BREAKING NEWS
Search

ਤਾਜ਼ਾ ਖ਼ਬਰ: ਹੁਣੇ-ਹੁਣੇ ਪੰਜਾਬ ਸਰਕਾਰ ਨੇ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਕਰ ਦਿੱਤਾ ਇਹ ਵੱਡਾ ਐਲਾਨ,ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਅੱਜ ਦਾ ਯੁੱਗ ਡਿਜੀਟਲ ਬਣ ਗਿਆ ਹੈ । ਜਿਸਦੇ ਚੱਲਦਿਆਂ ਪੰਜਾਬ ਸਰਕਾਰ ਨੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਵੱਡੇ ਬਿਜਲੀ ਖਪਤਕਾਰਾਂ ਲਈ ਇੱਕ ਨਵਾਂ ਹੁਕਮ ਲਾਗੂ ਕੀਤਾ ਹੈ । ਜਿਸ ਵਿੱਚ ਹੁਣ ਇਹ ਖਪਤਕਾਰ ਸਿਰਫ ਆਨਲਾਈਨ ਹੀ ਬਿੱਲ ਜਮ੍ਹਾ ਕਰਾ ਸਕਣਗੇ । ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਹੋਇਆਂ ਕਿਹਾ ਹੈ ਕਿ ਜਿਨ੍ਹਾਂ ਬਿਜਲੀ ਖਪਤਕਾਰਾਂ ਦਾ ਬਿੱਲ 50 ਹਜ਼ਾਰ ਰੁਪਏ ਜਾਂ ਉਸ ਤੋਂ ਉੱਪਰ ਆਉਂਦਾ ਹੈ ਉਨ੍ਹਾਂ ਦੀ ਪੇਮੈਂਟ ਹੁਣ ਸਿਰਫ ਡਿਜੀਟਲੀ ਹੀ ਸਵੀਕਾਰ ਕੀਤੀ ਜਾਵੇਗੀ ।1 ਜੁਲਾਈ 2019 ਤੋਂ ਇਹ ਨਵਾਂ ਹੁਕਮ ਲਾਗੂ ਹੋ ਜਾਵੇਗਾ ।

ਜਿਸਦੇ ਤਹਿਤ PSPCL ਵੱਲੋਂ ਹੁਣ 50 ਹਜ਼ਾਰ ਰੁਪਏ ਤੋਂ ਉੱਪਰ ਵਾਲੇ ਬਿੱਲ ਇੰਟਰਨੈੱਟ ਬੈਂਕਿੰਗ, ਕ੍ਰੈਡਿਟ/ਡੈਬਿਟ ਕਾਰਡ, RTGS, NEFT ਜਾਂ ਕਿਸੇ ਹੋਰ ਮਨਜ਼ੂਰ ਡਿਜੀਟਲ ਮੋਡ ਰਾਹੀਂ ਹੀ ਸਵੀਕਾਰ ਕੀਤੇ ਜਾਣਗੇ ।PSPCL ਦੀ ਵੈੱਬਸਾਈਟ ਅਤੇ ਇਸ ਦੀ ਮੋਬਾਇਲ ਐਪ ਤੋਂ ਇਲਾਵਾ ਉਮੰਗ, SBI Bheem, PNB, ਕੈਨੇਰਾ, ਬੜੌਦਾ ਬੈਂਕ, ਪੰਜਾਬ ਤੇ ਸਿੰਧ ਬੈਂਕ, ਯੂਕੋ ਬੈਂਕ, ਐੱਚ.ਡੀ.ਐੱਫ.ਸੀ. ਪੇਜ਼ੈਪ, ਪੀਟੀਐੱਮ ਆਦਿ ਰਾਹੀਂ ਬਿਜਲੀ ਦੇ ਬਿੱਲ ਦਾ ਭੁਗਤਾਨ ਕੀਤਾ ਜਾ ਸਕਦਾ ਹੈ । ਉੱਥੇ ਹੀ, ਖਪਤਕਾਰ ਬੈਂਕ ਰਾਹੀਂ RTGS, NEFT ਰਾਹੀਂ ਵੀ ਬਿੱਲ ਭਰ ਸਕਦੇ ਹਨ. ਇਸ ਸੁਵਿਧਾ ਲਈ ਉਨ੍ਹਾਂ ਨੂੰ ਪਹਿਲਾਂ PSPCL ਦੀ ਸਾਈਟ ‘ਤੇ ਜਾ ਕੇ ਆਪਣਾ ਬਿਜਲੀ ਖਾਤਾ ਰਜਿਸਟਰ ਕਰਨਾ ਹੋਵੇਗਾ ।

ਦੇਖੋ ਹੋਰ ਤਾਜ਼ਾ ਵੱਡੀ ਖ਼ਬਰ: ਹੁਣ ਨਹੀਂ ਭਟਕੋਗੇ ਰਾਹ, ਮੈਪ ‘ਚ ਆਇਆ ਨਵਾਂ ਸਟੇਅ ਸੇਫਰ ਫੀਚਰ……….
ਗੂਗਲ ਮੈਪ ਨੇ ਬੁੱਧਵਾਰ ਨੂੰ ਆਪਣਾ ‘ਸਟੇਅ ਸੇਫਰ’ ਫੀਚਰ ਜਾਰੀ ਕਰ ਦਿੱਤਾ ਹੈ। ਇਹ ਨਵੀਂ ਫੀਚਰ ਯੂਜ਼ਰ ਨੂੰ ਉਸ ਵੇਲੇ ਅਲਰਟ ਕਰੇਗਾ ਜਦੋਂ ਉਹ ਗਲਤ ਰੂਟ ‘ਤੇ ਚੱਲ ਰਿਹਾ ਹੋਏ। ਇਸ ਤੋਂ ਇਲਾਵਾ ਯੂਜ਼ਰ ਨੂੰ ਆਪਣੀ ਲਾਈਵ ਟ੍ਰਿਪ ਪਰਿਵਾਰ ਤੇ ਦੋਸਤਾਂ ਨਾਲ ਸ਼ੇਅਰ ਕਰਨ ਦੀ ਵੀ ਸੁਵਿਧਾ ਮਿਲੇਗਾ। ਯੂਜ਼ਰ ਇਸ ਨਵੀਂ ਫੀਚਰ ਦਾ ਐਂਡ੍ਰੌਇਡ ਯੂਜ਼ਰ ਗੂਗਲ ਮੈਪ ਦੇ ਲੇਟੈਸਟ ਵਰਸ਼ਨ ਨਾਲ ਇਸਤੇਮਾਲ ਕਰ ਸਕਦੇ ਹਨ।ਮਸਲਨ ਜੇ ਯੂਜ਼ਰ ਕਿਸੇ ਆਟੋ ਰਿਕਸ਼ਾ, ਟੈਕਸੀ ਜਾਂ ਬੱਸ ਵਿੱਚ ਸਫ਼ਰ ਕਰ ਰਿਹਾ ਹੈ ਤਾਂ ਗੂਗਲ ਮੈਪ ਵਿੱਚ ਜਾ ਕੇ ਸਟੇਅ ਸੇਫਰ ਦੀ ਆਪਸ਼ਨ ਚੁਣੇ। ਜਿਵੇਂ ਹੀ ਟੈਕਸੀ ਜਾਂ ਆਟੋ ਗਲਤ ਰਾਹ ‘ਤੇ ਜਾਏਗਾ ਤਾਂ ਇਹ ਫੀਚਰ 500 ਮੀਟਰ ਦੀ ਦੂਰੀ ਮਗਰੋਂ ਯੂਜ਼ਰ ਨੂੰ ਚੇਤਾਵਨੀ ਦਏਗੀ। ਸੁਰੱਖਿਆ ਦੇ ਲਿਹਾਜ਼ ਨਾਲ ਵੀ ਇਹ ਫੀਚਰ ਮਹੱਤਵਪੂਰਨ ਹੈ। ਹੁਣ ਆਟੋ ਰਿਕਸ਼ਾ ਡ੍ਰਾਈਵਰ ਜ਼ਿਆਦਾ ਪੈਸੇ ਲਈ ਗ਼ਲਤ ਜਾਂ ਲੰਮੇ ਰਾਹ ‘ਤੇ ਨਹੀਂ ਲਿਜਾ ਸਕਣਗੇ।

ਇੰਝ ਕਰੋ ਇਸਤੇਮਾਲ

– ਸਭ ਤੋਂ ਪਹਿਲਾਂ ਗੂਗਲ ਮੈਪ ‘ਤੇ ਡੈਸਟੀਨੇਸ਼ਨ ਸਰਚ ਕਰੋ ਤੇ ਡਾਇਰੈਕਸ਼ਨ ਮਿਲਣ ਬਾਅਦ ਸਟਾਰਟ ‘ਤੇ ਕਲਿੱਕ ਕਰੋ।

– ਇਸ ਤੋਂ ਬਾਅਦ ਨਾਲ ਦਿੱਤੀ ਸਟੇਅ ਸੇਫਰ ਆਪਸ਼ਨ ਚੁਣੋ।

– ਸਟੇਅ ਸੇਫਰ ਕਲਿੱਕ ਕਰਦਿਆਂ ਹੀ ਦੋ ਵਿਕਲਪ ਮਿਲਣਗੇ। ਇਸ ਵਿੱਚ ਸ਼ੇਅਰ ਲਾਈਵ ਟ੍ਰਿਪ ਤੇ ਗੈਟ-ਆਫ ਰੂਟ ਅਲਰਟ ਸ਼ਾਮਲ ਹਨ।

– ਸ਼ੇਅਰ ਲਾਈਵ ਟ੍ਰਿਪ ਜ਼ਰੀਏ ਤੁਸੀਂ ਆਪਣੇ ਟ੍ਰਿਪ ਨੂੰ ਵ੍ਹੱਟਸਐਪ ਤੇ ਜੀਮੇਲ ਜ਼ਰੀਏ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸ਼ੇਅਰ ਕਰ ਸਕੋਗੇ।

– ਗੈਟ ਆਫ-ਰੂਟ ਅਲਰਟ ਜ਼ਰੀਏ ਤੁਸੀਂ ਗੂਗਲ ਮੈਪ ਵੱਲੋਂ ਦੱਸੇ ਰੂਟ ਤੋਂ ਵੱਖਰੇ ਰਾਹ ‘ਤੇ 500 ਮੀਟਰ ਦੂਰ ਜਾਂਦਿਆਂ ਹੀ ਯੂਜ਼ਰ ਨੂੰ ਅਲਰਟ ਮਿਲੇਗਾ।



error: Content is protected !!