BREAKING NEWS
Search

ਤਾਜਾ ਵੱਡੀ ਖਬਰ – ਨੌਜਵਾਨ ਕੁੜੀ ਨੇ ਆਪਣੇ ਆਪ ਨੂੰ ਗੇਟ ਟੱਪ ਕੇ ਬਚਾਇਆ (ਲਾਈਵ ਵੀਡੀਓ ਦੇਖੋ )

ਅੰਮ੍ਰਿਤਸਰ – ਅਜੌਕੇ ਸਮਾਜ ‘ਚ ਅੱਜ ਵੀ ਦਾਜ ਦੇ ਲਾਲਚੀ ਸਹੁਰੇ ਪਰਿਵਾਰਾਂ ਵਲੋਂ ਆਪਣੀਆਂ ਨੂੰਹਾਂ ‘ਤੇ ਕਈ ਤਰ੍ਹਾਂ ਦੇ ਕਹਿਰ ਕੀਤਾ ਜਾ ਰਹੇ ਹਨ, ਜਿਸ ਕਾਰਨ ਕਈ ਕੁੜੀਆਂ ਦੇ ਘਰ ਵਸਣ ਤੋਂ ਪਹਿਲਾਂ ਹੀ ਉਜੜ ਰਹੇ ਹਨ। ਅਜਿਹੀ ਹੀ ਇਕ ਹੋਰ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਸਾਹਮਣੇ ਆਈ ਹੈ, ਜਿਥੇ ਇਕ ਨੂੰਹ ਨੂੰ ਉਸ ਦੇ ਹੀ ਸਹੁਰਾ ਪਰਿਵਾਰ ਵਾਲਿਆਂ ਨੇ ਆਪਣੇ ਹੀ ਘਰ ‘ਚ ਬੰਧਕ ਬਣਾ ਲਿਆ ਅਤੇ ਘਰ ਨੂੰ ਬਾਹਰੋਂ ਤਾਲਾ ਲੱਗਾ ਕੇ ਆਪ ਫਰਾਰ ਹੋ ਗਏ।

ਮਿਲੀ ਜਾਣਕਾਰੀ ਅਨੁਸਾਰ ਸਹੁਰੇ ਪਰਿਵਾਰ ਵਲੋਂ ਕੁੜੀ ਨੂੰ ਬੰਧਕ ਬਣਾ ਕੇ ਰੱਖਣ ਦਾ ਪਤਾ ਲੱਗਣ ‘ਤੇ ਉਸ ਦੇ ਪੇਕੇ ਪਰਿਵਾਰ ਨੇ ਘਰ ਦੇ ਬਾਹਰ ਹੰਗਾਮਾਂ ਕਰਕੇ ਆਲੇ-ਦੁਆਲੇ ਦੇ ਲੋਕਾਂ ਨੂੰ ਇਕੱਠਾ ਕਰ ਲਿਆ। ਇਸ ਗੱਲ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਸ ਵੀ ਉਥੇ ਪਹੁੰਚ ਗਈ, ਜਿਸ ਨੇ ਬੜੀ ਮੁਸ਼ਕਲ ਨਾਲ ਕੁੜੀ ਨੂੰ ਗੇਟ ਟਪਾ ਕੇ ਬਾਹਰ ਲਿਆਂਦਾ। ਪੁਲਸ ਨੂੰ ਸ਼ਿਕਾਇਤ ਦਰਜ ਕਰਾਉਂਦਿਆਂ ਕੁੜੀ ਦੇ ਪਰਿਵਾਰ ਨੇ ਉਸ ਦੇ ਸਹੁਰਾ ਪਰਿਵਾਰ ‘ਤੇ ਦਾਜ ਲਈ ਉਸ ਨੂੰ ਤੰਗ-ਪਰੇਸ਼ਾਨ ਕਰਨ ਤੇ ਕੁਤਮਰ ਕਰਕੇ ਉਸ ਦਾ ਗਰਭ ਗਿਰਾਉਣ ਦੇ ਦੋਸ਼ ਲਗਾਏ ਹਨ।

ਦੱਸ ਦੇਈਏ ਕਿ ਇਸ ਸਾਰੇ ਮਾਮਲੇ ਦੇ ਪਿੱਛੇ ਕੁੜੀ ਦੇ ਪਰਿਵਾਰ ਵਲੋਂ ਪ੍ਰਤਾਪ ਸਿੰਘ ਨਾਂ ਦੇ ਵਿਅਕਤੀ ‘ਤੇ ਮਾਮਲਾ ਦਰਜ ਕਰਵਾਇਆ ਗਿਆ ਸੀ, ਜਿਸ ਦੇ ਬਦਲੇ ਉਹ ਹੁਣ ਉਸ ਦੇ ਸਹੁਰੇ ਪਰਿਵਾਰ ਨਾਲ ਮਿਲ ਕੇ ਇਹ ਸਭ ਕਰਵਾ ਰਿਹਾ ਹੈ। ਇਸ ਦੌਰਾਨ ਕੁੜੀ ਦੇ ਪਿਤਾ ਨੇ ਦੋਹਾਂ ਪਰਿਵਾਰਾਂ ਖਿਲਾਫ ਕਾਰਵਾਈ ਕਰਨ ਦੀ ਗੱਲ ਕਰਦਿਆਂ ਇਨਸਾਫ ਦੀ ਮੰਗ ਕੀਤੀ ਹੈ।

ਉਥੇ ਹੀ ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਪੀੜਤਾ ਦੇ ਬਿਆਨਾਂ ‘ਤੇ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ। ਇਸ ਸਾਰੇ ਮਾਮਲੇ ਦੀ ਸੱਚਾਈ ਕੀ ਹੈ, ਇਹ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦੀ ਹੈ ਪਰ ਹੁਣ ਇਹ ਮਾਮਲਾ ਪੂਰੇ ਇਲਾਕੇ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।error: Content is protected !!