BREAKING NEWS
Search

ਦਰਿੰਦਗੀ : 85 ਸਾਲਾ ਬਜ਼ੁਰਗ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਕੀਤਾ ਕਤਲ ਅਤੇ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਗੁਰਦਾਸਪੁਰ ਅਧੀਨ ਪਿੰਡ ਕੋਟਲੀ ਹਰਚੰਦਾ ‘ਚ ਇਕ 85 ਸਾਲਾ ਵਿਧਵਾ ਔਰਤ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜ਼ਿਲਾ ਪੁਲਸ ਮੁਖੀ ਦੇ ਅਨੁਸਾਰ ਇਸ ਕਤਲ ਤੇ ਜਬਰ-ਜ਼ਨਾਹ ਦੇ ਦੋਸ਼ੀ ਦੀ ਪਠਾਣ ਹੋ ਗਈ ਹੈ ਅਤੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਮੁਖੀ ਗੁਰਦਾਸਪੁਰ ਸਵਰਨਦੀਪ ਸਿੰਘ ਨੇ ਦੱਸਿਆ ਕਿ ਗੁਰਦੀਪ ਕੌਰ 85 ਵਿਧਵਾ ਸੁਖਬੰਸ ਸਿੰਘ ਨਿਵਾਸੀ ਕੋਟਲੀ ਹਰਚੰਦਾ ਆਪਣੇ ਘਰ ‘ਚ ਇਕੱਲੀ ਰਹਿੰਦੀ ਸੀ। ਜਦਕਿ ਉਸ ਦੇ ਤਿੰਨ ਲੜਕੇ ਪਿੰਡ ‘ਚ ਹੀ ਵੱਖ-ਵੱਖ ਮਕਾਨ ‘ਚ ਰਹਿੰਦੇ ਸਨ। ਅੱਜ ਪਿੰਡ ‘ਚ ਹੀ ਦਰਜ਼ੀ ਦਾ ਕੰਮ ਕਰਨ ਵਾਲਾ ਉਸ ਦਾ ਲੜਕਾ ਸੋਹਣ ਸਿੰਘ ਜਦ ਸਵੇਰੇ ਆਪਣੀ ਮਾਂ ਨੂੰ ਖਾਣਾ ਦੇਣ ਦੇ ਲਈ ਗਿਆ ਤਾਂ ਉਸ ਨੇ ਦੇਖਿਆ ਕਿ ਘਰ ‘ਚ ਮਾਂ ਦੀ ਲਾਸ਼ ਪਈ ਹੋਈ ਸੀ। ਇਸ ਉਪਰੰਤ ਉਸ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮ੍ਰਿਤਕ ਦੇ ਲੜਕੇ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਸ ਮੁਖੀ ਨੇ ਦੱਸਿਆ ਕਿ ਇਸ ਕਤਲ ਤੇ ਜਬਰ-ਜ਼ਨਾਹ ਦੇ ਦੋਸ਼ੀ ਦੀ ਪਛਾਣ ਕਰ ਲਈ ਹੈ ਅਤੇ ਉਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਇਕ ਪ੍ਰਵਾਸੀ ਮਜ਼ਦੂਰ ਹੈ ਅਤੇ ਮੌਕੇ ਤੇ ਮਿਲੇ ਕੁਝ ਸਬੂਤ ਤੋਂ ਸਿੱਧ ਹੁੰਦਾ ਹੈ ਕਿ ਬਜ਼ੁਰਗ ਗੁਰਦੀਪ ਕੌਰ ਦੀ ਜਬਰਜਨਾਹ ਕਰਕੇ ਗਲਾ ਦਬਾ ਕੇ ਕਤਲ ਕੀਤਾ ਗਿਆ ਹੈ।error: Content is protected !!