BREAKING NEWS
Search

ਦਿਓਰ ਭਰਜਾਈ ਦਾ ਜਮੀਨ ਨੂੰ ਲੈਕੇ ਹੋਇਆ ਝਗੜਾ, ਭਰਜਾਈ ਨੇ ਢਾਹੀ ਦਿਓਰ ਦੀ ਕੰਧ ਤਾਂ ਅੱਗੇ ਜੋ ਹੋਇਆ

ਸਾਡੇ ਸਮਾਜ ਵਿੱਚ ਆਮ ਤੌਰ ਤੇ ਜਾਇਦਾਦ ਪਿੱਛੇ ਝਗੜੇ ਹੁੰਦੇ ਹੀ ਰਹਿੰਦੇ ਹਨ। ਜਾਇਦਾਦ ਪਿੱਛੇ ਸਕੇ ਭਰਾਵਾਂ ਵਿੱਚ ਵੀ ਅਣਬਣ ਹੋ ਜਾਂਦੀ ਹੈ ਅਤੇ ਕਈ ਵਾਰ ਗੱਲ ਵਧਦੀ ਵਧਦੀ ਕੋਰਟ ਕਚਹਿਰੀਆਂ ਤੱਕ ਪਹੁੰਚ ਜਾਂਦੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚੱਕ ਮਿਸ਼ਰੀ ਖਾਂ ਵਿੱਚ ਰਸਤੇ ਨੂੰ ਲੈ ਕੇ ਜ਼ੋਰ ਭਰਜਾਈ ਦਰਮਿਆਨ ਝਗੜਾ ਹੋ ਗਿਆ।

ਜਸਵੀਰ ਕੌਰ ਨਾਮ ਦੀ ਵਿਧਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੇ ਦਿਓਰ ਨੇ ਉਸ ਨੂੰ ਕਿਹਾ ਕਿ ਤੁਸੀਂ ਇੱਕ ਪਾਸੇ ਤੋਂ ਮੈਨੂੰ ਰਸਤਾ ਦੇ ਦੇਵੋ ਅਤੇ ਮੈਂ ਦੂਜੇ ਪਾਸੇ ਤੋਂ ਰਸਤਾ ਦੇ ਦੇਵਾਂਗਾ। ਪ੍ਰੰਤੂ ਉਸ ਦਾ ਦਿਓਰ ਵਰਾਂਡਾ ਬਣਾ ਕੇ ਵਾਅਦੇ ਤੋਂ ਮੁੱਕਰ ਗਿਆ। ਇਸ ਤੇ ਜਸਵੀਰ ਕੌਰ ਦੁਆਰਾ ਪੰਚਾਇਤ ਬੁਲਾਈ ਗਈ। ਪੰਚਾਇਤ ਵਿੱਚ ਉਸ ਦਾ ਦਿਓਰ ਅੱਠ ਫੁੱਟ ਰਸਤਾ ਦੇਣ ਲਈ ਸਹਿਮਤ ਹੋ ਗਿਆ ਪਰ ਹੁਣ ਫੇਰ ਉਹ ਮੁੱਕਰ ਗਿਆ। ਜਦੋਂ ਪੱਤਰਕਾਰਾਂ ਨੇ ਜਸਵੀਰ ਕੌਰ ਨੂੰ ਕੰਧ ਤੋੜਨ ਬਾਰੇ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਉਸ ਦੇ ਦਿਓਰ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਆਖ ਕੇ ਕੰਧ ਤੁੜਵਾ ਦਿੱਤੀ ਅਤੇ ਮਕਾਨ ਦੇ ਅੰਦਰ ਖੜ੍ਹਕੇ ਵੀਡੀਓ ਬਣਾ ਕੇ ਉਨ੍ਹਾਂ ਤੇ ਪਰਚਾ ਕਰਵਾ ਦਿੱਤਾ।

ਦੂਜੇ ਪਾਸੇ ਜਸਵੀਰ ਕੌਰ ਦੇ ਦਿਓਰ ਅਮਰੀਕ ਸਿੰਘ ਪੁੱਤਰ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਉਹ ਡੇਰੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦੋਵੇਂ ਪਰਿਵਾਰ ਕਾਂਗਰਸੀ ਹਨ। ਉਨ੍ਹਾਂ ਨੂੰ ਹੁਣ ਵੀ ਧਮਕੀਆਂ ਮਿਲ ਰਹੀਆਂ ਹਨ। ਵਿਰੋਧੀਆਂ ਖਿਲਾਫ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਸਿਆਸੀ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ।

ਥਾਣਾ ਲੋਪੋਕੇ ਪੁਲਿਸ ਅਨੁਸਾਰ ਮੁਕੱਦਮਾ ਨੰਬਰ 89 ਮਿਤੀ 17 ਅਪਰੈਲ ਨੂੰ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਸਾਡੇ ਸਮਾਜ ਵਿੱਚ ਜ਼ਮੀਨ ਨੂੰ ਲੈ ਕੇ ਰੌਲੇ ਰੱਪੇ ਅਤੇ ਝਗੜੇ ਆਮ ਹੀ ਸੁਣਨ ਅਤੇ ਦੇਖਣ ਨੂੰ ਮਿਲਦੇ ਰਹਿੰਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟerror: Content is protected !!