BREAKING NEWS
Search

ਤੀਹ ਰੁਪਏ ਪਿੱਛੇ ਗਰੀਬ ਨੂੰ ਫਸਾਉਣ ਵਾਲਾ ਕੰਮ ਕੀਤਾ, ਤੁਸੀਂ ਵੀ ਸੁਚੇਤ ਰਹੋ, ਲੋਕ ਅਜਕਲ ਆਹ ਕੁਝ ਕਰਦੇ ਨੇ, ਦੇਖੋ ਵੀਡੀਓ

ਪੰਜਾਬ ਦੇ ਵਿੱਚ ਨਸ਼ਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਭਾਵੇਂ ਸਰਕਾਰ ਦੁਆਰਾ ਨਸ਼ੇ ਦੀ ਰੋਕਥਾਮ ਦੇ ਲਈ ਲਗਾਤਾਰ ਵੱਡੇ-ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਹ ਸਭ ਉਪਰਾਲੇ ਉਸ ਵੇਲੇ ਫੇਲ੍ਹ ਹੁੰਦੇ ਦਿਖਾਈ ਦਿੰਦੇ ਹਨ, ਜਦੋਂ ਨਸ਼ੇ ਦੀਆਂ ਖਬਰਾਂ ਰੋਜ਼ਾਨਾ ਹੀ ਅਖ਼ਬਾਰਾਂ ਵਿੱਚ, ਟੀਵੀ ਉੱਤੇ ਜਾਂ ਫਿਰ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੀਆਂ ਹਨ। ਇਹ ਖਬਰ ਫਰੀਦਕੋਟ ਤੋਂ ਆਈ ਹੈ, ਜਿੱਥੇ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਦੇ ਵਿੱਚ ਤੰਬਾਕੂ ਦੇ ਨਸ਼ੇ ਦੀ ਵੱਡੀ ਸਮੱਗਰੀ ਫੜੀ ਗਈ ਹੈ।

ਦੱਸਣਯੋਗ ਹੈ ਕਿ ਇੱਕ ਰਿਕਸ਼ਾ ਚਾਲਕ ਨੂੰ ਕਿਸੇ ਵਿਅਕਤੀ ਨੇ 30 ਰੁਪਏ ਦੇ ਕੇ ਜੇਲ੍ਹ ਵਿੱਚ ਕੁਝ ਸਾਮਾਨ ਛੱਡਣ ਦੇ ਲਈ ਕਹਿ ਦਿੱਤਾ। ਉਹ ਰਿਕਸ਼ਾ ਵਾਲਾ ਜਦੋਂ ਸਾਮਾਨ ਲੈ ਕੇ ਜੇਲ੍ਹ ਦੇ ਦਰਵਾਜ਼ੇ ਤੇ ਪਹੁੰਚਿਆ ਤਾਂ ਸੁਰੱਖਿਆ ਕਰਮੀਆਂ ਦੁਆਰਾ ਉਸ ਨੂੰ ਰੋਕਿਆ ਗਿਆ ਅਤੇ ਉਸ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ। ਰਿਕਸ਼ਾ ਵਾਲਾ ਨੇ ਦੱਸਿਆ ਕਿ ਉਸ ਵੱਲੋਂ ਇਹ ਸਾਮਾਨ ਜੇਲ ਅੰਦਰ ਬਣੇ ਮੰਦਰ ਵਿੱਚ ਲਿਜਾਇਆ ਜਾਣਾ ਹੈ ਅਤੇ ਇਹ ਸਾਮਾਨ ਇੱਕ ਸਪੀਕਰ ਵਗੈਰਾ ਦਾ ਸੀ।

ਜਦੋਂ ਸੁਰੱਖਿਆ ਕਰਮੀਆਂ ਵੱਲੋਂ ਇਸ ਦੀ ਚੈਕਿੰਗ ਕੀਤੀ ਗਈ ਤਾਂ ਇਸ ਦੇ ਵਿੱਚੋਂ ਉਨ੍ਹਾਂ ਨੂੰ ਵੱਡੇ ਪੱਧਰ ਤੇ ਤੰਬਾਕੂ ਪ੍ਰਾਪਤ ਹੋਇਆ। ਸੂਤਰਾਂ ਮੁਤਾਬਿਕ ਇਸ ਤੰਬਾਕੂ ਦੀ ਕੀਮਤ ਜੇਲ ਦੇ ਬਾਹਰ ਬਹੁਤ ਘੱਟ ਹੈ ਪਰ ਜੇਲ੍ਹ ਦੇ ਅੰਦਰ ਜਾ ਕੇ, ਇੱਕ ਬੀੜੀ 100 ਰੁਪਏ ਦੀ ਵਿਕਦੀ ਹੈ। ਜਦੋਂ ਇਸ ਪੂਰੇ ਮਾਮਲੇ ਦੇ ਬਾਰੇ ਰਿਕਸ਼ਾ ਚਾਲਕ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਗੱਡੀ ਵਿੱਚ ਸਵਾਰ ਸ਼ਖਸ ਨੇ ਉਸ ਨੂੰ ਜੇਲ੍ਹ ਅੰਦਰ ਬਣੇ ਮੰਦਰ ਲਈ ਸਪੀਕਰ ਛੱਡਣ ਦੇ ਲਈ 30 ਰੁਪਏ ਦਿੱਤੇ। ਉਹ ਚੁੱਪ ਚਾਪ ਇਹ ਸਪੀਕਰ ਲੈ ਕੇ ਜੇਲ੍ਹ ਅੰਦਰ ਜਾਣ ਲੱਗਾ ਤਾਂ ਸੁਰੱਖਿਆ ਕਰਮੀਆਂ ਵੱਲੋਂ ਉਸ ਨੂੰ ਰੋਕ ਲਿਆ ਗਿਆ।

ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਆਪਣੇ ਵਿਭਾਗ ਦੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਵੇਖੋ ਇਸ ਮਾਮਲੇ ਦੀ ਪੂਰੀ ਵੀਡੀਓ ਰਿਪੋਰਟ



error: Content is protected !!