BREAKING NEWS
Search

ਦੁਖੀ ਗ੍ਰੰਥੀ ਵੱਲੋਂ ਖੁਦਕੁਸ਼ੀ, ਖੁਦਕੁਸ਼ੀ ਨੋਟ ਵਿਚ ਲਿਖਿਆ ਕਹਿੰਦਾ ਮੇਰੀ ਮੌਤ……..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਫਰੀਦਕੋਟ ਜਿਲ੍ਹੇ ਦੇ ਕੋਟਕਪੁਰਾ ਵਿਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਕੁਝ ਰਸੂਖ ਵਾਲੇ ਲੋਕਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਗ੍ਰੰਥੀ ਰਾਜਿੰਦਰ ਸਿੰਘ ਨੇ ਮਰਨ ਤੋਂ ਪਹਿਲਾਂ ਸੁਸਾਇਡ ਨੋਟ ਵਿਚ ਕੁਝ ਲੋਕਾਂ ਦੇ ਨਾਮ ਵੀ ਲਿਖੇ ਹਨ। ਮ੍ਰਿਤਕ ਦੇ ਪਰਿਵਾਰ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਉਸ ਨੂੰ ਜਲੀਲ ਕਰਕੇ ਕੱਢ ਦਿੱਤਾ ਸੀ। ਫਿਰ ਜਿਥੇ ਉਹ ਰਹਿ ਰਹੇ ਸਨ, ਉਥੋਂ ਥਾਂ ਖਾਲੀ ਕਰਵਾ ਲਈ। ਜਿਸ ਕਾਰਨ ਰਾਜਿੰਦਰ ਸਿੰਘ ਕਾਫੀ ਪਰੇਸ਼ਾਨ ਸੀ।

ਮਰਨ ਤੋਂ ਪਹਿਲਾਂ ਰਾਜਿੰਦਰ ਸਿੰਘ ਨੇ ਸੁਸਾਇਡ ਨੋਟ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਮ ਵੀ ਲਿਖੇ ਹਨ। ਮੌਤ ਦੇ ਜਿੰਮੇਵਾਰਾਂ ਵਿਚ ਦੇਸਾ ਸਿੰਘ ਮੋਂਗਾ ਜੋ ਇਕ ਵੱਡਾ ਕਾਰੋਬਾਰੀ ਹੈ ਤੇ ਇਕ ਅਕਾਲੀ ਕੌਂਸਲਰ ਤੇਜ ਸਿੰਘ ਮਾਨ ਦਾ ਨਾਮ ਵੀ ਲਿਆ ਹੈ।

ਮ੍ਰਿਤਕ ਦੇ ਭਰਾ ਨੇ ਦੋਸ਼ ਲਾਏ ਹਨ ਕਿ ਹੀਰਾ ਸਿੰਘ ਨਗਰ ਵਿਚ ਇਕ ਵਿਅਕਤੀ ਵੱਲੋਂ ਕੁਝ ਥਾਂ ਗੁਰਦੁਆਰੇ ਨੂੰ ਦਾਨ ਦਿੱਤੀ ਗਈ ਸੀ। ਜਿਥੇ ਉਸ ਦੇ ਪਿਤਾ ਵੱਲੋਂ ਪਿੰਡ ਦੀ ਮਦਦ ਨਾਲ ਗੁਰਦੁਆਰਾ ਬਣਾਇਆ ਗਿਆ ਸੀ। ਬਾਅਦ ਵਿਚ ਕੁਝ ਰਸੂਖ ਵਾਲੇ ਲੋਕਾਂ ਨੇ ਪ੍ਰਬੰਧਕ ਕਮੇਟੀ ਬਣਾ ਲਈ ਤੇ ਸਾਰਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ।

ਬਾਅਦ ਵਿਚ ਰਾਜਿੰਦਰ ਸਿੰਘ ਨੂੰ ਗੁਰਦੁਆਰੇ ਵਿਚੋਂ ਬਾਹਰ ਕੱਢ ਦਿੱਤੀ। ਜਿਥੇ ਉਹ ਰਹਿੰਦੇ ਸਨ, ਉਹ ਜਗ੍ਹਾ ਵੀ ਖੋਹ ਲਈ। ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ। ਉਧਰ, ਥਾਣਾ ਮੁਖੀ ਦਾ ਕਹਿਣਾ ਹੈ ਕਿ ਪੁਲਿਸ ਨੇ ਕੁਝ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।error: Content is protected !!