ਸਾਡੇ ਸਮਾਜ ਵਿਚ ਡਾਕਟਰ ਨੂੰ ਰਬ ਦਾ ਰੂਪ ਮੰਨਿਆ ਜਾਂਦਾ ਹੈ | ਪਰ ਕਹਿੰਦੇ ਨੇ ਨਾ ਕਲਯੁ*ਗ ਜ਼ੋਰ ਤੇ ਚਲ ਰਿਹਾ ਹੈ ਇਸ ਜਮਾਤ ਵਿਚ ਕੁਸ਼ ਰਬ ਰੂਪੀ ਡਾਕਟਰ ਅਜਕਲ ਰਾਕਸ਼ਸ ਬਣੇ ਹੋਏ ਨੇ ਆਪਣੇ ਅੰਦਰ ਦੀ ਅੱਗ ਨੂੰ ਸ਼ਾਂਤ ਕਾਰਨ ਲਯੀ ਮਰੀਜਾਂ ਨੂੰ ਵੀ ਨਹੀਂ ਛੱਡ ਦੇ | ਇਸੇ ਤਰਾਂ ਗੱਲ ਹੈ ਹੋਸ਼ਿਆਰਪੁਰ ਜਿਲੇ ਦੇ ਪਿੰਡ ਕਟਾਰੀਆ ਦੀ ਰਹਿਣ ਵਾਲੀ ਅੰਜੂ ਬਾਲਾ ਦੀ ਹੈ |
ਅੰਜੂ ਬਾਲਾ ਨੇ ਇਲਜਾਮ ਲਾਏ ਕਿ ਇਕ ਨਿਜੀ ਡਾਕਟਰ ਵਲੋਂ ਉਸਨੂੰ ਅਸ਼ਲੀਲ ਮੈਸੇਜ ਕੀਤੇ ਗਏ | ਅੰਜੂ ਬਾਲਾ ਇਕ ਨਿਜੀ ਡਾਕਟਰ ਕੋਲੋਂ ਦਵਾਈ ਲੈਣ ਗਯੀ ਸੀ ਤੇ ਜਿਸਤੇ ਡਾਕਟਰ ਨੇ ਪੁਸ਼ਿਆ ਕਿ ਤੁਸੀਂ ਇਕੱਲੇ ਹੀ ਆਏ ਥੋਡੇ ਪਤੀ ਨੀ ਆਏ ਤਾ ਮਹਿਲਾ ਨੇ ਜਵਾਬ ਦਿੱਤੋ ਕਿ ਉਹ ਕੁਵੈਤ ਵਿਚ ਨੇ ਤਾ ਡਾਕਟਰ ਨੇ ਆਪਣਾ ਨੰਬਰ ਦੇ ਦਿੱਤਾ | ਪਰ ਮਹਿਲਾ ਨੇ ਨੰਬਰ ਆਪਣੇ ਪਤੀ ਦਾ ਹੀ ਦਿਤਾ ਸੀ |
ਥੋੜ੍ਹੇ ਹੀ ਸਮੇ ਬਾਅਦ ਡਾਕਟਰ ਨੇ ਉਸ ਨੰਬਰ ਤੇ whatsaap ਚੈਟ ਕਰਨੀ ਸਟਾਰਟ ਕਰ ਦਿਤੀ |ਮਹਿਲਾ ਦੇ ਪਤੀ ਨੇ ਵੀ ਪੂਰੀ ਚਲਾਕੀ ਨਾਲ ਮਹਿਲਾ ਬਣ ਕੇ ਹੀ ਗੱਲ ਕੀਤੀ ਫਿਰ ਹੋਲੀ ਹੋਲੀ ਉਸ ਨੇ ਅਸ਼ਲੀਲ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ | ਡਾਕਟਰ ਦਾ ਮਕਸਦ ਅੰਜੂ ਬਾਲਾ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣੌਣਾ ਸੀ | ਦਸ ਦੇਈਏ ਕਿ ਅੰਜੂ ਬਾਲਾ ਨੂੰ ਗਠੀਏ ਦੀ ਬਿਮਾਰੀ ਹੈ |ਜਿਸ ਕਰਕੇ ਉਹ ਡਾਕਟਰ ਕੋਲ ਪਹਿਲਾ ਵੀ ਪਰਿਵਾਰ ਨਾਲ ਆ ਚੁਕੀ ਸੀ ਤੇ ਉਸ ਦਿਨ ਉਹ ਇਕੱਲੀ ਹੀ ਡਾਕਟਰ ਕੋਲ ਚਲੀ ਗਈ ਸੀ |
ਅੰਜੂ ਬਾਲਾ ਦੇ ਪਰਿਵਾਰਿਕ ਮੇਮ੍ਬਰਾਂ ਨੇ ਡਾਕਟਰ ਖਿਲਾਫ SSP ਦਫਤਰ ਸ਼ਿਕਾਇਤ ਦਰਜ ਕਰਵਾਈ ਹੈ ਤੇ ਹੁਣ ਇਸ ਤੋਂ ਅਗੇ ਦੀ ਕਰਵਾਈ ਪੁਲਿਸ ਸਬੂਤ ਦੇ ਅਧਾਰ ਤੇ ਕਰੇਗੀ |ਜਿਵੇ ਕਹਿੰਦੇ ਨੇ ਪੰਜੇ ਉਂਗਲਾਂ ਬਰਾਬਰ ਨੀ ਹੁੰਦੀਆਂ ਓਵੇ ਇਹ ਵੀ ਸਾਬਤ ਹੋ ਗਿਆ ਕਿ ਸਾਰੇ ਡਾਕਟਰ ਰਬ ਦਾ ਰੂਪ ਨਹੀਂ ਹੁੰਦੇ | ਕਿ ਹੁਣ ਲੜਕੀਆਂ ਜਾ ਮਹਿਲਾਵਾਂ ਨੂੰ ਡਾਕਟਰ ਦੇ ਜਾ ਕੇ reception ਤੇ ਨੁਬੇਰ ਦੇਣਾ ਵੀ ਗੁਨਾਹ ਹੋਊ ? ਆਪਣੇ ਵਿਚਾਰ ਜਰੂਰ ਦਿਓ |
ਤਾਜਾ ਜਾਣਕਾਰੀ