BREAKING NEWS
Search

ਤੇਜ ਮੀਂਹ ਅਤੇ ਹਨੇਰੀ ਨੇ ਕੀ ਕੀ ਕਰਤਾ ਇਸ ਜਗ੍ਹਾ ਦੇਖੋ ਤਾਜਾ ਤਸਵੀਰਾਂ

ਆਈ ਤਾਜਾ ਵੱਡੀ ਖਬਰ

ਕੁਦਰਤ ਦੇ ਰੰਗ ਨੂੰ ਕੋਈ ਨਹੀਂ ਜਾਣ ਸਕਦਾ ਜਦੋਂ ਇਹ ਆਪਣੀ ਆਈ ਤੇ ਆ ਜਾਵੇ ਤਾਂ ਪਲਾਂ ਦੇ ਵਿਚ ਹੀ ਜਲ ਥਲ ਕਰ ਸਕਦੀ ਹੈ। ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਹਨਾਂ ਨੂੰ ਦੇਖਕੇ ਹਰ ਕੋਈ ਹੈਰਾਨ ਹੋ ਰਿਹਾ ਹੈ।

ਮਹਾਰਾਸ਼ਟਰ ‘ਚ ਮੁੰਬਈ ਅਤੇ ਇਸ ਦੇ ਗੁਆਂਢੀ ਜ਼ਿਲ੍ਹਿਆਂ ‘ਚ ਬੁੱਧਵਾਰ ਨੂੰ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਨੇ ਤਹਿਲਕਾ ਮਚਾ ਦਿੱਤਾ। ਪਾਣੀ ਭਰ ਜਾਣ ਨਾਲ ਆਵਾਜਾਈ ਸੇਵਾਵਾਂ ਠੱਪ ਹੋ ਗਈਆਂ, ਜਦਕਿ ਹਵਾਵਾਂ ਨਾਲ ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਭਵਨ ਦੇ ਉੱਪਰ ਲੱਗੇ ਬੋਰਡ ਨੁਕਸਾਨੇ ਗਏ। ਦੱਖਣੀ ਮੁੰਬਈ ਸਥਿਤ ਜਸਲੋਕ ਹਸਪਤਾਲ ਨੂੰ ਕਵਰ ਕਰਨ ਵਾਲੀ ਤਰਪਾਲ ਤੇਜ਼ ਹਵਾਵਾਂ ਨਾਲ ਉੱਡ ਗਈ।

ਸਰਕਾਰੀ ਜੇ.ਜੇ. ਹਸਪਤਾਲ ‘ਚ ਡਾਕਟਰਾਂ ਨੂੰ ਗੋਢਿਆਂ ਤੱਕ ਪਾਣੀ ਤੋਂ ਹੋ ਕੇ ਲੰਘਣਾ ਪਿਆ। ਨਵੀਂ ਮੁੰਬਈ ‘ਚ ਡੀ.ਵਾਈ. ਪਾਟਿਲ ਸਟੇਡੀਅਮ ਦੇ ਛੱਤ ਦੀ ਚਾਦਰ ਤੇਜ਼ ਹਵਾਵਾਂ ਨਾਲ ਉੱਖੜ ਗਈ, ਉਥੇ ਹੀ ਗੁਆਂਢੀ ਰਾਇਗੜ੍ਹ ਜ਼ਿਲ੍ਹੇ ਦੇ ਨਹਾਵਾ ਸ਼ੇਵਾ ‘ਚ ਸਥਿਤ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ‘ਤੇ ਤਾਇਨਾਤ ਤਿੰਨ ਉੱਚ ਸਮਰੱਥਾ ਦੀਆਂ ਕਰੇਨਾਂ ਤੇਜ਼ ਹਵਾਵਾਂ ਨਾਲ ਢਹਿ ਗਈਆਂ।

ਇਸ ਦੌਰਾਨ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਨੇ ਮਸਜਿਦ ਬੰਦਰ ਅਤੇ ਬਾਇਖਲਾ ਸਟੇਸ਼ਨਾਂ ਵਿਚਾਲੇ ਲੋਕਲ ਟਰੇਨ ‘ਚ ਫਸੇ ਕਰੀਬ 150 ਮੁਸਾਫਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਚਰਨੀ ਰੋਡ ਸਟੇਸ਼ਨ ਕੋਲ ਇੱਕ ਦਰੱਖ਼ਤ ਡਿੱਗਣ ਨਾਲ ਅਤੇ ਚਿੰਗਾਰੀ ਨਾਲ ਅੱਗ ਲੱਗਣ ਨਾਲ ਤਾਰ ਅਤੇ ਉਪਕਰਣ ਨੁਕਸਾਨੇ ਗਏ। ਪੱਛਮੀ ਮਹਾਰਾਸ਼ਟਰ ਦੇ ਪੁਣੇ, ਸਤਾਰਾ ਅਤੇ ਕੋਲਹਾਪੁਰ ਜ਼ਿਲ੍ਹਿਆਂ ‘ਚ ਵੀ ਮੀਂਹ ਪਿਆ।

ਮੋਦੀ ਨੇ ਹਾਲਾਤ ‘ਤੇ ਉਧਵ ਨਾਲ ਕੀਤੀ ਗੱਲ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨਾਲ ਗੱਲਬਾਤ ਕਰ ਮੁੰਬਈ ਅਤੇ ਨੇੜਲੇ ਇਲਾਕਿਆਂ ‘ਚ ਭਾਰੀ ਮੀਂਹ ਦੇ ਚੱਲਦੇ ਪੈਦਾ ਹਾਲਤ ‘ਤੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |error: Content is protected !!