BREAKING NEWS
Search

ਥਾਣੇਦਾਰ ਨੇ ਘਰ ‘ਚ ਦਾਖ਼ਲ ਹੋ ਕੇ ਲੜਕੀ ਨਾਲ ਕੀਤੀ ਕੁੱਟਮਾਰ ਅਤੇ ਫਿਰ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਘਰਿਆਲਾ: ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਦਿਨ-ਦਿਹਾੜੇ ਘਰ ਵਿਚੋਂ ਇੱਕ ਲੜਕੀ ਨੂੰ ਕੁਝ ਵਿਅਕਤੀਆਂ ਵੱਲੋਂ ਦਿਨ-ਦਿਹਾੜੇ ਘਰ ਵਿੱਚ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਕਰਨ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਘਰਿਆਲਾ ਚੌਂਕੀ ਦੇ ਏਐਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਥਾਣੇਦਾਰ ਸੰਤਾ ਸਿੰਘ ਪੁੱਤਰ ਉਜਾਗਰ ਸਿੰਘ ਜੋ ਕਿ 1 ਵਜੇ ਦੇ ਕਰੀਬ ਉਹ ਆਪਣੇ ਲੜਕੇ ਅਤੇ ਆਪਣੀ ਪਤਨੀ ਨਾਲ ਪਿੰਡ ਘਰਿਆਲਾ ਵਿਖੇ ਕਿੱਕਰ ਸਿੰਘ ਪੁੱਤਰ ਮੋਹਰ ਸਿੰਘ ਦੇ ਘਰ ਆਇਆ, ਜਿੱਥੇ ਕਿੱਕਰ ਸਿੰਘ ਦੀ ਲੜਕੀ ਨਵਦੀਪ ਕੌਰ ਅਤੇ ਕਿੱਕਰ ਸਿੰਘ ਦੀ ਸੱਸ ਘਰ ਵਿੱਚ ਇਕੱਲੇ ਸਨ।

ਜਿਸ ਦੌਰਾਨ ਥਾਣੇਦਾਰ ਸੰਤਾ ਸਿੰਘ ਨੇ ਲੜਕੀ ਨਵਦੀਪ ਕੌਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਜ਼ਬਰਦਸਤੀ ਆਪਣੀ ਗੱਡੀ ਵਿੱਚ ਬਿਠਾ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ। ਇਹ ਸਾਰੀ ਘਟਨਾ ਵਾਰਦਾਤ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਜਿਸ ਦੇ ਬਨਾਹ ‘ਤੇ ਪੁਲਿਸ ਚੌਂਕੀ ਘਰਿਆਲਾ ਵਿਖੇ ਸੰਤਾ ਸਿੰਘ ਪੁੱਤਰ ਉਜਾਗਰ ਸਿੰਘ ਅਤੇ ਉਸ ਦੀ ਪਤਨੀ ਅਤੇ ਉਸ ਦੇ ਬੇਟੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਉਕਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਜਦੋਂ ਇਸ ਸਬੰਧੀ ਥਾਣੇਦਾਰ ਸੰਤਾ ਸਿੰਘ ਪੁੱਤਰ ਉਜਾਗਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕਿੱਕਰ ਸਿੰਘ ਦਾ ਲੜਕਾ ਲਵਪ੍ਰੀਤ ਸਿੰਘ ਨੇ ਮੇਰੀ ਲੜਕੀ ਨੂੰ ਹੋਸਟਲ ਵਿੱਚ ਰਾਤ ਰੱਖਿਆ ਹੈ। ਜਿਸਦਾ ਸਾਨੂੰ ਪਤਾ ਚੱਲ ਗਿਆ ਤਾਂ ਅਸੀਂ ਪਿੰਡ ਘਰਿਆਲਾ ਵਿਖੇ ਕਿੱਕਰ ਸਿੰਘ ਦੇ ਘਰ ਉਸ ਦੇ ਬੇਟੇ ਲਵਪ੍ਰੀਤ ਸਿੰਘ ਦਾ ਲਾਹਾ ਲੈ ਕੇ ਗਏ ਸਨ, ਪਰ ਸਾਨੂੰ ਲਵਪ੍ਰੀਤ ਸਿੰਘ ਘਰ ਨਹੀਂ ਮਿਲਿਆ ਤਾਂ ਅਸੀਂ ਮਜ਼ਬੂਰ ਹੋ ਕਿੱਕਰ ਸਿੰਘ ਦੀ ਲੜਕੀ ਦੀ ਕੁੱਟਮਾਰ ਕੀਤੀ ਹੈ।error: Content is protected !!