BREAKING NEWS
Search

ਤਾਜਾ ਵੱਡੀ ਖ਼ਬਰ: ਇਸ ਸਰਕਾਰ ਨੇ ਕਰ ਦਿੱਤਾ ਐਲਾਨ,ਹੁਣ ਹਰ ਘਰ ਨੂੰ ਇੰਨੇਂ ਯੂਨਿਟ ਬਿਜਲੀ ਮਿਲੇਗੀ ਬਿਲਕੁਲ ਫਰੀ,ਦੇਖੋ ਪੂਰੀ ਖ਼ਬਰ

ਹੁਣੇ ਆਈ ਤਾਜਾ ਵੱਡੀ ਖਬਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਤੁਸੀਂ 200 ਯੂਨਿਟ ਤੱਕ ਬਿਜਲੀ ਖਰਚ ਕਰਦੇ ਹੋ ਤਾਂ ਕੋਈ ਬਿੱਲ ਦੇਣ ਦੀ ਲੋੜ ਨਹੀਂ ਹੈ। ਜੇਕਰ 200 ਯੂਨਿਟ ਤੋਂ ਉੱਪਰ ਖਰਚ ਕਰਦੇ ਹੋ ਤਾਂ ਉਸ ਨੂੰ ਪਹਿਲਾਂ ਦੀ ਤਰ੍ਹਾਂ ਪੂਰਾ ਬਿੱਲ ਦੇਣਾ ਹੋਵੇਗਾ। ਇਸ ਛੋਟ ਨਾਲ ਸਬਸਿਡੀ ‘ਤੇ ਲਗਭਗ 1800 ਕਰੋੜ ਦਾ ਖਰਚਾ ਆਏਗਾ, ਜੋ ਪਹਿਲੇ ਸੀ। ਕੇਜਰੀਵਾਲ ਨੇ ਕਿਹਾ ਕਿ 2013 ਤੋਂ ਪਹਿਲਾਂ 200 ਯੂਨਿਟ ਲਈ 900 ਰੁਪਏ ਦੇਣਾ ਪੈਂਦੇ ਸੀ। ਹੁਣ 200 ਯੂਨਿਟ ਲਈ ਕੋਈ ਪੈਸਾ ਨਹੀਂ ਦੇਣਾ ਪਵੇਗਾ।

ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਬਿਜਲੀ ਕੰਪਨੀਆਂ ਦਾ ਘਾਟਾ 17 ਫੀਸਦੀ ਤੋਂ ਘੱਟ ਕੇ 8 ਫੀਸਦੀ ‘ਤੇ ਆ ਗਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ,”ਜੋ-ਜੋ ਲੋਕ ਦਿੱਲੀ ‘ਚ ਬਿਜਲੀ ਦੀ 200 ਯੂਨਿਟ ਤੱਕ ਖਪਤ ਕਰਦੇ ਹਨ, ਉਨ੍ਹਾਂ ਨੂੰ ਆਪਣੇ ਬਿਜਲੀ ਬਿੱਲ ਦੇਣ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਦੇ ਬਿਜਲੀ ਦੇ ਬਿੱਲ ਮੁਆਫ਼ ਹੋਣਗੇ। ਇਹ ਐਲਾਨ ਇਸ ਲਈ ਸੰਭਵ ਹੋਈ, ਕਿਉਂਕਿ ਦਿੱਲੀ ਦੇ ਲੋਕ ਇਕ ਈਮਾਨਦਾਰ ਸਰਕਾਰ ਨੂੰ ਚੁਣਿਆ।

‘ਆਪ’ ਸਰਕਾਰ ‘ਚ ਬਿਜਲੀ ਸਸਤੀ ਹੋਈ
ਨਾਲ ਹੀ ਉਨ੍ਹਾਂ ਨੇ ਕਿਹਾ,”ਜੇਕਰ ਕੋਈ ਵੀ ਵਿਅਕਤੀ 201 ਯੂਨਿਟ ਬਿਜਲੀ ਵਰਤਦਾ ਹੈ ਤਾਂ ਉਸ ਨੂੰ ਪੂਰੇ ਪੈਸੇ ਦੇਣੇ ਪੈਣਗੇ।” ਉਨ੍ਹਾਂ ਨੇ ਕਿਹਾ,”ਸਾਡੀ ਸਰਕਾਰ ‘ਚ ਦਿੱਲੀ ‘ਚ ਬਿਜਲੀ ਸਸਤੀ ਹੋਈ। ਅਸੀਂ ਬਿਜਲੀ ਦੇ ਹਾਲਾਤ ਬਦਲੇ। ਪਹਿਲੇ ਬਿਜਲੀ ਕੰਪਨੀ ਦੀ ਹਾਲਤ ਖਰਾਬ ਸੀ ਪਰ ਅਸੀਂ ਬਿਜਲੀ ਮਹਿੰਗੀ ਨਹੀਂ ਹੋਣ ਦਿੱਤੀ।” ਉਨ੍ਹਾਂ ਨੇ ਕਿਹਾ ਕਿ ਪਹਿਲੇ ਰੇਟ ਵਧਦੇ ਸਨ। ਬਲੈਕ ਆਊਟ ਦੇ ਹਾਲਾਤ ਸਨ। ਲੋਕ ਬਿਜਲੀ ਦੀਆਂ ਤਾਰਾਂ ਤੋਂ ਪਰੇਸ਼ਾਨ ਸਨ। ਪਾਵਰ ਕੱਟ ਬਹੁਤ ਲੱਗਦੇ ਸਨ ਪਰ ਸਾਡੀ ਮਿਹਨਤ ਅਤੇ ਸਾਫ਼ ਨੀਅਤ ਕਾਰਨ ਬਿਜਲੀ ਦੇ ਬਿੱਲਾਂ ‘ਚ ਭਾਰੀ ਗਿਰਾਵਟ ਆਈ ਹੈ।

ਪੂਰੇ ਦੇਸ਼ ‘ਚ ਬਿਜਲੀ ਦਾ ਹੇਟ ਵਧਿਆ ਅਤੇ ਦਿੱਲੀ ‘ਚ ਰੇਟ ਘੱਟ ਹੋਇਆ। ਇਹ ਇਕ ਚਮਤਕਾਰ ਹੈ। ਦਿੱਲੀ ਦੀਆਂ ਬਿਜਲੀ ਕੰਪਨੀਆਂ ਦਾ ਘਾਟਾ ਘੱਟ ਹੋਇਆ ਹੈ, ਉਨ੍ਹਾਂ ਕੋਲ ਪੈਸਾ ਹੈ ਅਤੇ ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੋਇਆ ਹੈ। ਪਿਛਲੇ 4 ਸਾਲਾਂ ‘ਚ ਬੁਨਿਆਦੀ ਢਾਂਚੇ ‘ਚ ਕਾਫੀ ਸੁਧਾਰ ਹੋਇਆ ਹੈ। ਪੂਰੀ ਦਿੱਲੀ ‘ਚ 24 ਘੰਟੇ ਬਿਜਲੀ ਦਾ ਇੰਤਜ਼ਾਮ ਕੀਤਾ ਹੈ। ਹੁਣ ਪਾਵਰ ਕੱਟ ਲੱਗਣੇ ਬੰਦ ਹੋ ਗਏ ਹਨ।



error: Content is protected !!