BREAKING NEWS
Search

ਤਾਜਾ ਵੱਡੀ ਖਬਰ ਪੰਜਾਬ ਚ ਪੈਟਰੌਲ ਤੇ ਡੀਜਲ ਹੋਇਆ ਸਸਤਾ…..

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਵਿਚ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੱਡੀ ਕਟੌਤੀ ਕੀਤੀ ਹੈ। ਸਰਕਾਰ ਨੇ ਬਜਟ ਵਿਚ ਪਟਰੌਲ 5 ਰੁਪਏ ਤੇ ਡੀਜ਼ਲ 1 ਰੁਪਏ ਸਸਤਾ ਕਰਨਾ ਦਾ ਫ਼ੈਸਲਾ ਲਿਆ ਹੈ। ਇਹ ਹੁਕਮ ਅੱਜ ਰਾਤ ਤੋਂ ਲਾਗੂ ਹੋ ਜਾਣਗੇ। ਹੋਰ ਅਹਿਮ ਫ਼ੈਸਲੇ ਲੈਂਦਿਆਂ ਕੈਪਟਨ ਸਰਕਾਰ ਨੇ ਵਿੱਤੀ ਵਰ੍ਹੇ 2019-20 ਦੌਰਾਨ ਸੂਬਾ ਵਾਸੀਆਂ ‘ਤੇ ਕੋਈ ਵੀ ਨਵਾਂ ਟੈਕਸ ਨਾ ਲਾਉਣ ਦਾ ਫ਼ੈਸਲਾ ਕੀਤਾ ਹੈ।

ਮਨਪ੍ਰੀਤ ਬਾਦਲ ਨੇ 1.58.493 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜਿਸ ਵਿਚ ਝੋਨੇ ਦੀ ਪਰਾਲੀ ਦੇ ਸਹੀ ਪ੍ਰਬੰਧਨ ਲਈ 375 ਕਰੋੜ ਰੁਪਏ, ਬੇਜ਼ਮੀਨੇ ਖੇਤ ਮਜ਼ਦੂਰਾਂ ਤੇ ਖ਼ੁਦਕੁਸ਼ੀ ਪੀੜਤ ਕਿਸਾਨੀ ਪਰਿਵਾਰਾਂ ਲਈ 3,000 ਕਰੋੜ, ਦਿਹਾਤੀ ਤੇ ਸ਼ਹਿਰੀ ਖੇਤਰਾਂ ‘ਚ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਫੰਡਾਂ ਦੀ ਦਰ ਕ੍ਰਮਵਾਰ 36.08% ਤੇ 19.94% ਵਧਾਈ, ਵਿੱਦਿਆ ਤੇ ਸਿਹਤ ਖੇਤਰ ਵਿਚ 9.75 ਫ਼ੀਸਦੀ ਤੇ 10.87 ਫ਼ੀਸਦੀ ਦੇ ਹਿਸਾਬ ਨਾਲ ਫੰਡਾਂ ਦੀ ਅਲਾਟਮੈਂਟ ਕੀਤੀ ਜਾਵੇਗੀ।

ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਚੀਨ ਦੇ ਰਾਸ਼ਟਰਪਤੀ ‘ਸ਼ੀ ਚਿਨ ਫਿੰਗ’ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚਕਾਰ ਅਰਜਨਟੀਨਾ ਵਿਚ ਜੀ20 ਸਿਖ਼ਰ ਸਮੇਲਨ ਦੇ ਦੌਰਾਨ ਅਲੱਗ ਤੋਂ ਹੋਈ ਲੰਮੀ ਚਰਚਾ ਤੋਂ ਬਾਅਦ ਆਪਸ ਵਿਚ ਵਪਾਰ ਵਿਚ ਅਮਰੀਕਾ ਵਲੋਂ 90 ਦਿਨ ਲਈ ਕਿਸੇ ਵੀ ਤਰ੍ਹਾਂ ਦਾ ਨਵਾਂ ਸ਼ੁਲਕ ਨਹੀਂ ਲਗਾਉਣ ਉੱਤੇ ਸਹਿਮਤੀ ਬਣੀ ਹੈ। ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਦੀ ਅਗਲੀ ਬੈਠਕ ਵੀਰਵਾਰ ਨੂੰ ਹੋਣ ਜਾ ਰਹੀ ਹੈ। ਓਪੇਕ ਦੀ ਬੈਠਕ ਵਿਚ ਕੱਚੇ ਤੇਲ ਦੇ ਉਤਪਾਦਨ ਵਿਚ ਕਟੌਤੀ ਦੇ ਸੰਕੇਤ ਮਿਲ ਰਹੇ ਹਨ।ਅਜਿਹੇ ਵਿਚ ਆਉਣ ਵਾਲਾ ਹਫ਼ਤਾ ਕਾਫ਼ੀ ਨਿਰਣਾਇਕ ਹੋਵੇਗਾ। ਉਥੇ ਹੀ ਰੁਪਇਆ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਅਤੇ ਹੁਣ ਡਾਲਰ ਦੇ ਮੁਕਾਬਲੇ 70 ਦੇ ਪੱਧਰ ਉੱਤੇ ਆ ਗਿਆ ਹੈ।error: Content is protected !!