BREAKING NEWS
Search

ਤਾਜਾ ਵੱਡੀ ਖਬਰ-ਕਲਯੁਗੀ ਪੁੱਤ ਨੇ ਮੰਗ ਪੂਰੀ ਨਾ ਹੋਣ ‘ਤੇ ਕੀਤਾ ਮਾਂ ਦਾ ਕਤਲ, ਬਾਰ – ਬਾਰ ਏਹੀ ਕਰਦਾ ਸੀ ਮੰਗ….

ਮੰਗ ਪੂਰੀ ਨਾ ਹੋਣ ‘ਤੇ ਕਲਯੁੱਗੀ ਪੁੱਤ ਨੇ ਕੀਤਾ ਮਾਂ ਦਾ ਕਤਲ

ਥਾਣਾ ਮੁਕੰਦਪੁਰ ਦੇ ਪਿੰਡ ਖਾਨਖਾਨਾ ‘ਚ ਇਕ ਕਲਯੁਗੀ ਪੁੱਤ ਦੀ ਮੰਗ ਨਾ ਪੂਰੀ ਹੋਣ ‘ਤੇ ਉਸ ਵਲੋਂ ਆਪਣੀ ਮਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਕਰ ਦਿੱਤਾ ਗਿਆ। ਪਿੰਡ ਖਾਨਖਾਨਾ ਤੋਂ ਬਤੁੱਲੀ ਰੋਡ ‘ਤੇ ਬਾਹਰ ਬਣੀ ਇਕ ਕੋਠੀ ‘ਚ ਪੂਨੀਆਂ ਤੋਂ ਆ ਕੇ ਰਹਿੰਦੇ ਪਰਿਵਾਰ ਦੇ ਨਸ਼ੇੜੀ ਵੱਡੇ ਲੜਕੇ ਹਰਜੀਤ ਸਿੰਘ ਵਲੋਂ ਆਪਣੀ ਮਾਤਾ ਲਖਵਿੰਦਰ ਕੌਰ (55) ਪਤਨੀ ਪਰਮਿੰਦਰਜੀਤ ਸਿੰਘ ਦਾ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਸਿਰ ਤੇ ਗਰਦਨ ‘ਤੇ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ ਹੈ।

ਥਾਣਾ ਮੁਕੰਦਪੁਰ ਵਿਖੇ ਪਰਿਵਾਰ ਵਲੋਂ ਦਿੱਤੇ ਬਿਆਨਾਂ ‘ਚ ਕਿਹਾ ਗਿਆ ਕਿ ਹਰਜੀਤ ਸਿੰਘ ਅਕਸਰ ਘਰ ਤੋਂ ਬਾਹਰ ਹੀ ਰਹਿੰਦਾ ਸੀ ਤੇ ਨਸ਼ੇ ਕਰਨ ਦਾ ਆਦੀ ਹੈ। ਜੋ ਆਪਣੀ ਨਸ਼ੇ ਦੀ ਲੋੜ ਪੂਰੀ ਕਰਨ ਲਈ ਆਪਣੀ ਮਾਂ ਨੂੰ ਤੰਗ ਪਰੇਸ਼ਾਨ ਕੀਤਾ, ਜਿਸ ਦੀ ਮੰਗ ਨਾ ਪੂਰੀ ਹੋਣ ‘ਤੇ ਉਸ ਨੇ ਮਾਂ ਦਾ ਕਤਲ ਕਰ ਦਿੱਤਾ। ਮੰਗਲਵਾਰ ਦੁਪਹਿਰ ਕਰੀਬ 2.15 ਵਜੇ ਮ੍ਰਿਤਕਾ ਲਖਵਿੰਦਰ ਕੌਰ ਦਾ ਛੋਟਾ ਲੜਕਾ ਜਸਵੰਤ ਸਿੰਘ ਜੋ ਕਿ ਕਿਸੇ ਨਿੱਜੀ ਕੰਮ ਲਈ ਘਰੋਂ ਬਾਹਰ ਗਿਆ ਹੋਇਆ ਸੀ ਜਦ ਉਹ ਘਰ ਵਾਪਸ ਆਇਆ ਤਾਂ ਉਸ ਦਾ ਵੱਡਾ ਭਰਾ ਹਰਜੀਤ ਸਿੰਘ ਉਸ ਨੂੰ ਦੇਖ ਘਰੋਂ ਭੱਜ ਗਿਆ। ਜਿਸ ਉਪਰੰਤ ਜਸਵੰਤ ਨੇ ਤੁਰੰਤ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ ਤੇ ਪੁਲਸ ਨੂੰ ਸੂਚਿਤ ਕੀਤਾ।

ਥਾਣਾ ਮੁਕੰਦਪੁਰ ਦੇ ਐੱਸ. ਐੱਚ. ਓ. ਤੇ ਆਈ. ਓ. ਜਗਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਲਖਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਮੁਕੱਦਮਾ ਦਰਜ ਕਰ ਕੇ ਛਾਣਬੀਨ ਸ਼ੁਰੂ ਕਰ ਦਿੱਤੀ ਗਈ ਹੈ। ਜਦਕਿ ਮੌਕੇ ‘ਤੇ ਪਹੁੰਚੇ ਡੀ. ਐੱਸ. ਪੀ. ਬੰਗਾ ਨਵਦੀਪ ਸਿੰਘ ਮਾਹਲ ਨੇ ਸਾਰੇ ਪਾਸੇ ਨਾਕਾਬੰਦੀ ਕਰਵਾ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕੁਝ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਨਸ਼ੇੜੀ ਹਰਜੀਤ ਸਿੰਘ ਜਦੋਂ ਵੀ ਘਰ ਆਉਂਦਾ ਤਾਂ ਘਰਦਿਆਂ ਨੂੰ ਹਮੇਸ਼ਾ ਪੈਸਿਆਂ ਲਈ ਤੰਗ-ਪ੍ਰੇਸ਼ਾਨ ਕਰਦਾ ਸੀ, ਅੱਜ ਵੀ ਆਪਣੇ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਆਪਣੀ ਮਾਂ ਤੋਂ ਪੈਸਿਆਂ ਦੀ ਮੰਗ ਕਰਦਾ ਸੀ। ਮੰਗ ਪੂਰੀ ਨਾ ਹੁੰਦੀ ਵੇਖ ਉਸ ਨੇ ਆਪਣੀ ਮਾਂ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ।



error: Content is protected !!