ਜਲੰਧਰ : ਕਈ ਵਾਰ ਪਤੀ- ਪਤਨੀ ਦੇ ਝਗਰੇ ਦਾ ਅੰਤ ਬਹੁਤ ਹੀ ਮਾੜਾ ਬਣ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਜਲੰਧਰ ਦਾ ਸਾਹਮਣੇ ਆਇਆ ਜਿੱਥੇ ਭਾਰਗਵ ਕੈਂਪ ਦੀ ਰਹਿਣ ਵਾਲੀ ਔਰਤ ਨੇ ਕਿਹਾ ਹੈ ਕਿ ਉਸ ਦਾ ਪਤੀ ਰੋਜ਼ ਰਾਤ ਉਸ ਦੇ ਸਿਰ ‘ਤੇ ਪਸਤਤੋਲ ਤਾਣ ਕੇ ਕਹਿੰਦਾ ਹੈ ਕਿ
ਜੇਕਰ ਉਸ ਨੇ ਕਿਸੇ ਗੱਲ ‘ਤੇ ਬਹਿਸ ਕੀਤੀ ਤਾਂ ਉਹ ਉਸ ਨੂੰ ਗੋ*ਲ਼ੀ ਦੇਵੇਗਾ। ਔਰਤ ਨੇ ਪਤੀ ‘ਤੇ ਪਸਤਤੋਲ ਨਾਲ ਡਰਾਉਣ ਅਤੇ ਗਰਮ ਚਿਮਟੇ ਨਾਲ ਸਾੜਨ ਦਾ ਦਾਸ਼ ਲਗਾਇਆ ਹੈ।
ਮਿਨਾਕਸ਼ੀ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਸ ਦੀ ਤਿੰਨ ਸਾਲਾ ਦੀ ਧੀ ਹੈ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਪਤੀ ਨੇ ਉਸ ਨਾਲ ਇਸਤਰਾਂ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ ਮਾਮਲਾ ਜੱਜ ਦੇ ਕੋਲ ‘ਚ ਵੀ ਪਹੁੰਚਿਆ ਸੀ ਜਿਸ ਤੋਂ ਬਾਅਦ ਜੱਜ ਸਾਹਿਬ ਦੀ ਹਦਾਇਤ ‘ਤੇ ਬੇਟੀ ਦੇ ਭਵਿੱਖ ਖਾ਼ਤਰ ਉਹ ਪਤਨੀ ਨਾਲ ਦੁਬਾਰਾ ਰਹਿਣ ਲੱਗੀ।
ਮਿਨਾਕਸ਼ੀ ਨੇ ਕਿਹਾ ਕਿ ਬੀਤੇ ਕੁਝ ਮਹੀਨੇ ਤੋਂ ਪਤੀ ਨੇ ਉਸ ਨਾਲ ਫਿਰ ਓਹੀ ਕੰਮ ਸ਼ੁਰੂ ਕਰ ਦਿੱਤਾ ਹੈ। ਉਹ ਰੋਜ਼ ਉਸ ਨਾਲ ਏਹੀ ਹਾਲ ਕਰਦਾ ਹੈ। ਪਤੀ ਉਸ ‘ਤੇ ਤਾਣ ਕੇ ਕਹਿੰਦਾ ਹੈ ਕਿ ਜੇਕਰ ਮੇਰੇ ਨਾਲ ਕਿਸੇ ਗੱਲ ‘ਤੇ ਕੋਈ ਉੱਚੀ ਗਲ੍ਹ ਕੀਤੀ ਤਾਂ …..।
ਉਸ ਨੇ ਦੱਸਿਆ ਕਿ ਬੀਤੀ ਰਾਤ ਤਾਂ ਹੱਦ ਹੀ ਪਾਰ ਹੋ ਗਈ। ਗੱਟਾ ਤਾਣ ਕੇ ਪਤੀ ਨੇ ਉਸ ਨੂੰ ਪਹਿਲਾਂ ਲਾਹਣ ਪਿਆਈ ਅਤੇ ਫਿਰ ਚਿਮਟਾ ਤਤਾ ਕਰ ਕੇ ਉਸ ਦੇ ਦੋਨੋਂ ਹੱਥਾਂ ਤੇ ਲਗਾਇਆ । ਮੀਨਾਕਸ਼ੀ ਨੇ ਆਪਣੇ ਦੋਹੇ ਤੇ ਪਏ ਹੋਏ ਨਿਸ਼ਾਨ ਵੀ ਦਿਖਾਏ।
ਤਾਜਾ ਜਾਣਕਾਰੀ