BREAKING NEWS
Search

ਥਾਣੇ ਰਪੋਰਟ ਲਿਖਾਉਣ ਗਿਆ ਸੀ ਫੋਟੋਗਰਾਫਰ, ਪੁਲਿਸ ਵਾਲਿਆਂ ਨੇ ਉਲਟਾ ਕਰ ਦਿੱਤਾ ਕੁਟਾਪਾ

ਸੰਗਰੂਰ ਵਿੱਚ ਪੁਲੀਸ ਥਾਣੇ ਵਿੱਚ ਪੁਲੀਸ ਵਾਲਿਆ ਵੱਲੋਂ ਇਕ ਪ੍ਰੈੱਸ ਫੋਟੋਗ੍ਰਾਫਰ ਨਾਲ ਹੱਥੋਂਪਾਈ ਕਰਨ ਦੀ ਖ਼ਬਰ ਮਿਲੀ ਹੈ। ਪੀੜਤ ਪ੍ਰੈੱਸ ਫੋਟੋਗ੍ਰਾਫਰ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਆਪਣੇ ਪਰਿਵਾਰ ਸਮੇਤ ਸੈਰ ਕਰ ਰਹੇ ਸਨ ਤਾਂ ਇੱਕ ਔਰਤ ਨੇ ਉਨ੍ਹਾਂ ਨੂੰ ਰੋਕ ਕੇ ਆਖਿਆ ਕਿ ਉਸ ਦਾ ਪੁੱਤਰ ਉਸ ਨਾਲ ਹੱਥੋਂਪਾਈ ਕਰ ਰਿਹਾ ਹੈ।

ਇਸ ਤੇ ਉਹ ਔਰਤ ਨੂੰ ਲੈ ਕੇ ਥਾਣੇ ਪਹੁੰਚੇ। ਮੁਨਸ਼ੀ ਸਮੇਤ ਉੱਥੇ ਕਈ ਪੁਲਿਸ ਵਾਲੇ ਹਾਜਰ ਸਨ। ਜਦੋਂ ਔਰਤ ਨੂੰ ਪੁੱਛਣ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਸ ਬਾਰੇ ਪੁੱਛਿਆ ਤਾ ਉਸ ਨੇ ਆਪਣਾ ਨਾਮ ਸੰਜੀਵ ਕੁਮਾਰ ਦੱਸ ਦਿੱਤਾ ਅਤੇ ਦੱਸਿਆ ਕਿ ਉਹ ਨਵਾਂ ਜ਼ਮਾਨਾ ਦਾ ਪ੍ਰੈੱਸ ਫੋਟੋਗ੍ਰਾਫਰ ਹੈ।

ਇਸ ਤੇ ਪੁਲੀਸ ਵਾਲੇ ਤਹਿਸ਼ ਵਿੱਚ ਆ ਗਏ। ਉਨ੍ਹਾਂ ਨੇ ਦਾਰੂ ਪੀਤੀ ਹੋਈ ਸੀ। ਡੀ.ਐੱਸ.ਪੀ. ਨੇ ਦੱਸਿਆ ਹੈ ਕਿ ਜਦੋਂ ਇੰਦਰ ਕੌਰ ਨਾਮ ਦੀ ਔਰਤ ਸਕੈਤ ਕਰਨ ਆਈ ਸੀ ਤਾਂ ਪ੍ਰੈੱਸ ਫੋਟੋਗ੍ਰਾਫਰ ਸੰਜੀਵ ਕੁਮਾਰ ਵੀ ਉਨ੍ਹਾਂ ਦੇ ਨਾਲ ਸੀ। ਸੰਜੀਵ ਕੁਮਾਰ ਦੀ ਥਾਣੇਦਾਰ ਜਾਨਪਾਲ ਸਿੰਘ ਅਤੇ ਸਿਪਾਹੀ ਮਨੀਕਰਨ ਸਿੰਘ ਨਾਲ ਹੱਥੋਂਪਾਈ ਹੋ ਗਈ।

ਉਨ੍ਹਾਂ ਨੇ ਇਸ ਦੀ ਰਿਪੋਰਟ ਐਸ.ਐਸ.ਪੀ. ਨੂੰ ਭੇਜ ਦਿੱਤੀ ਸੀ। ਉਨ੍ਹਾਂ ਨੇ ਤੂਰਂਤ ਕਾਰਵਾਈ ਕਰਦੇ ਹੋਏ ਥਾਣੇਦਾਰ ਜਾਨਪਾਲ ਸਿੰਘ ਅਤੇ ਸਿਪਾਹੀ ਮਨੀਕਰਨ ਸਿੰਘ ਅਤੇ ਹੈੱਡ ਕਾਂਸਟੇਬਲ ਜਗਤਾਰ ਸਿੰਘ ਨੂੰ ਸ਼ਸਪੈਂਡ ਕਰ ਦਿੱਤਾ ਹੈ। ਪਰ ਇਨ੍ਹਾਂ ਦੇ ਖਲਾਫ ਵਿਭਾਗੀ ਕਾਰਵਾਹੀ ਚੱਲਦੀ ਰਹੇਗੀ।



error: Content is protected !!