=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਤਾਜਾ ਵੱਡੀ ਖਬਰ – ਪੰਜਾਬ ਚ’ ਇਹ ਇਹ ਇਲਾਕੇ ਪੂਰੀ ਤਰਾਂ ਕਰ ਦਿੱਤੇ ਸੀਲ, ਕੰਟੇਨਮੈਂਟ ਜ਼ੋਨਾਂ ਦੀ ਨਵੀਂ ਸੂਚੀ ਹੋਈ ਜ਼ਾਰੀ

ਪੰਜਾਬ ਚ’ ਇਹ ਇਹ ਇਲਾਕੇ ਪੂਰੀ ਤਰਾਂ ਕਰ ਦਿੱਤੇ ਸੀਲ

ਪੂਰੀ ਦੁਨੀਆ ‘ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਪੰਜਾਬ ‘ਚ ਵੀ ਕਾਲ ਬਣਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਕਾਰਨ ਰੋਜ਼ਾਨਾ ਕਿਸੇ ਨਾ ਕਿਸੇ ਜ਼ਿਲ੍ਹੇ ‘ਚੋਂ ਮਰੀਜ਼ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਜਲੰਧਰ ਸ਼ਹਿਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 676 ਤੱਕ ਪਹੁੰਚ ਚੁੱਕੀ ਹੈ ਜਦਕਿ

19 ਲੋਕਾਂ ਨੂੰ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਆਪਣੀ ਜਾਨ ਗੁਆਉਣੀ ਪਈ ਹੈ। ਜਲੰਧਰ ਸ਼ਹਿਰ ‘ਚੋਂ ਰੋਜ਼ਾਨਾ 30 ਤੋਂ ਉੱਪਰ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਜਿੱਥੇ ਸਿਹਤ ਮਹਿਕਮਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਚਿੰਤਾ ‘ਚ ਹੈ, ਉਥੇ ਹੀ ਵੱਧਦੇ ਮਾਮਲਿਆਂ ਨੂੰ ਲੈ ਕੇ ਲੋਕਾਂ ‘ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਧਿਆਨ ‘ਚ ਰੱਖਦੇ ਹੋਏ ਜਲੰਧਰ ਦੇ ਨਵੇਂ ਬਣੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸਖ਼ਤੀ ਅਹਿਮ ਫੈਸਲਾ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਵੱਲੋਂ ਸਖ਼ਤੀ ਵਰਤਦੇ ਹੋਏ ਜਲੰਧਰ ‘ਚ ਕੁਝ ਇਲਾਕੇ ਮਾਈਕਰੋ ਕੰਟੇਨਮੈਂਟ ਜ਼ੋਨ ਅਤੇ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ, ਜੋਕਿ ਪੂਰੀ ਤਰ੍ਹਾਂ ਸੀਲ ਰਹਿਣਗੇ ਅਤੇ ਸਮੇਂ-ਸਮੇਂ ‘ਤੇ ਸਿਹਤ ਮਹਿਕਮੇ ਦੀ ਰਿਪੋਰਟ ਮੁਤਾਬਕ ਇਨ੍ਹਾਂ ਇਲਾਕਿਆਂ ‘ਚ ਤਬਦੀਲੀ ਵੀ ਕੀਤੀ ਜਾਵੇਗੀ। ਇਹ ਫੈਸਲਾ ਸਿਵਲ ਸਰਜਨ ਦੀ ਰਿਪੋਰਟ ਨੂੰ ਵੇਖਦੇ ਹੋਏ ਲਿਆ ਗਿਆ ਹੈ।

ਇਹ ਇਲਾਕੇ ਹੋਣਗੇ ਮਾਈਕ੍ਰੋ ਕੰਟੇਨਮੈਂਟ ਜ਼ੋਨ – ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਲਿਸਟ ‘ਚ ਮੋਹੀਦਰੂ ਮੁਹੱਲਾ, ਟੀਚਰ ਕਾਲੋਨੀ ਗੋਪਾਲ ਨਗਰ, ਫਰੈਂਡਸ ਕਾਲੋਨੀ ਮਕਸੂਦਾਂ, ਰਾਮ ਨਗਰ ਇੰਡਸਟਰੀਅਲ ਏਰੀਆ, ਪਿੰਡ ਨਾਗਰਾ ਬਿਲਗਾ, ਸਿਧਾਰਥ ਨਗਰ, ਸੈਨਿਕ ਵਿਹਾਰ, ਉਪਕਾਰ ਨਗਰ, ਪੁਰਾਣਾ ਸੰਤੋਖਪੁਰਾ, ਬਾਂਸਾ ਵਾਲਾ ਬਾਜ਼ਾਰ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ‘ਚ 5 ਤੋਂ ਵਧੇਰੇ ਪਾਜ਼ੇਟਿਵ ਕੇਸ ਪਾਏ ਗਏ ਹਨ।

ਇਹ ਇਲਾਕੇ ਹੋਣਗੇ ਕੰਟੇਨਮੈਂਟ ਜ਼ੋਨ – ਕੰਟੇਨਮੈਂਟ ਜ਼ੋਨ ਦੀ ਲਿਸਟ ‘ਚ ਸਰਵਹਿਤਕਾਰੀ ਸਕੂਲ ਵਿਦਿਆ ਧਾਮ ਸੂਰੀਆ ਇਨਕਲੇਵ, ਬੱਬੂ ਬਾਬੇ ਵਾਲੀ ਗਲੀ (ਭਾਰਗੋਂ ਕੈਂਪ) ਸ਼ਾਮਲ ਹਨ। ਇਨ੍ਹਾਂ ਇਲਾਕਿਆਂ ‘ਚ 10 ਤੋਂ ਵਧੇਰੇ ਪਾਜ਼ੇਟਿਵ ਪਾਏ ਗਏ ਹਨ। ਹਦਾਇਤਾਂ ਜਾਰੀ ਕਰਦੇ ਹੋਏ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੰਟੇਨਮੈਂਟ ਜ਼ੋਨ ਅਤੇ ਮਾਈਕਰੋ ਕੰਟੇਨਮੈਂਟ ਜ਼ੋਨ ਨੂੰ ਸਿਹਤ ਮਹਿਕਮੇ ਦੇ ਪ੍ਰੋਟੋਕਾਲ ਮੁਤਾਬਕ ਪੂਰੀ ਤਰ੍ਹਾਂ ਸੀਲ ਰੱਖਿਆ ਜਾਵੇਗਾ ਅਤੇ ਸਮੇਂ-ਸਮੇਂ ‘ਤੇ ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਕੰਟੇਨਮੈਂਟ ਜ਼ੋਨ ਅਤੇ ਮਾਈਕਰੋ ਕੰਟੇਨਮੈਂਟ ਜ਼ੋਨ ਦੀ ਲਿਸਟ ਰਿਵਾਈਜ਼ ਕੀਤੀ ਜਾਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਇਲਾਕਿਆਂ ‘ਚ ਸਿਹਤ ਮਹਿਕਮੇ ਦੇ ਇਕ ਅਧਿਕਾਰੀ, ਪੁਲਸ ਅਧਿਕਾਰੀ ਅਤੇ ਇਕ ਡਾਕਟਰ ਦੀ ਵੀ ਡਿਊਟੀ ਲਗਾਈ ਗਈ ਹੈ, ਜੋ ਰੋਜ਼ਾਨਾ ਤਿੰਨ ਵਾਰ ਇਨ੍ਹਾਂ ਇਲਾਕਿਆਂ ਦੀ ਚੈਕਿੰਗ ਕਰਨਗੇ।




error: Content is protected !!