BREAKING NEWS
Search

ਤੁਸੀਂ ਵੀ ਇਸ ਤਰਾਂ ਬਣਾ ਸਕਦੇ ਹੋ ਪਰਾਲੀ ਦੇ ਸਸਤੇ ਘਰ, ਲੱਭ ਗਿਆ ਹੈ ਪੱਕਾ ਹੱਲ

ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਸਟੇਡੀਅਮ ਵਿੱਚ ਡਾ. ਹਰਗੁਰਪ੍ਰਤਾਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਲਾਇੰਸ ਇਨਟਰਨੈਸ਼ਨਲ ਕਲੱਬ ਨਿਹਾਲ ਸਿੰਘ ਵਾਲਾ ਵੱਲੋਂ ਦਿਨੋ-ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਤੇ ਪਾਣੀ ਨੂੰ ਬਚਾਉਣ ਲਈ ਵਿਸ਼ੇਸ਼ ਸੈਮੀਨਰ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਯੂ.ਐੱਸ.ਏ ਵਿੱਚ ਝੋਨੇ ਦੀ ਪਰਾਲੀ ਦੇ ਘਰ ਬਣਾਉਣ ਦੇ ਮਾਹਿਰ ਸ: ਹਰਸ਼ਰਨ ਗਿੱਲ ਨੇ ਇਸ ਸੈਮੀਨਰ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਝੋਨੇ ਦੀ ਪਰਾਲੀ ਤੋਂ ਤਿਆਰ ਕੀਤੇ ਘਰਾਂ ਦੇ ਮਾਡਲ ਲੋਕਾਂ ਸਾਹਮਣੇ ਪੇਸ਼ ਕੀਤੇ।

ਉਨ੍ਹਾਂ ਨੇ ਕਿਹਾ ਕਿ ਇਹ ਇੱਟਾਂ ਦੇ ਘਰਾਂ ਦੇ ਮੁਕਾਬਲੇ ਤਿੰਨ ਗੁਣਾ ਘੱਟ ਖਰਚੇ ਤੇ ਤਿਆਰ ਹੁੰਦਾ ਹੈ ਅਤੇ ਇਹ ਘਰ ਗਰਮੀ ਵਿੱਚ ਠੰਡੇ ਅਤੇ ਸਰਦੀਆਂ ਵਿੱਚ ਗਰਮ ਰਹਿੰਦੇ ਹਨ। ਇਸ ਸਮਾਗਮ ਵਿੱਚ ਪੁੱਜੇ ਕਿਸਾਨਾਂ ਤੇ ਹੋਰ ਸਮਾਜ ਸੇਵੀ ਲੋਕਾਂ ਨੇ ਖੁੱਲੇ ਤੌਰ ਤੇ ਵਿਚਾਰ ਚਰਚਾ ਕਰਕੇ ਲੋਕਾਂ ਨੇ ਸਵਾਲ ਜਵਾਬ ਕੀਤੇ ।
ਜਿੰਨਾ ਵਿੱਚ ਮਕਾਨ ਉਸਾਰੀ ਦਾ ਮੁੱਖ ਨੁਕਤਾ ਉਸਨੂੰ ਡੇਅਰੀ ਫਾਰਮਿੰਗ ਨਾਲ ਜੋੜਕੇ ਪੇਸ਼ ਕੀਤਾ।ਇਸ ਮੌਕੇ ਦੀਪ ਹਸਪਤਾਲ ਦੇ ਮਾਹਿਰ ਡਾ.ਹਰਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਅਸੀ ਵਾਤਾਵਰਨ ਅਤੇ ਪਾਣੀ ਨੂੰ ਬਚਾਉਣ ਵਿੱਚ ਅਸਫ਼ਲ ਰਹੇ ਹਾਂ।

ਜਿਸ ਕਾਰਨ ਸਾਨੂੰ ਬਿਮਾਰੀਆਂ ਨੇ ਘੇਰ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗਰੀਬ ਲੋਕਾਂ ਨੂੰ ਪਰਾਲੀ ਨਾਲ ਘਰ ਤਿਆਰ ਕਰਵਾਕੇ ਦੇਵੇ। ਜਿਸ ਨਾਲ ਜਿੱਥੇ ਗਰੀਬ ਲੋਕਾ ਨੂੰ ਛੱਤ ਨਸੀਬ ਹੋਵੇਗੀ, ਉਥੇ ਹੀ ਸਾਡੇ ਲੋਕਾ ਨੂੰ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ।error: Content is protected !!