਿਚ ਰਾਜਸ਼੍ਰੀ ਨੇ ਖੇਤੀ ਦੇ ਸਾਰੇ ਉਤਾਰ ਚੜਾਅ ਦੇਖੇ ਹਨ ਇਹੀ ਕਾਰਨ ਹੈ ਕਿ ਕਿਸਾਨਾਂ ਦੀ ਪੀੜਾ ਨੂੰ ਉਹ ਸਮਝ ਸਕੀ ਅਤੇ ਉਸਨੂੰ ਦੂਰ ਕਰਨ ਦਾ ਕਦਮ ਚੁੱਕਿਆ ਇਸ ਪਿੰਡ ਦੀ ਕਾਇਆ ਪਲਟ ਕਰਨ ਦੇ ਬਾਅਦ ਰਾਜਸ਼੍ਰੀ ਨੇ ਮਹਿਸੂਸ ਕੀਤਾ ਕਿ ਦੁੱਜੇ ਪਿੰਡਾਂ ਨੂੰ ਵੀ ਉਸਦੀ ਜ਼ਰੂਰਤ ਹੈ ਅਜਿਹੇ ਵਿਚ ਰਾਜਸ਼੍ਰੀ ਨੇ ਆਪਣੇ ਗੈਰ ਸਰਕਾਰੀ ਸੰਗਠਨ ਦਾ ਹਾਲ ਹੀ ਵਿਚ ਪੰਜੀਕਰਨ ਕਰਵਾਇਆ ਹੈ ਹੁਣ ਰਾਜ ਸ਼੍ਰੀ ਆਪਣੇ ਸੰਸਥਾ ਦੇ ਰਾਹੀਂ ਦੂਜੇ ਪਿੰਡਾਂ ਦੇ ਹਿੱਤ ਵਿਚ ਵੀ ਕੰਮ ਕਰ ਰਹੀ ਹੈ।



error: Content is protected !!