BREAKING NEWS
Search

ਦੁਨੀਆਂ ਦੇ ਰੰਗ ਸੱਜਣਾ : ਵਿਆਹੀ ਹੋਈ ਪੰਜਾਬੀ ਕੁੜੀ ਨੇ ਵਿਦੇਸ਼ ਜਾ ਕੇ ਜੋ ਕੀਤਾ ਇੰਡੀਆ ਚ ਪਤੀ ਦੇ ਉਡੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ ਜਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਬਹੁਤ ਸਾਰੇ ਪਰਵਾਰਾਂ ਵੱਲੋਂ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਵਾਸਤੇ ਆਪਣੀ ਨੂੰਹ ਨੂੰ ਪੜਾਈ ਦੇ ਤੌਰ ਤੇ ਵਿਦੇਸ਼ ਭੇਜਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਦਾ ਪੁੱਤਰ ਵੀ ਵਿਦੇਸ਼ ਜਾ ਸਕੇ। ਪਰ ਵਿਦੇਸ਼ ਜਾ ਕੇ ਬਹੁਤ ਸਾਰੀਆਂ ਕੁੜੀਆਂ ਵੱਲੋਂ ਆਪਣੇ ਸਹੁਰਾ ਪਰਿਵਾਰ ਨਾਲ ਧੋਖਾਧੜੀ ਦੇ ਮਾਮਲੇ ਵੀ ਆਏ ਦਿਨ ਸਾਹਮਣੇ ਆ ਰਹੇ ਹਨ। ਜਿੱਥੇ ਬੇਅੰਤ ਕੌਰ ਦਾ ਕੇਸ ਸਾਹਮਣੇ ਆਇਆ ਸੀ ਉਥੇ ਹੀ ਅਜਿਹੇ ਬਹੁਤ ਸਾਰੇ ਕੇਸ ਆਏ ਦਿਨ ਸਾਹਮਣੇ ਆ ਰਹੇ ਹਨ। ਜਿਥੇ ਸਹੁਰੇ ਪਰਿਵਾਰ ਵੱਲੋਂ ਭਾਰੀ ਰਕਮ ਖ਼ਰਚ ਕਰਕੇ ਆਪਣੀ ਨੂੰਹ ਨੂੰ ਵਿਦੇਸ਼ ਭੇਜਿਆ ਜਾਂਦਾ ਹੈ। ਵਿਦੇਸ਼ਾਂ ਵਿੱਚ ਜਾ ਕੇ ਜਿਨ੍ਹਾਂ ਵੱਲੋਂ ਸਾਰੇ ਰਿਸ਼ਤੇ ਹੀ ਖਤਮ ਕਰ ਦਿੱਤੇ ਜਾਂਦੇ ਹਨ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਕਈ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਪੰਜਾਬੀ ਕੁੜੀ ਨੇ ਵਿਦੇਸ਼ ਜਾ ਕੇ ਅਜਿਹਾ ਕਾਂਡ ਕੀਤਾ ਹੈ ਕੇ ਪਤੀ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਠਿੰਡਾ ਤੋਂ ਸਾਹਮਣੇ ਆਈ ਹੈ। ਜਿੱਥੇ ਪੁਲਿਸ ਨੂੰ ਭੁਪਿੰਦਰ ਸਿੰਘ ਵਾਸੀ ਪਾਵਰ ਹਾਊਸ ਰੋਡ ਬਠਿੰਡਾ ਵੱਲੋਂ ਆਪਣੀ ਪਤਨੀ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਗਈ ਹੈ। ਜਿਨ੍ਹਾਂ ਦੱਸਿਆ ਕਿ ਉਸ ਦਾ ਵਿਆਹ ਜਸਦੀਪ ਕੌਰ ਪੁੱਤਰੀ ਮਨਮੋਹਨ ਸਿੰਘ ਵਾਸੀ ਪਿੰਡ ਦੁਵਾਲਾ ਨਾਲ 17 ਫਰਵਰੀ 2016 ਨੂੰ ਹੋਇਆ ਸੀ। ਜਿਸ ਤੋਂ ਬਾਅਦ ਜਸਦੀਪ ਵੱਲੋਂ ਵਿਦੇਸ਼ ਜਾਣ ਦੀ ਜ਼ਿੱਦ ਕੀਤੀ ਗਈ ਅਤੇ ਸਹੁਰੇ ਪਰਿਵਾਰ ਵੱਲੋਂ 26 ਫਰਵਰੀ 2017 ਨੂੰ ਨਿਊਜ਼ੀਲੈਂਡ ਭੇਜ ਦਿੱਤਾ।

ਜਿਸ ਦੀਆਂ ਸਾਰੀਆਂ ਕਾਲਜ ਦੀਆਂ ਫੀਸਾਂ ਵੀ ਉਸ ਦੀ ਭੈਣ ਵੱਲੋਂ ਦਿੱਤੀਆਂ ਗਈਆਂ। ਜਸਦੀਪ ਨੂੰ ਨਿਊਜ਼ੀਲੈਂਡ ਭੇਜਣ ਵਾਸਤੇ ਪਰਵਾਰ ਵੱਲੋਂ 27 ਲੱਖ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਜਿੱਥੇ ਪਤਨੀ ਨੂੰ ਵਿਦੇਸ਼ ਵਿੱਚ ਭੇਜਣ ਅਤੇ ਪੜ੍ਹਾਈ ਕਰਨ ਵਾਸਤੇ 45,ਲੱਖ ਰੁਪਿਆ ਲਗਾ ਦਿੱਤਾ ਗਿਆ। ਉਥੇ ਹੀ ਉਸ ਦੀ ਇੱਕ ਪੰਜ ਸਾਲਾਂ ਦੀ ਧੀ ਵੀ ਆਪਣੇ ਪਿਤਾ ਦੇ ਕੋਲ ਰਹਿ ਰਹੀ ਹੈ।

ਕੁਝ ਸਮਾਂ ਪਹਿਲਾਂ ਜਿੱਥੇ ਜਸਦੀਪ ਦੀ ਪੜਾਈ ਪੂਰੀ ਹੋਈ ਸੀ ਉਥੇ ਹੀ ਪੜ੍ਹਾਈ ਪੂਰੀ ਕਰਨ ਵਿਚ ਫੇਲ ਹੋਣ ਤੇ 11 ਲੱਖ ਰੁਪਏ ਦੀ ਫੀਸ ਹੋਰ ਅਦਾ ਕੀਤੀ ਗਈ। ਹੁਣ ਜਿੱਥੇ ਉਹ ਆਪਣੇ ਦੋਸਤ ਨਾਲ ਗੱਲਬਾਤ ਕਰ ਰਹੀ ਹੈ ਅਤੇ ਉਸ ਨੂੰ ਮਿਲਣ ਵਾਸਤੇ 2019 ਵਿੱਚ ਪੰਜਾਬ ਵੀ ਆਈ ਸੀ। ਹੁਣ।ਆਪਣੇ ਪਤੀ ਤੋਂ ਤਲਾਕ ਮੰਗ ਰਹੀ ਹੈ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ , ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।।error: Content is protected !!