=== console.log('header!'); // Easy to add and display post grid on your website with or without categoryies filter. Also work with Gutenberg shortcode block.

ਦਿਉ ਜੀ ਵਧਾਈਆਂ ਸ਼ੇਅਰ ਕਰਕੇ ਕੈਂਸਰ ਪੀੜਤ ਮਾਂ ਦੀ ਧੀ ਨੇ 10ਵੀਂ ਦੇ ਨਤੀਜਿਆਂ ‘ਚ ਪੰਜਾਬ ਰਚਿਆ ਇਤਿਹਾਸ!

ਦਿਉ ਜੀ ਵਧਾਈਆਂ ਸ਼ੇਅਰ ਕਰਕੇ ਕੈਂਸਰ ਪੀੜਤ ਮਾਂ ਦੀ ਧੀ ਨੇ 10ਵੀਂ ਦੇ ਨਤੀਜਿਆਂ ‘ਚ ਪੰਜਾਬ ਰਚਿਆ ਇਤਿਹਾਸ! ਧੀਆਂ ਕਿਸੇ ਵੀ ਖੇਤਰ ਚ ਪਿੱਛੇ ਨਹੀਂ ਹਨ ਇਸ ਉਦਾਹਰਣ ਦਸਵੀ ਦੇ ਨਤੀਜਿਆਂ ਨੂੰ ਲਈ ਜਾ ਸਕਦੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੁੜੀਆਂ ਨੇ ਬਾਜੀ ਮਾਰੀ ਮਾਰੀ ਹੈ ਜਿਸ ਦੀ ਅਸੀ ਗੱਲ ਕਰ ਰਹੇ ਹਾਂ ਇਹ ਕੁੜੀ ਪੰਜਾਬ ਦੇ ਆਮ ਪਿੰਡ ਦੀ ਧੀ ਤੇ ਮਾਂ ਨੂੰ ਕੈਂਸਰ ਹੋਣ ਦੇ ਬਾਵਜੂਦ ਵੀ ਇਸ ਕੁੜੀ ਨੇ ਆਪਣੀ ਮਿਹਨਤ ਨਹੀਂ ਛੱਡੀ।

ਬਠਿੰਡਾ ਦੇ ਪਿੰਡ ਗੁਲਾਬਗੜ੍ਹ ਦੀ ਜਸ਼ਨਪ੍ਰੀਤ ਕੌਰ 650 ਵਿੱਚੋਂ 644 ਅੰਕ ਹਾਸਲ ਕਰ ਤੀਜਾ ਸਥਾਨ ‘ਤੇ ਆਈ ਹੈ। ਜਸ਼ਨ ਨੇ ਇਹ ਪ੍ਰਾਪਤੀ ਆਪਣੀ ਮਾਂ ਨੂੰ ਕੈਂਸਰ ਜਿਹੀ ਲਾਇਲਾਜ ਬਿਮਾਰੀ ਹੋਣ ਦੇ ਬਾਵਜੂਦ ਹਾਸਲ ਕੀਤੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਇੱਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰ ਲਈ ਹੈ। ਪੂਰੇ ਸੂਬੇ ਵਿੱਚ ਆਪਣੀ ਤੇਜ਼ ਦਿਮਾਗ ਦਾ ਲੋਹਾ ਮਨਵਾਉਣ ਵਾਲੀਆਂ ਵਿੱਚ ਬਠਿੰਡਾ ਜ਼ਿਲ੍ਹੇ ਦੀ ਕੁੜੀ ਵੀ ਸ਼ਾਮਲ ਹੈ, ਜਿਸ ਪੂਰੇ ਪੰਜਾਬ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ।

ਬਠਿੰਡਾ ਦੇ ਪਿੰਡ ਗੁਲਾਬਗੜ੍ਹ ਦੀ ਜਸ਼ਨਪ੍ਰੀਤ ਕੌਰ 650 ਵਿੱਚੋਂ 644 ਅੰਕ ਹਾਸਲ ਕਰ ਤੀਜਾ ਸਥਾਨ ‘ਤੇ ਆਈ ਹੈ। ਜਸ਼ਨ ਨੇ ਇਹ ਪ੍ਰਾਪਤੀ ਆਪਣੀ ਮਾਂ ਨੂੰ ਕੈਂਸਰ ਜਿਹੀ ਲਾਇਲਾਜ ਬਿਮਾਰੀ ਹੋਣ ਦੇ ਬਾਵਜੂਦ ਹਾਸਲ ਕੀਤੀ। ਆਪਣੀ ਧੀ ਦੀ ਵੱਡੀ ਪ੍ਰਾਪਤੀ ‘ਤੇ ਜਿੱਥੇ ਮਾਪੇ ਬੇਹੱਦ ਖੁਸ਼ ਹਨ, ਉੱਥੇ ਹੀ ਪਿੰਡ ਵਾਸੀਆਂ ਵੱਲੋਂ ਵਧਾਈ ਦੇਣ ਦਾ ਤਾਂਤਾ ਲੱਗਿਆ ਰਿਹਾ ਹੈ। ਜਸ਼ਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਮੈਨੂੰ ਅੱਜ ਬਹੁਤ ਖੁਸ਼ੀ ਹੈ ਕਦੇ ਸੋਚਿਆ ਨਹੀਂ ਸੀ ਕਿ ਮੇਰੇ ਇੰਨੇ ਨੰਬਰ ਆਉਣਗੇ। ਇਹ ਸਭ ਮੇਰੀ ਪੜ੍ਹਾਈ ਦੀ ਮਿਹਨਤ ਕਰਕੇ ਹੋਇਆ ਹੈ।ਜਸ਼ਨਪ੍ਰੀਤ ਨੇ ਦੱਸਿਆ ਕਿ ਉਹ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੜ੍ਹਦੀ ਹੈ ਅਤੇ ਸਕੂਲ ਤੋਂ ਬਾਅਦ ਵੀ ਕਈ-ਕਈ ਘੰਟੇ ਘਰ ਹੀ ਪੜ੍ਹਦੀ ਸੀ। ਉਸ ਦੇ ਪਿਤਾ ਖੇਤੀ ਕਰਦੇ ਹਨ ਅਤੇ ਮਾਂ ਨੂੰ ਕੈਂਸਰ ਦੀ ਬਿਮਾਰੀ ਹੈ। ਅਜਿਹੇ ਵਿੱਚ ਉਹ ਪੜ੍ਹਾਈ ਦੇ ਨਾਲ-ਨਾਲ ਘਰ ਦਾ ਕੰਮ ਵੀ ਖ਼ੁਦ ਹੀ ਸਾਂਭਦੀ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਤੀਜੇ ਸਥਾਨ ‘ਤੇ ਇਸ ਵਾਰ ਸੱਤ ਵਿਦਿਆਰਥੀਆਂ ਦਾ ਕਬਜ਼ਾ ਹੈ, ਜਿਨ੍ਹਾਂ 650 ਵਿੱਚੋਂ 644 ਅੰਕ ਹਾਸਲ ਕੀਤੇ ਹਨ। ਸੂਚੀ ਹੇਠਾਂ ਦੇਖੋ ਜਸ਼ਨ ਹੋਰ ਮਾਪਿਆਂ ਨੂੰ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਆਪਣੀਆਂ ਕੁੜੀਆਂ ਨੂੰ ਮੁੰਡਿਆਂ ਤੋਂ ਵੀ ਕਿਸੇ ਤੋਂ ਘੱਟ ਨਾ ਸਮਝੋ ਉਨ੍ਹਾਂ ਨੂੰ ਵੱਧ ਤੋਂ ਵੱਧ ਪੜ੍ਹਾਓ। ਉਸ ਨੇ ਦੱਸਿਆ ਕਿ ਮੇਰਾ ਇੱਕ ਸੁਪਨਾ ਹੈ ਕਿ ਮੈਂ ਅੱਗੇ ਜਾ ਕੇ ਇੰਜੀਨੀਅਰ ਬਣਨਾ ਮੇਰੀ ਇਸ ਪੜ੍ਹਾਈ ਦੇ ਵਿੱਚ ਮੇਰੇ ਮਾਤਾ ਪਿਤਾ ਅਤੇ ਅਧਿਆਪਕ ਸਾਹਿਬਾਨਾਂ ਦਾ ਬਹੁਤ ਵੱਡਾ ਸਹਿਯੋਗ ਹੈ।

ਜਸ਼ਨ ਦਾ ਕਹਿਣਾ ਹੈ ਕਿ ਉਸ ਨੇ ਅੱਜ ਤਕ ਕਦੇ ਮੋਬਾਈਲ ਦੀ ਵਰਤੋਂ ਨਹੀਂ ਕੀਤੀ, ਜੋ ਕੁਝ ਵੀ ਮੈਨੂੰ ਚਾਹੀਦਾ ਸੀ ਮੇਰੇ ਮਾਤਾ-ਪਿਤਾ ਨੇ ਹਰ ਇੱਕ ਚੀਜ਼ ਦਿੱਤੀ। ਜਸ਼ਨਪ੍ਰੀਤ ਕੌਰ ਦੇ ਪਿਤਾ ਪਰਵਿੰਦਰ ਸਿੰਘ ਨੂੰ ਅੱਜ ਮੁੰਡਾ ਜੰਮੇ ਹੋਣ ਜਿੰਨੀ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਕਦੇ ਸੋਚਿਆ ਨਹੀਂ ਸੀ ਪਰ ਪੰਜਾਬ ਭਰ ਵਿੱਚੋਂ ਮੇਰੀ ਲੜਕੀ ਨੇ ਤੀਜਾ ਸਥਾਨ ਹਾਸਲ ਕਰ ਆਪਣਾ, ਸਾਡਾ ਤੇ ਆਪਣੇ ਸਕੂਲ ਅਤੇ ਪਿੰਡ ਦਾ ਨਾਂਅ ਵੀ ਰੌਸ਼ਨ ਕੀਤਾ ਹੈ।ਧੀਆਂ ਨੂੰ ਪਿਆਰ ਕਰਨ ਵਾਲੇ ਸ਼ੇਅਰ ਕਰਨ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾ ਧੀਆਂ ਦਾ ਹੌਸਲਾ ਹੋਰ ਵਧੇ।




error: Content is protected !!