=== console.log('header!'); // Easy to add and display post grid on your website with or without categoryies filter. Also work with Gutenberg shortcode block.

ਤਾਜ਼ਾ ਖ਼ਬਰ: ਬਿਜਲੀ ਦੇ ਬਿੱਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਕਰ ਦਿੱਤਾ ਇਹ ਵੱਡਾ ਐਲਾਨ,ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਪੰਜਾਬ ਸਰਕਾਰ ਨੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਵੱਡੇ ਬਿਜਲੀ ਖਪਤਕਾਰਾਂ ਲਈ ਨਵਾਂ ਹੁਕਮ ਲਾਗੂ ਕਰ ਦਿੱਤਾ ਹੈ। ਹੁਣ ਇਹ ਖਪਤਕਾਰ ਸਿਰਫ ਆਨਲਾਈਨ ਮਾਧਿਅਮ ਜ਼ਰੀਏ ਹੀ ਬਿੱਲ ਜਮ੍ਹਾ ਕਰਾ ਸਕਣਗੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਹੈ ਕਿ ਜਿਨ੍ਹਾਂ ਬਿਜਲੀ ਖਪਤਕਾਰਾਂ ਦਾ ਬਿੱਲ 50,000 ਰੁਪਏ ਤੋਂ ਉੱਪਰ ਆਉਂਦਾ ਹੈ ਉਨ੍ਹਾਂ ਦੀ ਪੇਮੈਂਟ ਹੁਣ ਸਿਰਫ ਡਿਜੀਟਲੀ ਹੀ ਸਵੀਕਾਰ ਕੀਤੀ ਜਾਵੇਗੀ।

ਇਹ ਨਵਾਂ ਹੁਕਮ 1 ਜੁਲਾਈ 2019 ਤੋਂ ਲਾਗੂ ਹੋ ਜਾਵੇਗਾ। ਇਸ ਤਹਿਤ ਪੀ. ਐੱਸ. ਪੀ. ਸੀ. ਐੱਲ. ਵੱਲੋਂ ਹੁਣ 50 ਹਜ਼ਾਰ ਰੁਪਏ ਤੋਂ ਉੱਪਰ ਵਾਲੇ ਬਿੱਲ ਇੰਟਰਨੈੱਟ ਬੈਂਕਿੰਗ, ਕ੍ਰੈਡਿਟ/ਡੈਬਿਟ ਕਾਰਡ, ਆਰ. ਟੀ. ਜੀ. ਐੱਸ., ਐੱਨ. ਈ. ਐੱਫ. ਟੀ. ਜਾਂ ਕਿਸੇ ਹੋਰ ਮਨਜ਼ੂਰ ਡਿਜੀਟਲ ਮੋਡ ਰਾਹੀਂ ਹੀ ਸਵੀਕਾਰ ਕੀਤੇ ਜਾਣਗੇ।

ਇੰਝ ਕਰ ਸਕਦੇ ਹੋ ਪੇਮੈਂਟ-
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਵੈੱਬਸਾਈਟ ਅਤੇ ਇਸ ਦੀ ਮੋਬਾਇਲ ਐਪ ਦੇ ਇਲਾਵਾ ਉਮੰਗ, ਐੱਸ. ਬੀ. ਆਈ. ਭੀਮ, ਪੀ. ਐੱਨ. ਬੀ., ਕੈਨੇਰਾ, ਬੜੌਦਾ ਬੈਂਕ, ਪੰਜਾਬ ਤੇ ਸਿੰਧ ਬੈਂਕ, ਯੂਕੋ ਬੈਂਕ, ਐੱਚ. ਡੀ. ਐੱਫ. ਸੀ. ਪੇਜ਼ੈਪ, ਪੀਟੀਐੱਮ, ਫੋਨ-ਪੀ, ਗੂਗਲ ਪੇ, ਐਮਾਜ਼ੋਨ ਐੱਮ. ਪੈਸਾ ਜ਼ਰੀਏ ਬਿਜਲੀ ਦੇ ਬਿੱਲ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਉੱਥੇ ਹੀ, ਖਪਤਕਾਰ ਬੈਂਕ ਰਾਹੀਂ ਆਰ. ਟੀ. ਜੀ. ਐੱਸ., ਐੱਨ. ਈ. ਐੱਫ. ਟੀ. ਜ਼ਰੀਏ ਵੀ ਬਿੱਲ ਭਰ ਸਕਦੇ ਹਨ |

ਇਸ ਸੁਵਿਧਾ ਲਈ ਉਨ੍ਹਾਂ ਨੂੰ ਪਹਿਲਾਂ ਪੀ. ਐੱਸ. ਪੀ. ਸੀ. ਐੱਲ. ਸਾਈਟ ‘ਤੇ ਜਾ ਕੇ ਇਕ ਵਾਰ ਆਪਣਾ ਬਿਜਲੀ ਖਾਤਾ ਰਜਿਸਟਰ ਕਰਨਾ ਹੋਵੇਗਾ।ਸਭ ਤੋਂ ਪਹਿਲਾਂ ਅਤੇ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਸਾਡੇ ਪੇਜ਼ ਨਾਲ ਜਰੂਰ ਜੁੜੋ ਜੀ | ਸਾਡੇ ਪੇਜ਼ ਨਾਲ ਜੁੜੇ ਹੋਏ ਦੋਸਤਾਂ ਮਿੱਤਰਾਂ ਦਾ ਅਸੀਂ ਦਿਲ ਤੋਂ ਸੁਕ੍ਰੀਆਂ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਆਤੇ ਸਹੀ ਜਾਣਕਾਰੀ ਤੁਹਾਡੇ ਟੱਕ ਪਹੁੰਚਾਉਣ ਲਈ ਬਚਨਵੰਧ ਹਾਂ |




error: Content is protected !!