ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਦੋਂ ਫਰੀਜਰ ‘ਚ ਰੱਖੀ ਮ੍ਰਿਤਕ ਦੇਹ 5 ਘੰਟੇ ਬਾਅਦ ਜਿਊਂਦੀ ਪਾਈ ਗਈ – ਦੇਖੋ ਤਾਜਾ ਵੱਡੀ ਖਬਰ

ਕਾਲਾ ਸੰਘਿਆਂ, 14 ਮਈ – ਸਥਾਨਕ ਕਸਬੇ ‘ਚ ਬਾਬਾ ਨੰਦ ਚੰਦ ਮ੍ਰਿਤਕ ਦੇਹ ਸੰਭਾਲ ਘਰ ਵਿਖੇ ਰੱਖੀ ਮ੍ਰਿਤਕ ਦੇਹ 5 ਘੰਟੇ ਬਾਅਦ ਜਿਊਂਦੀ ਪਾਈ ਜਾਣ ਦਾ ਸਨਸਨੀ ਖੇਦ ਸਮਾਚਾਰ ਮਿਲਿਆ ਹੈ। ਸਥਾਨਕ ਪੁਲਿਸ ਚੌਂਕੀ ਦੇ ਇੰਚਾਰਜ ਠਾਕੁਰ ਸਿੰਘ ਏ. ਐੱਸ. ਆਈ. ਅਤੇ ਬਾਬਾ ਨੰਦ ਚੰਦ ਮ੍ਰਿਤਕ ਦੇਹ ਸੰਭਾਲ ਘਰ ਦੇ ਸੇਵਾਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 2-30 ਕੁ ਵਜੇ ਪ੍ਰਵੀਨ ਕੁਮਾਰੀ ਪਤਨੀ ਬ੍ਰਹਮ ਦੱਤ ਉਮਰ ਅੰਦਾਜ਼ਨ 65 ਕੁ ਸਾਲ ਮ੍ਰਿਤਕ ਦੇਹ ਫ਼ਰੀਜਰ (ਮੋਰਚਰੀ) ‘ਚ ਰੱਖ ਕੇ ਗਏ ਸਨ।

ਮੋਰਚਰੀ ਦੇ ਸੇਵਾਦਾਰ ਗੁਰਦੀਪ ਸਿੰਘ ਨੇ ਕਿਹਾ ਕਿ ਕਰੀਬ 7 ਕੁ ਵਜੇ ਉਸ ਨੇ ਫਰੀਜਰ ਖ਼ੋਲ ਕੇ ਮ੍ਰਿਤਕ ਨੂੰ ਵੇਖਿਆ ਤਾਂ ਉਸ ਨੂੰ ਬਾਡੀ ਹਰਕਤ ਕਰਦੀ ਤੇ ਸਾਹ ਚਲਦੇ ਲੱਗੇ ਤਾਂ ਉਸ ਨੇ ਫਰੀਜਰ ਦਾ ਬੂਹਾ ਖ਼ੋਲ ਦਿੱਤਾ ਤੇ ਮਾਤਾ ਨੂੰ ਚੂਲੀ ਨਾਲ ਪਾਣੀ ਪਿਆਇਆ ਜੋ ਉਸ ਨੇ ਪੀ ਲਿਆ। ਪਰਿਵਾਰ ਵਾਲੇ ਕਰੀਬ 8 ਕੁ ਵਜੇ ਮਾਤਾ ਨੂੰ ਇੱਥੋਂ ਸਰਕਾਰੀ ਹਸਪਤਾਲ ਕਪੂਰਥਲੇ ਲੈ ਗਏ ਜਿੱਥੇ ਖ਼ਬਰ ਲਿਖੇ ਜਾਣ ਤੱਕ ਮਾਤਾ ਠੀਕ ਦੱਸੀ ਜਾ ਰਹੀ ਹੈ।


ਤਾਜਾ ਜਾਣਕਾਰੀ
ਜਦੋਂ ਫਰੀਜਰ ‘ਚ ਰੱਖੀ ਮ੍ਰਿਤਕ ਦੇਹ 5 ਘੰਟੇ ਬਾਅਦ ਜਿਊਂਦੀ ਪਾਈ ਗਈ – ਦੇਖੋ ਤਾਜਾ ਵੱਡੀ ਖਬਰ
ByadminMay 14, 2019Comments Off on ਜਦੋਂ ਫਰੀਜਰ ‘ਚ ਰੱਖੀ ਮ੍ਰਿਤਕ ਦੇਹ 5 ਘੰਟੇ ਬਾਅਦ ਜਿਊਂਦੀ ਪਾਈ ਗਈ – ਦੇਖੋ ਤਾਜਾ ਵੱਡੀ ਖਬਰ
Previous Postਮਾਂ ਨੇ ਆਪਣੀ ਹੀ ਮਾਸੂਮ ਧੀ ਨੂੰ ਗਲਾ ਕੁੱਟ ਕੇ ਦਿੱਤੀ ਦਰਦਨਾਕ ਮੌਤ ਤੇ ਕਾਰਨ ਜਾਣ ਕੇ ਤੁਹਾਡੇ ਵੀ ਹੋ ਜਾਣਗੇ ਰੌਗਟੇ ਖੜ੍ਹੇ
Next Postਨਵ ਵਿਆਹੀ ਵਹੁਟੀ ਕਰਕੇ ਹੋ ਗਿਆ ਵੱਡਾ ਕਾਂਡ, ਚਾਵਾਂ ਨਾਲ ਜਿਸ ਨੂੰ ਵਿਆਹ ਕੇ ਲਿਆਏ ਸੀ ਘਰ, ਉਸੀ ਨੇ ਘਰ ਕੀਤਾ ਤਬਾਹ, ਦੇਖੋ ਵੀਡੀਓ