BREAKING NEWS
Search

ਤੇ ਜਦੋਂ 65 ਸਾਲ ਦੀ ਅਮਰੀਕਨ ਔਰਤ ਨੇ ਇੰਡੀਆ ਆ ਕੇ 28 ਸਾਲ ਦੇ ਲੜਕੇ ਨਾਲ ਕੀਤਾ ਵਿਆਹ ….

ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਹੋਇਆ ਇਕ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਅਸਲ ਵਿੱਚ ਇਸ ਵਿਆਹ ਦੀ ਚਰਚਾ ਉਦੋਂ ਲੋਕਾਂ ਵਿੱਚ ਫੈਲ ਗਈ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਕ 28 ਸਾਲ ਦੇ ਨੌਜਵਾਨ ਲੜਕੇ ਨਾਲ ਵਿਆਹ ਕਰਾਉਣ ਲਈ ਅਮਰੀਕਾ ਦੀ 65 ਸਾਲ ਦੀ ਗੋਰੀ ਆਈ ਹੈ । ਇਹ ਨੌਜਵਾਨ ਕੈਥਲ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਹੈ ਅਤੇ ਐਮ.ਏ. ਦੀ ਪੜ੍ਹਾਈ ਕਰਨ ਦੇ ਬਾਵਜੂਦ ਵੀ ਕੋਈ ਨੌਕਰੀ ਨਾ ਹੋਣ ਦੇ ਕਾਰਨ ਮਿਹਨਤ ਮਜ਼ਦੂਰੀ ਕਰਕੇ ਹੀ ਆਪਣਾ ਗੁਜ਼ਾਰਾ ਕਰਦਾ ਸੀ ।
ਇਸ ਤਰ੍ਹਾਂ ਹੋਈ ਸੀ ਦੋਨਾਂ ਦੀ ਮੁਲਾਕਾਤ

ਅਸਲ ਵਿੱਚ ਪ੍ਰਵੀਨ (28) ਦੀ ਮੁਲਾਕਾਤ ਅਮਰੀਕਾ ਦੀ ਰਹਿਣ ਵਾਲੀ ਕੈਰਨ ਲਿਲੀਅਨ ਏਬਨਰ (65 ਸਾਲ) ਨਾਲ ਕਰੀਬ ਅੱਠ ਮਹੀਨੇ ਪਹਿਲਾਂ ਫੇਸਬੁੱਕ ਉਪਰ ਹੋਈ ਸੀ । ਪਹਿਲਾਂ ਤਾਂ ਦੋਨੋਂ ਸ਼ੁਰੂ ਸ਼ੁਰੂ ਵਿੱਚ ਆਮ ਦੋਸਤਾਂ ਦੀ ਤਰ੍ਹਾਂ ਇਕ ਦੂਜੇ ਨਾਲ ਚੈਟਿੰਗ ਕਰਦੇ ਸਨ ਅਤੇ ਉਸ ਤੋਂ ਬਾਅਦ ………. ਹੌਲੀ ਹੌਲੀ ਵੀਡੀਓ ਕਾਲ ਕਰਨ ਲੱਗ ਪਏ । ਇਨ੍ਹਾਂ ਅੱਠ ਮਹੀਨਿਆਂ ਦੇ ਦੌਰਾਨ ਹੀ ਦੋਵਾਂ ਵਿੱਚਲੀ ਦੋਸਤੀ ਪਿਆਰ ਵਿਚ ਬਦਲ ਗਈ ।
ਆਪਣੀ ਦੋਸਤੀ ਦੇ ਅੱਠ ਮਹੀਨਿਆਂ ਦੇ ਬਾਅਦ ਦੋਨਾਂ ਨੇ ਵਿਆਹ ਕਰਵਾਉਣ ਦਾ ਮਨ ਬਣਾ ਲਿਆ । ਕੇਰਨ ਅਮਰੀਕਾ ਦੀ ਰਹਿਣ ਵਾਲੀ ਹੈ ਅਤੇ ਉਹ ਇੱਕ ਵਿਧਵਾ ਔਰਤ ਸੀ ……….. । ਪ੍ਰਵੀਨ ਨਾਲ ਗੱਲਬਾਤ ਕਰਨ ਤੋਂ ਬਾਅਦ ਉਸ ਨੂੰ ਵੀ ਪ੍ਰਵੀਨ ਨਾਲ ਪਿਆਰ ਹੋ ਗਿਆ ਅਤੇ ਉਸ ਨੇ ਵੀ ਆਪਣੇ ਇਸ ਦੋਸਤੀ ਦੇ ਰਿਸ਼ਤੇ ਨੂੰ ਵਿਆਹ ਦੇ ਰੂਪ ਵਿੱਚ ਬਦਲਣਾ ਠੀਕ ਸਮਝਿਆ ।
ਗਰੀਬੀ ਭਰਿਆ ਜੀਵਨ ਬਤੀਤ ਕਰ ਰਿਹਾ ਸੀ ਪ੍ਰਵੀਨ

ਪ੍ਰਵੀਨ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੋਨਾਂ ਨੇ ਸਲਾਹ ਕੀਤੀ ਸੀ ਕਿ 21 ਜੂਨ ਨੂੰ ਕੈਰਨ ਦਾ ਜਨਮਦਿਨ ਹੁੰਦਾ ਹੈ ਅਤੇ ਇਸੇ ਦਿਨ ਹੀ ਉਹ ਵਿਆਹ ਕਰਵਾਉਣਗੇ । ਵਿਆਹ ਕਰਵਾਉਣ ਲਈ ਕੈਰਨ ਨੂੰ ਭਾਰਤ ਆਉਣਾ ਪੈਣਾ ਸੀ ਅਤੇ ਜਦੋਂ ਉਸ ਨੇ ਪ੍ਰਵੀਨ ਨੂੰ ਆਪਣੇ ਭਾਰਤ ਆਉਣ ਬਾਰੇ ਦੱਸਿਆ ਤਾਂ ਪਰਵੀਨ ਨੇ ਕਿਹਾ ਕਿ ਉਸ ਕੋਲ ਇੰਨੇ ਪੈਸੇ ਵੀ ਨਹੀਂ ਹਨ ਕਿ ਉਹ ਉਸ ਨੂੰ ਏਅਰਪੋਰਟ ਤੋਂ ਲੈਣ ਆ ਸਕੇ । ਇਸ ਤੋਂ ਬਾਅਦ ਕੇਰਨ ਨੇ ਕਿਹਾ ਕਿ ਉਹ ਖੁਦ ਉਸ ਦੇ ਪਿੰਡ ਪਹੁੰਚ ਜਾਵੇਗੀ । ਪ੍ਰਵੀਨ ਨੇ ਇਹ ਵੀ ਦੱਸਿਆ ਕਿ ਉਸ ਨੇ ਆਪਣੇ ਪਰਿਵਾਰ ਅਤੇ ਸਾਰੇ ਹਾਲਾਤਾਂ ਬਾਰੇ ਕੈਰਨ ਨੂੰ ਪਹਿਲਾਂ ਹੀ ਦੱਸਿਆ ਹੋਇਆ ਹੈ ਕਿ ਕਿਸ ਤਰ੍ਹਾਂ ਉਹ ਗਰੀਬੀ ਭਰਿਆ ਜੀਵਨ ਜੀਅ ਰਿਹਾ ਹੈ । ਇਸ ਤੋਂ ਇਲਾਵਾ ਕੈਰਨ ਨੇ ਵੀ ਉਸ ਨੂੰ ਆਪਣੇ ਪਹਿਲੇ ਜੀਵਨ ਬਾਰੇ ਸਾਰਾ ਕੁਝ ਦੱਸਿਆ ਹੋਇਆ ਹੈ ਕਿ ਕਿਸ ਤਰ੍ਹਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਅਤੇ ਕੈਰਨ ਵੀ ਹੁਣ ਦੁਬਾਰਾ ਮਾਂ ਨਹੀਂ ਬਣ ਸਕਦੀ ।
ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਦੋਨਾਂ ਨੇ ਭਾਰਤੀ ਰੀਤੀ ਰਿਵਾਜ਼ਾਂ ਨਾਲ ਆਪਣਾ ਵਿਆਹ ਕਰਵਾਇਆ ਅਤੇ ਦੋਨਾਂ ਦਾ ਹੀ ਕਹਿਣਾ ਹੈ ਕਿ ਉਹ ਇਕ ਦੂਸਰੇ ਨੂੰ ਪਸੰਦ ਕਰਦੇ ਹਨ । ਫਿਲਹਾਲ ਦੋਨਾਂ ਦੇ ਇਸ ਵਿਆਹ ਦੀ ਆਸ ਪਾਸ ਅਤੇ ਸੋਸ਼ਲ ਮੀਡੀਆ ਉੱਪਰ ਵੀ ਚਰਚਾ ਹੋ ਰਹੀ ਹੈ । ਪ੍ਰਵੀਨ ਦਾ ਕਹਿਣਾ ਹੈ ਕਿ ਉਹ ਪੜ੍ਹਾਈ ਕਰਨ ਦੇ ਬਾਵਜੂਦ ਵੀ ਬੇਰੁਜ਼ਗਾਰ ਹੈ ਅਤੇ ਉਸ ਕੋਲ ਮਿਹਨਤ ਮਜ਼ਦੂਰੀ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ । ਦੋਨਾਂ ਦਾ ਹੀ ਕਹਿਣਾ ਹੈ ਕਿ ਪਹਿਲਾਂ ਪ੍ਰਵੀਨ ਟੂਰਿਸਟ ਵੀਜ਼ਾ ਲੈ ਕੇ ਅਮਰੀਕਾ ਜਾਵੇਗਾ ਅਤੇ ਫਿਰ ਉੱਥੇ ਉਸ ਨੂੰ ਸਥਾਈ ਵੀਜ਼ਾ ਮਿਲ ਜਾਵੇਗਾ ਪਰੰਤੂ ਜੇਕਰ ਕਿਸੇ ਕਾਰਨ ਪ੍ਰਵੀਨ ਨੂੰ ਵੀਜ਼ਾ ਨਹੀਂ ਮਿਲਦਾ ਤਾਂ ਕੈਰਨ ਉਸ ਲਈ ਭਾਰਤ ਆ ਕੇ ਵੀ ਰਹਿਣ ਲਈ ਤਿਆਰ ਹੈ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!