ਟਰੰਪ ਨੇ ਮੋਦੀ ਨੂੰ ਫੋਨ ਤੇ ਦਿੱਤੀ ਗੁਪਤ ਜਾਣਕਾਰੀ

ਵਾਸ਼ਿੰਗਟਨ: ਚੀਨ ਨਾਲ ਜਾਰੀ ਸਰਹੱਦੀ ਵਿਵਾਦ ਵਿੱਚ ਅਮਰੀਕਾ ਨੇ ਭਾਰਤ ਨੂੰ ਸਮਰਥਨ ਦੇ ਦਿੱਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਭਾਰਤ-ਚੀਨ ਹੱਦ ‘ਤੇ ਤਣਾਅ ਇੱਕ ਚੇਤਾਵਨੀ ਹੈ ਤੇ ਭਾਰਤ ਇਸ ਵੇਲੇ ਚੀਨ ਦੀਆਂ ਹਰਕਤਾਂ ਨੂੰ ਅਣਦੇਖਿਆ ਨਾ ਕਰੇ ਕਿਉਂਕਿ ਚੀਨੀ ਸਿਰਫ ਬਿਆਨਬਾਜ਼ੀ ਨਹੀਂ ਕਰਦੇ।

ਟਰੰਪ ਪ੍ਰਸ਼ਾਸਨ ਵਿੱਚ ਦੱਖਣ ਤੇ ਮੱਧ ਏਸ਼ੀਆ ਬਿਊਰੋ ਦੀ ਮੁਖੀ ਏਲਿਸ ਵ੍ਹੇਲਜ਼ ਨੇ ਕਿਹਾ ਹੈ ਕਿ ਚਾਹੇ ਦੱਖਣੀ ਚੀਨ ਸਾਗਰ ਹੋਵੇ ਜਾਂ ਭਾਰਤ ਨਾਲ ਸਰਹੱਦ ‘ਤੇ ਹੋਵੇ, ਅਸੀਂ ਚੀਨ ਵੱਲੋਂ ਉਕਸਾਉਣ ਤੇ ਗੜਬੜੀ ਫੈਲਾਉਣ ਵਾਲੀਆਂ ਹਰਕਤਾਂ ਨੂੰ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਚੀਨ ਦੀਆਂ ਇਨ੍ਹਾਂ ਹਰਕਤਾਂ ਦੇ ਵਿਰੋਧ ਵਿੱਚ ਅਮਰੀਕਾ, ਭਾਰਤ, ਆਸਟ੍ਰੇਲੀਆ ਤੇ ਆਸੀਆਨ ਦੇਸ਼ਾਂ ਨੇ ਏਕੇ ਦਾ ਪ੍ਰਗਟਾਵਾ ਕੀਤਾ ਹੈ।

ਨਵੀਂ ਦਿੱਲੀ ਵਿੱਚ ਫ਼ੌਜੀ ਸੂਤਰਾਂ ਮੁਤਾਬਕ ਚੀਨੀ ਫ਼ੌਜ ਨੇ ਪੇਂਗੋਂਗ ਝੀਲ ਦੇ ਨੇੜੇ ਤੇੜੇ ਆਪਣੀ ਮੌਜੂਦਗੀ ਵਧਾ ਦਿੱਤੀ ਹੈ। ਇਸ ਲਈ ਕਿਸੇ ਅਣਸੁਖਾਵੇਂ ਹਾਲਾਤ ਨੂੰ ਨਜਿੱਠਣ ਲਈ ਡੇਮਚੌਕ ਤੇ ਦੌਲਤ ਬੇਗ ਓਲਡੀ ਵਰਗੀਆਂ ਥਾਵਾਂ ‘ਤੇ ਵਾਧੂ ਫ਼ੌਜ ਤਾਇਨਾਤ ਕਰ ਦਿੱਤੀ ਹੈ। ਵ੍ਹੇਲਜ਼ ਨੇ ਚੀਨ ਵੱਲੋਂ ਪੂਰੇ ਦੱਖਣੀ ਚੀਨ ਸਾਗਰ ‘ਤੇ ਆਪਣੇ ਕਾਬਜ਼ ਹੋਣ ਦਾ ਦਾਅਵਾ ਕੀਤਾ ਹੈ ਜਦਕਿ ਵੀਅਤਨਾਮ, ਮਲੇਸ਼ੀਆ, ਫਿਲੀਪੀਨਜ਼, ਬਰੂਨੇਈ ਤੇ ਤਾਇਵਾਨ ਇਸ ਦੇ ਉਲਟ ਦਾਅਵਾ ਕਰ ਰਹੇ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਤਾਜਾ ਵੱਡੀ ਖਬਰ – ਟਰੰਪ ਨੇ ਮੋਦੀ ਨੂੰ ਫੋਨ ਤੇ ਦਿੱਤੀ ਗੁਪਤ ਜਾਣਕਾਰੀ ,ਪੈ ਗਈਆਂ ਸੋਚਾਂ
ByadminMay 21, 2020Comments Off on ਤਾਜਾ ਵੱਡੀ ਖਬਰ – ਟਰੰਪ ਨੇ ਮੋਦੀ ਨੂੰ ਫੋਨ ਤੇ ਦਿੱਤੀ ਗੁਪਤ ਜਾਣਕਾਰੀ ,ਪੈ ਗਈਆਂ ਸੋਚਾਂ
Previous Postਕਰੋਨਾ ਪੌਜੇਟਿਵ ਮਿਲਣ ਤੇ ਇਹ ਇਲਾਕਾ ਹੋਇਆ ਸੀਲ ਪਈਆਂ ਭਾਜੜਾਂ
Next Postਅਮਰੀਕਾ ਨੇ ਖੋਲਤੇ ਦਰਵਾਜ਼ੇ ਲੁਟੋ ਨਜਾਰੇ - ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ