ਸਰਕਾਰ ਨੇ ਹੁਣੇ ਕਰਤਾ ਐਲਾਨ ਸਟੂਡੈਂਟਾਂ ਨੂੰ ਮਿਲਣਗੇ 1100 ਡਾਲਰ

ਆਸਟਰੇਲੀਆ ਦੇ ਵਿਕਟੋਰੀਆ ਸੂਬੇ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਣ ਮੁਸ਼ਕਲਾਂ ਦਾ ਸਾਹਮਣਾ ਕਰਨ ਰਹੇ ਭਾਰਤੀਆਂ ਸਣੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਲਈ 4.5 ਕਰੋੜ ਆਸਟਰੇਲੀਆਈ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਪੈਕੇਜ ਨਾਲ ਸੂਬੇ ਵਿਚ ਰਹਿ ਰਹੇ 40,000 ਤੋਂ ਵੀ ਵਧੇਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਲਾਭ ਮਿਲੇਗਾ।

ਸਮਝਿਆ ਜਾ ਰਿਹਾ ਹੈ ਕਿ ਸੂਬਾ ਐਮਰਜੰਸੀ ਸਹਿਯੋਗ ਪੈਕੇਜ ਦੇ ਤੌਰ ‘ਤੇ ਹਰੇਕ ਵਿਦਿਆਰਥੀ ਨੂੰ 1,100 ਆਸਟਰੇਲੀਆਈ ਡਾਲਰ (716 ਅਮਰੀਕੀ ਡਾਲਰ) ਦੀ ਰਾਸ਼ੀ ਦਿੱਤੀ ਜਾਵੇਗੀ। ਐਲਾਨ ਕਰਦੇ ਹੋਏ ਸੂਬੇ ਦੇ ਮੁਖੀ ਡੈਨੀਅਲ ਐਂਡ੍ਰਿਊਸ ਨੇ ਕਿਹਾ ਕਿ ਵਿਦੇਸ਼ੀ ਵਿਦਿਆਰਥੀ ਸਾਡੀ ਸਿੱਖਿਆ ਪ੍ਰਣਾਲੀ, ਸਾਡੀ ਅਰਥਵਿਵਸਥਾ ਤੇ ਸਾਡੇ ਭਾਈਚਾਰੇ ਦਾ ਮਹੱਤਵਪੂਰਨ ਅੰਗ ਹੈ। ਉਹ ਵਿਕਟੋਰੀਆ ਦੇ ਲਈ ਕਿੰਨਾ ਕੁਝ ਕਰਦੇ ਹਨ। ਸਿਰਫ ਫੀਸ ਦੇ ਰਾਹੀਂ ਹੀ ਉਹ ਸਾਨੂੰ ਨਹੀਂ ਦਿੰਦੇ,

ਬਲਕਿ ਸਾਡੇ ਕਾਰੋਬਾਰਾਂ ਦੇ ਲਈ ਆਰਥਿਕ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਹਨ ਤੇ ਸਾਡੇ ਸਮਾਜ ਨੂੰ ਖੁਸ਼ਹਾਲ ਬਣਾਉਂਦੇ ਹਨ। ਉਹਨਾਂ ਕਿਹਾ ਕਿ ਇਸ ਮਹਾਮਾਰੀ ਦੇ ਕਾਰਣ ਵਿਦੇਸ਼ੀ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਅਸਥਾਈ ਨੌਕਰੀਆਂ ਖਤਮ ਹੋ ਗਈਆਂ ਹਨ।

ਡੈਨੀਅਲ ਨੇ ਕਿਹਾ ਕਿ ਸੰਘੀ ਸਰਕਾਰ ਵਲੋਂ ਲਾਗੂ ਕੀਤੀਆਂ ਗਈਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਵੀ ਕਈ ਲੋਕਾਂ ਤੱਕ ਨਹੀਂ ਪਹੁੰਚ ਸਕਿਆ ਹੈ। ਉਹਨਾਂ ਕਿਹਾ ਕਿ ਵਿਕਟੋਰੀਆ ਵਿਚ ਰਹਿ ਰਹੇ ਵਿਦੇਸ਼ੀ ਵਿਦਿਆਰਥੀ ਲੋੜ ਦੀਆਂ ਚੀਜ਼ਾਂ ਖਰੀਦ ਸਕਣ ਤੇ ਇਸ ਮਹਾਮਾਰੀ ਦੀ ਮਾਰ ਝੱਲ ਸਕਣ, ਇਹ ਪੁਖਤਾ ਕਰਨ ਲਈ 4.5 ਕਰੋੜ ਆਸਟਰੇਲੀਆਈ ਡਾਲਰ ਦਾ ਰਾਹਤ ਫੰਡ ਸਥਾਪਿਤ ਕੀਤਾ ਜਾ ਰਿਹਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Home ਤਾਜਾ ਜਾਣਕਾਰੀ ਤਾਜਾ ਵੱਡੀ ਖਬਰ – ਇਸ ਦੇਸ਼ ਦੀ ਸਰਕਾਰ ਨੇ ਹੁਣੇ ਕਰਤਾ ਐਲਾਨ ਸਟੂਡੈਂਟਾਂ ਨੂੰ ਮਿਲਣਗੇ 1100 ਡਾਲਰ ਮੁਫ਼ਤ

ਤਾਜਾ ਜਾਣਕਾਰੀ
ਤਾਜਾ ਵੱਡੀ ਖਬਰ – ਇਸ ਦੇਸ਼ ਦੀ ਸਰਕਾਰ ਨੇ ਹੁਣੇ ਕਰਤਾ ਐਲਾਨ ਸਟੂਡੈਂਟਾਂ ਨੂੰ ਮਿਲਣਗੇ 1100 ਡਾਲਰ ਮੁਫ਼ਤ
ByadminApril 29, 2020Comments Off on ਤਾਜਾ ਵੱਡੀ ਖਬਰ – ਇਸ ਦੇਸ਼ ਦੀ ਸਰਕਾਰ ਨੇ ਹੁਣੇ ਕਰਤਾ ਐਲਾਨ ਸਟੂਡੈਂਟਾਂ ਨੂੰ ਮਿਲਣਗੇ 1100 ਡਾਲਰ ਮੁਫ਼ਤ
Previous Postਇਸ ਤਰਾਂ ਕੋਰੋਨਾ ਦੇ ਫੈਲਣ ਬਾਰੇ 2 ਹਫਤੇ ਪਹਿਲਾ ਅੰਦਾਜ਼ਾ ਲਾਉਣ 'ਚ ਮਦਦ ਕਰ ਸਕਦੈ ਮੋਬਾਇਲ ਡਾਟਾ
Next Postਕੋਰੋਨਾ ਦੇ ਸੰਕਟ ਦੌਰਾਨ ਬੈਲਜੀਅਮ ਦੇ ਰਿਹੈ ਜਿਆਦਾ ਫ੍ਰੈਂਚ ਫ੍ਰਾਈਜ਼ ਖਾਣ ਦੀ ਸਲਾਹ, ਇਹ ਹੈ ਕਾਰਨ