BREAKING NEWS
Search

ਦੁਖਦਾਈ ਖ਼ਬਰ: ਹੁਣੇ-ਹੁਣੇ ਇਸ ਮਸ਼ਹੂਰ ਅਦਾਕਾਰਾ ਦੀ ਹੋਈ ਮੌਤ ਤੇ ਪੂਰੀ ਦੁਨੀਆਂ ਚ ਛਾ ਗਿਆ ਸੋਗ,ਦੇਖੋ ਪੂਰੀ ਖ਼ਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇਸ ਮਸ਼ਹੂਰ ਅਦਾਕਾਰਾ ਦੀ ਹੋਈ ਮੌਤ

ਪਾਕਿਸਤਾਨ ‘ਚ ਰੰਗਮੰਚ ਦੀ ਮੰਨੀ-ਪ੍ਰਮੰਨੀ ਅਦਾਕਾਰਾ ਜ਼ਾਹੀਨ ਤਾਹਿਰਾ ਦਾ ਅੱਜ ਸਵੇਰੇ 79 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਹੈ। ਜ਼ਾਹੀਨ ਤਾਹਿਰਾ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਹਸਪਤਾਲ ‘ਚ ਦਾਖ਼ਲ ਸੀ, ਜਿੱਥੇ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਸ ਦਾ ਦਿਹਾਂਤ ਹੋ ਗਿਆ।ਜ਼ਾਹੀਨ ਦੇ ਪੋਤੇ ਨੇ ਅੱਜ ਸਵੇਰੇ ਇਸ ਦੇ ਬਾਰੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਹੈ।

ਜ਼ਾਹੀਨ ਤਾਹਿਰਾ ਕੁੱਝ ਸਮੇਂ ਤੋਂ ਉਹ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੀ ਸੀ। ਕੁੱਝ ਸਮਾਂ ਪਹਿਲਾਂ ਵੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਬਾਅਦ ਵਿਚ ਇਕ ਹੋਰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਲਾਹੌਰ ਦੇ ਆਗਾ ਖ਼ਾਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਅੱਜ ਸਵੇਰੇ 4 ਵਜੇ ਆਖ਼ਰੀ ਸਾਹ ਲਿਆ।

ਇਸ ਪ੍ਰਸਿੱਧ ਅਦਾਕਾਰਾ ਜ਼ਾਹੀਨ ਤਾਹਿਰਾ ਨੇ 700 ਤੋਂ ਵਧੇਰੇ ਨਾਟਕਾਂ ‘ਚ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ‘ਚ ਥਾਂ ਬਣਾਈ ਸੀ।ਉਹ ਕਈ ਟੈਲੀਵਿਜ਼ਨ ਸੀਰੀਅਲਾਂ ਦੀ ਨਿਰਮਾਤਾ ਅਤੇ ਨਿਰਦੇਸ਼ਕ ਵੀ ਰਹਿ ਚੁੱਕੀ ਹੈ।

2013 ਵਿਚ ਜ਼ਾਹੀਨ ਤਾਹਿਰਾ ਨੂੰ ਪਾਕਿਸਤਾਨ ਦੇ ਟੈਲੀਵਿਜ਼ਨ ਉਦਯੋਗ ਵਿਚ ਉਨ੍ਹਾਂ ਦੇ ਯੋਗਦਾਨ ਲਈ ਤਾਮਗਾ-ਇ-ਇਮਤਿਆਜ਼ ਨਾਲ ਸਨਮਾਨਿਤ ਕੀਤਾ ਗਿਆ ਸੀ।error: Content is protected !!