BREAKING NEWS
Search

ਦੁਨੀਆਂ ਲਈ ਵਜਿਆ ਹੁਣ ਇਹ ਨਵਾਂ ਖਤਰੇ ਦਾ ਘੁੱਗੂ ਜਾਰੀ ਹੋ ਗਈ ਭਿਆਨਕ ਚਿਤਾਵਨੀ

ਆਈ ਤਾਜ਼ਾ ਵੱਡੀ ਖਬਰ 

ਅਜੇ ਪੂਰੀ ਦੁਨੀਆਂ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਾਹਰ ਨਹੀਂ ਆਈ ਹੈ ਕਿ ਇਸੇ ਵਿਚਕਾਰ ਹੁਣ ਕੁਦਰਤੀ ਆਫ਼ਤਾਂ ਨੇ ਬਹੁਤ ਸਾਰੀਆਂ ਤਬਾਹੀਆਂ ਵੱਖ ਵੱਖ ਥਾਂਵਾਂ ਤੇ ਮਚਾਈਆਂ ਹਨ। ਕਈ ਥਾਵਾਂ ਤੇ ਵੱਖ ਵੱਖ ਕੁਦਰਤੀ ਆਫ਼ਤਾਂ ਨੇ ਅਜਿਹਾ ਭਿਆਨਕ ਰੂਪ ਦਿਖਾਇਆ ਹੈ ਕਿ ਜਿਸ ਦੇ ਚਲਦੇ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਿਆ ਹੈ । ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਮਨੁੱਖ ਕੁਦਰਤੀ ਤੱਤਾਂ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ, ਉਸੇ ਤੇ ਚਲਦੇ ਸਮੇਂ ਸਮੇਂ ਤੇ ਮਨੁੱਖ ਦੇ ਵਲੋਂ ਇਨ੍ਹਾਂ ਤੱਤਾਂ ਦੇ ਨਾਲ ਕੀਤੇ ਜਾ ਰਹੇ ਖਿਲਵਾੜ ਦਾ ਫਲ ਦਿੱਤਾ ਜਾ ਰਿਹਾ ਹੈ ।

ਅਜੇ ਦੁਨੀਆਂ ਇਨ੍ਹਾਂ ਸਾਰੀਆਂ ਕੁਦਰਤੀ ਆਫ਼ਤਾਂ ਤੋਂ ਬਾਹਰ ਨਹੀਂ ਸੀ ਨਿਕਲ ਪਾਇਆ ਕਿ ਇਸੇ ਵਿਚਕਾਰ ਹੁਣ ਇਕ ਦੇਸ਼ ਦੇ ਵਿਚ ਕੁਝ ਅਜਿਹਾ ਕੰਮ ਹੋ ਚੁੱਕਿਆ ਹੈ , ਕਿ ਪੂਰੀ ਦੁਨੀਆਂ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ ।ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਗ੍ਰੀਨਲੈਂਡ ਵਿਚ ਹੁਣ ਭਾਰੀ ਮਾਤਰਾ ਚ ਬਰਫ਼ ਪਿਘਲਣੀ ਸ਼ੁਰੂ ਹੋ ਚੁੱਕੀ ਹੈ । ਜਿਸ ਕਾਰਨ ਹੁਣ ਪੂਰੀ ਦੁਨੀਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ , ਜਿਸ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ ।

ਜ਼ਿਕਰਯੋਗ ਹੈ ਇੱਕ ਅਧਿਐਨ ਦੇ ਮੁਤਾਬਿਕ ਗ੍ਰੀਨਲੈਂਡ ਦੇ ਵਿੱਚ ਤੇਜ਼ੀ ਦੇ ਨਾਲ ਬਰਫ਼ ਪਿਘਲਣੀ ਸ਼ੁਰੂ ਹੋ ਚੁੱਕੀ ਹੈ ,ਇਸ ਬਰਫ ਦੇ ਪਿਘਲਣ ਦਾ ਪੱਧਰ ਇੰਨਾ ਤੇਜ਼ ਹੈ ਕਿ ਹੁਣ ਪੂਰੀ ਦੁਨੀਆਂ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਣ ਦਾ ਡਰ ਪੂਰੀ ਦੁਨੀਆਂ ਤੇ ਹੀ ਮੰਡਰਾ ਰਿਹਾ ਹੈ । ਇੰਨਾ ਹੀ ਨਹੀਂ ਸਗੋਂ ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਹੁਣ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਉਪਾਅ ਕਰਨ ਲਈ ਵੀ ਕਿਹਾ ਗਿਆ ਹੈ । ਜ਼ਿਕਰਯੋਗ ਹੈ ਕਿ ਗ੍ਰੀਨਲੈਂਡ ਦੇ ਵਿੱਚ ਜਿਸ ਤਰ੍ਹਾਂ ਬਰਫ ਦੀਆਂ ਚਾਦਰਾਂ ਪਿਘਲ ਰਹੀਆਂ ਹਨ, ਉਸ ਦੇ ਚੱਲਦੇ ਦੁਨੀਆ ਭਰ ਦੇ ਵਿਚ ਹੜ੍ਹਾਂ ਦੇ ਡਰ ਵਧ ਸਕਦੇ ਹਨ ।

ਇਕ ਰਿਸਰਚ ਦੇ ਵਿਚ ਇਹ ਪਾਇਆ ਗਿਆ ਹੈ ਕਿ ਗਰੀਨਲੈਂਡ ਦੇ ਵਿਚ ਜ਼ਿਆਦਾ ਮਾਤਰਾ ਵਿਚ ਬਰਫ਼ ਪਿਘਲਣ ਦੇ ਕਾਰਨ ਸਮੁੰਦਰ ਤਲ ਦੇ ਵਿਚ ਇਕ ਸੈਂਟੀਮੀਟਰ ਦਾ ਵਾਧਾ ਹੋਇਆ ਹੈ, ਜੋ ਪੂਰੀ ਦੁਨੀਆਂ ਦੇ ਲਈ ਕਾਫੀ ਖ਼ਤਰਨਾਕ ਸਾਬਤ ਹੋ ਸਕਦਾ ਹੈ । ਉਥੇ ਹੀ ਕੁਝ ਵਿਗਿਆਨੀਆਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਗਰੀਨਲੈਂਡ ਦੀ ਸਾਰੀ ਬਰਫ਼ ਇੰਨੀ ਜਲਦੀ ਨਹੀਂ ਪਿਘਲੇਗੀ । ਪਰ ਜਿੰਨੀ ਬਰਫ਼ ਪਿਘਲ ਚੁੱਕੀ ਹੈ ਉਹ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਮ ਕਰ ਸਕਦੀ ਹੈ ।error: Content is protected !!