BREAKING NEWS
Search

ਤਾਜ਼ਾ ਖ਼ਬਰ: ਹੁਣੇ-ਹੁਣੇ ਮੀਂਹ ਨਾਲ ਵਾਪਰਿਆ ਭਿਆਨਕ ਹਾਦਸਾ,ਮੌਕੇ ਤੇ ਹੋਈਆਂ ਕਈ ਮੌਤਾਂ,ਦੇਖੋ ਪੂਰੀ ਖ਼ਬਰ…

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੁਣੇ ‘ਚ ਮੀਂਹ ਕਾਰਨ ਵਾਪਰਿਆ ਦਰਦਨਾਕ ਹਾਦਸਾ, ਬੱਚਿਆਂ ਸਣੇ 15 ਲੋਕਾਂ ਦੀ ਮੌਤ:ਪੁਣੇ : ਮਹਾਰਾਸ਼ਟਰ ਦੇ ਪੁਣੇ ‘ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਪੁਣੇ ਦੇ ਕੋਂਡਵਾ ਵਿੱਚ ਕੰਧ ਡਿੱਗਣ ਕਾਰਨ ਚਾਰ ਬੱਚਿਆਂ ਸਣੇ 15 ਲੋਕਾਂ ਦੀ ਮੌਤ ਹੋ ਗਈ ਹੈ।ਇਸ ਹਾਦਸੇ ‘ਚ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ ਅਤੇ ਮੌਤਾਂ ਦੀ ਗਿਣਤੀ ਅਜੇ ਹੋਰ ਵੱਧ ਸਕਦੀ ਹੈ।ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਕੰਧ ਕੋਲ ਮਿੱਟੀ ਅਤੇ ਜ਼ਮੀਨ ਗਿਲੀ ਸੀ। ਕੰਧ ਦੇ ਦੂਜੇ ਪਾਸੇ ਝੁੱਗੀਆਂ ਸਨ, ਜਿਨ੍ਹਾਂ ਵਿੱਚ ਲੋਕ ਸੋ ਰਹੇ ਸਨ। ਇਸ ਦੌਰਾਨ ਅਚਾਨਕ ਸੁੱਤੇ ਪਏ ਲੋਕਾਂ ਉੱਤੇ ਕੰਧ ਡਿੱਗੀ ਅਤੇ ਲੋਕ ਉਸ ਵਿੱਚ ਦੱਬ ਗਏ।

ਕੰਧ ਮੋਟੀ ਅਤੇ ਭਾਰੀ ਸੀ, ਜਿਸ ਦੇ ਢਹਿਣ ਨਾਲ ਲੋਕ ਉਸ ਹੇਠ ਦੱਬੇ ਗਏ ਅਤੇ ਲੋਕਾਂ ਨੂੰ ਬਚਣ ਦਾ ਕੋਈ ਮੌਕਾ ਨਾ ਮਿਲਿਆ ਅਤੇ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਦੌਰਾਨ ਹਾਦਸਾ ਵਾਪਰਨ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੈ ਗਿਆ।ਇਹ ਹਾਦਸਾ ਸ਼ੁੱਕਰਵਾਰ ਦੀ ਰਾਤ ਨੂੰ ਵਾਪਰਿਆ ਹੈ। ਇਸ ਮੌਕੇ ‘ਤੇ ਐੱਨ.ਡੀ.ਆਰ.ਐੱਫ. ਦੀ ਟੀਮ ਪਹੁੰਚ ਚੁੱਕੀ ਹੈ ਅਤੇ ਇੱਥੇ ਰਾਹਤ ਤੇ ਬਚਾਅ ਕਾਰਜ ਚੱਲ ਰਹੇ ਹਨ। ਇਸ ਦੌਰਾਨ ਲਾਸ਼ਾਂ ਨੂੰ ਕੰਧ ਦੇ ਮਲਬੇ ਹੇਠੋਂ ਕੱਢਿਆ ਜਾ ਰਿਹਾ ਹੈ ਤੇ ਨਾਲ ਹੀ ਲੋਕਾਂ ਵਿਚ ਭਾਰੀ ਹਫੜਾ-ਦਫੜੀ ਮੱਚੀ ਹੋਈ ਹੈ ਤੇ ਲੋਕਾਂ ਵਿਚ ਕਾਫੀ ਰੋਸ ਵੀ ਹੈ ਕਿਉਂਕਿ ਇੰਨੀਆਂ ਮੌਤਾਂ ਹੋਣ ਤੋਂ ਬਾਅਦ ਪਰਿਵਾਰ ਬਰਬਾਦ ਹੋ ਚੁੱਕੇ ਹਨ |

ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਸਭ ਤੋਂ ਪਹਿਲਾਂ ਦੇਖਣੀ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤੇ ਨਾਲ ਹੀ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰਾਂ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|

Amritsar: Heavy rains in Amritsar on Wednesday. PTI Photo (PTI1_25_2017_000109A) *** Local Caption ***



error: Content is protected !!