ਜਿਉਂ ਜਿਉਂ ਤੇਰਾ ਹੁਕਮੁ ਤਿਵੈ ਤਿਉਂ ਹੋਵਣਾ ।। ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ।।ਇਹੁ ਵੇਛੋੜਾ ਸਹਿਆ ਨ ਜਾਇ।। ਬਹੁਤ ਦੁੱਖ ਹੋਇਆਂ ਜੀ ਦਮਦਮੀ ਟਕਸਾਲ ਮਹਿਤਾ ਚੌਕ ਦੇ ਵਿਦਿਆਰਥੀ ਰਾਗੀ ਭਾਈ ਇੰਦਰਜੀਤ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ ਵਾਹਿਗੁਰੂ ਜੀ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਿਸ਼ ਕਰਨ ਪ੍ਰਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਿਸ਼ ਕਰਨ॥ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥ ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥ ਰਾਗੀ ਇੰਦਰਜੀਤ ਸਿੰਘ ਬਹੁਤ ਛੋਟੀ ਉਮਰ ਦਾ ਭੁਜੰਗੀ ਸੀ ਜਦ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਿਖੇ ਗੁਰਮਤਿ ਵਿਦਿਆ ਲੈਣ ਲਈ ਭਰਤੀ ਹੋਇਆ।
ਜੱਥੇ ਵਿੱਚ ਉਸਦਾ ਨਾਂ ਨਿਹੰਗ ਸਿੰਘ ਲਿਆ ਜਾਂਦਾ ਸੀ ਕਿਉਂਕਿ ਉਹ ਨਿਹੰਗ ਸਿੰਘਾਂ ਦੇ ਬਾਣੇ ਦਾ ਧਾਰਨੀ ਸੀ। ਇੰਦਰਜੀਤ ਸਿੰਘ ਬਹੁਤ ਸੋਹਣਾ ਭੁਜੰਗੀ ਸੀ ਅਤੇ ਤਬੀਅਤ ਕਰਕੇ ਵੀ ਬਹੁਤ ਚੁਸਤ ਫੁਰਤ, ਹਸਮੁਖ ਅਤੇ ਸਭ ਦੀ ਇੱਜ਼ਤ ਕਰਨ ਵਾਲਾ ਸੀ। ਗੁਰੂ ਸਾਹਿਬ ਨੇ ਸ਼ਸ਼ਤਰ ਵਿਦਿਆ ਅਤੇ ਗੁਰਬਾਣੀ ਸੰਥਿਆ ਦੇ ਨਾਲ ਨਾਲ ਛੋਟੀ ਉਮਰੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਨ ਦੀ ਦਾਤ ਵੀ ਇਸ ਬੱਚੇ ਦੀ ਝੋਲੀ ਪਾਈ। ਮੈਨੂੰ ਯਾਦ ਆ ਇੱਕ ਵਾਰ ਜੱਥੇ ਚ ਰਹਿੰਦੀਆਂ ਇੱਕ ਹਫ਼ਤੇ ਲਈ ਮੇਰੀ ਡਿਊਟੀ ਮੋਗੇ ਨੇੜੇ ਚੋਗਾਵਾਂ ਪਿੰਡ ਕਥਾ ਕਰਨ ਦੀ ਲੱਗੀ ਤਾਂ ਮੈਂ ਨਿਹੰਗ ਸਿੰਘ ਨੂੰ ਆਪਣੇ ਨਾਲ ਕਥਾ ਦਾ ਪਾਠ ਕਰਨ ਲਈ ਲੈ ਗਿਆ।ਇੰਨੀ ਛੋਟੀ ਉਮਰ ਦਾ ਬੱਚਾ ਇੰਨਾ ਸ਼ੁੱਧ ਪਾਠ ਕਰਦਾ ਵੇਖ ਸੰਗਤ ਵੀ ਵਿਸਮਾਦ ਹੋ ਜਾਂਦੀ ਸੀ।
ਅੱਜ ਉਸ ਦੇ ਆਕਾਲ ਚਲਾਣੇ ਦੀ ਅਚਨਚੇਤੀ ਖਬਰ ਦਿਲ ਤੇ ਡੂੰਘਾ ਦਰਦ ਵਾਲਾ ਪ੍ਰਭਾਵ ਪਾ ਗਈ ਆ। ਜੱਥੇ ਚ ਸਿੰਘਾਂ ਦਾ ਪਿਆਰ ਸਕੇ ਭਰਾਵਾਂ ਤੋਂ ਵੀ ਕਿਤੇ ਵੱਧ ਹੁੰਦਾ ਆ ਅਤੇ ਇੰਦਰਜੀਤ ਸਿੰਘ ਦੀ ਤਾਂ ਵੀ ਬਹੁਤ ਛੋਟੀ ਸੀ। ਗੁਰੂ ਨਾਨਕ ਕਿਰਪਾ ਕਰਨ ਉਸ ਨੂੰ ਚਰਨਾਂ ਚ ਨਿਵਾਸ ਦੇਣ ਅਤੇ ਪ੍ਰੀਵਾਰ ਅਤੇ ਦੋਸਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਤਾਜਾ ਜਾਣਕਾਰੀ