BREAKING NEWS
Search

ਤਾਜਾ ਵੱਡੀ ਖਬਰ – ਸਾਬਕਾ ਮੁੱਖ ਮੰਤਰੀ ਗਏ ਕੋਮਾ ਚ ਹਾਲਤ ਖਰਾਬ

ਆਈ ਤਾਜਾ ਵੱਡੀ ਖਬਰ

ਜਿਥੇ ਕਰੋਨਾ ਨੇ ਸਾਰੀ ਦੁਨੀਆਂ ਵਿਚ ਕਹਿਰ ਵਰਤਾਇਆ ਹੋਇਆ ਹੈ ਓਥੇ ਹੁਣ ਇਕ ਬਹੁਤ ਮਾੜੀ ਖਬਰ ਆ ਰਹੀ ਹੈ ਕੇ ਸਾਬਕਾ ਮੁਖ ਮੰਤਰੀ ਦੀ ਸਿਹਤ ਬਹੁਤ ਖ ਰਾ ਬ ਹੋ ਗਈ ਹੈ ਅਤੇ ਹੁਣ ਉਹ ਕੋਮਾ ਵਿਚ ਚਲੇ ਗਏ ਹਨ। ਡਾਕਟਰਾਂ ਨੇ ਓਹਨਾ ਦੀ ਸਿਹਤ ਦੇ ਬਾਰੇ ਵਿਚ ਦੱਸਿਆ ਹੈ ਕੇ ਓਹਨਾ ਦੀ ਸਿਹਤ ਬਹੁਤ ਜਿਆਦਾ ਗੰ ਭੀ ਰ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਕੋਮਾ ‘ਚ ਹਨ। ਐਤਵਾਰ ਨੂੰ ਉਨ੍ਹਾਂ ਦਾ ਮੈਡੀਕਲ ਬੁਲੇਟਿਨ ਆਇਆ ਹੈ, ਜਿਸ ‘ਚ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਰਾਏਪੁਰ ਦੇ ਸ੍ਰੀ ਨਾਰਾਇਣ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਸੁਨੀਲ ਖੇਮਕਾ ਨੇ ਦੱਸਿਆ ਕਿ ਅਜੀਤ ਜੋਗੀ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦਾ ਇਲਾਜ ਡਾ. ਪੰਕਜ ਓਮਰ ਦੀ ਅਗਵਾਈ ਵਾਲੀ 8 ਡਾਕਟਰਾਂ ਦੀ ਟੀਮ ਕਰ ਰਹੀ ਹੈ।

ਖੇਮਕਾ ਨੇ ਕਿਹਾ ਕਿ ਹਾਲੇ ਉਨ੍ਹਾਂ ਦੇ ਦਿਲ ਦੀ ਗਤੀ ਆਮ ਹੈ। ਬਲੱਡ ਪ੍ਰੈਸ਼ਰ ਵੀ ਦਵਾਈਆਂ ਨਾਲ ਨਿਯੰਤਰਿਤ ਹੈ ਪਰ ਸਨਿੱਚਰਵਾਰ ਨੂੰ ਉਨ੍ਹਾਂ ਦਾ ਸਾਹ ਰੁਕਣ ਤੋਂ ਬਾਅਦ ਉਨ੍ਹਾਂ ਦੇ ਦਿਮਾਗ ‘ਚ ਆਕਸੀਜਨ ਨਾ ਪਹੁੰਚ ਪਾਉਣ ਕਾਰਨ ਦਿਮਾਗ ਨੂੰ ਸੰਭਾਵਿਤ ਨੁਕਸਾਨ ਪਹੁੰਚਿਆ ਹੈ। ਮੈਡੀਕਲ ਭਾਸ਼ਾ ‘ਚ ਇਸ ਨੂੰ ਹਾਈਪੋਕਸਿਆ ਕਿਹਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਜੋਗੀ ਦੀ ਨਿਊਰੋਲੋਜਿਕਲ (ਦਿਮਾਗ ਸਬੰਧੀ) ਗਤੀਵਿਧੀਆਂ ਲਗਭਗ ਨਾ ਦੇ ਬਰਾਬਰ ਹੈ। ਅਜੀਤ ਜੋਗੀ ਕੋਮਾ ‘ਚ ਹਨ। ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਡਾਕਟਰ ਨੇ ਕਿਹਾ ਕਿ ਡਾਕਟਰ ਜੋਗੀ ਦੀ ਸਿਹਤ ‘ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਥਿਤੀ ਹਾਲੇ ਵੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਅਗਲੇ 48 ਘੰਟੇ ‘ਚ ਇਹ ਸਮਝ ਆਵੇਗਾ ਕਿ ਉਨ੍ਹਾਂ ਦੇ ਸਰੀਰ ‘ਤੇ ਦਵਾਈਆਂ ਦਾ ਕਿੰਨਾ ਅਸਰ ਹੋ ਰਿਹਾ ਹੈ।

ਦੱਸ ਦੇਈਏ ਕਿ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦੇ ਮੁਖੀ ਅਜੀਤ ਜੋਗੀ ਦੀ ਸਿਹਤ ਖ਼ਰਾਬ ਹੋਣ ‘ਤੇ ਸਨਿੱਚਰਵਾਰ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜੋਗੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਅਜੀਤ ਜੋਗੀ ਸਨਿੱਚਰਵਾਰ ਸਵੇਰੇ ਵਹੀਲਚੇਅਰ ‘ਤੇ ਬਗੀਚੇ ‘ਚ ਘੁੰਮ ਰਹੇ ਸਨ। ਇਸ ਦੌਰਾਨ ਉਹ ਅਚਾਨਕ ਬੇਹੋਸ਼ ਹੋ ਗਏ।

ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਰਾਜਨੀਤੀ ਵਿੱਚ ਆਏ ਅਜੀਤ ਜੋਗੀ ਇਸ ਸਮੇਂ ਮਾਰਵਾਹੀ ਖੇਤਰ ਤੋਂ ਵਿਧਾਇਕ ਹਨ। ਉਨ੍ਹਾਂ ਦੀ ਪਤਨੀ ਰੇਨੂੰ ਜੋਗੀ ਕੋਟਾ ਖੇਤਰ ਤੋਂ ਵਿਧਾਇਕ ਹਨ। ਸਾਲ 2000 ‘ਚ ਜੋਗੀ ਛੱਤੀਸਗੜ੍ਹ ਸੂਬੇ ਦੀ ਸਥਾਪਨਾ ਦੌਰਾਨ ਸੂਬੇ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ ਅਤੇ ਸਾਲ 2003 ਤਕ ਮੁੱਖ ਮੰਤਰੀ ਰਹੇ।



error: Content is protected !!