ਪੰਜਾਬ ‘ਚ ਤੇਜ਼ ਮੀਂਹ ਨਾਲ ਹਨੇਰੀ ਤੂਫ਼ਾਨ ਦੀ ਚਿਤਾਵਨੀ
ਜਲੰਧਰ . ਮੌਸਮ ਵਿਭਾਗ ਦੇ ਤਾਜਾ ਅਨੁਮਾਨ ਮੁਤਾਬਿਕ 29,20 ਅਤੇ 31 ਮਈ ਨੂੰ ਪੂਰੇ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਰਾਜਸਥਾਨ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਪੰਜਾਬ ਦੇ ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਲੁਧਿਆਣਾ, ਪਟਿਆਲਾ, ਸੰਗਰੂਰ, ਬਰਨਾਲਾ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਦਰਮਿਆਨੇ ਤੋਂ ਭਾਰੀ ਰੂਪ ਵਿਚ ਮੀਂਹ ਪੈ ਸਕਦਾ ਹੈ। ਬਾਕੀ ਜ਼ਿਲ੍ਹਿਆਂ ਵਿੱਚ ਜਿਵੇਂ ਫਾਜਿਲਕਾ, ਮਾਨਸਾ, ਹੁਸ਼ਿਆਰਪੁਰ, ਰੋਪੜ, ਫਤਿਹਗੜ੍ਹ ਸਾਹਿਬ ਅਤੇ ਹਰਿਆਣਾ ਵਿੱਚ ਗੰਗਾਨਗਰ, ਹਿਸਾਰ, ਰੋਹਤਕ ਜੀਂਦ ਵਿੱਚ ਹਲਕੇ ਤੋਂ ਮੱਧਮ ਰੂਪ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿੱਚ ਇਹ ਬਦਲਾਅ 28 ਮਈ ਨੂੰ ਸੁਰੂ ਹੋ ਜਾਵੇਗਾ।
ਕੁਝ ਖੇਤਰਾਂ ਵਿੱਚ ਜਿਵੇਂ ਪਟਿਆਲਾ, ਸੰਗਰੂਰ, ਬਰਨਾਲਾ, ਅੰਬਾਲਾ, ਯਮੁਨਾਨਗਰ ਪਾਨੀਪਤ, ਸੋਨੀਪਤ, ਕੈਥਲ, ਹੁਸ਼ਿਆਰਪੁਰ, ਰੋਪੜ ਜ਼ਿਲਿਆਂ ਵਿੱਚ 28 ਮਈ ਨੂੰ ਹਲਕਾ ਮੀਹ ਜਾ ਕਿਣਮਿਣ ਦੀ ਸੰਭਾਵਨਾ ਰਹੇਗੀ, ਪਰ ਮੀਂਹ ਦੇ ਨਾਲ ਹਨੇਰੀ ਤੇ ਤੂਫ਼ਾਨ ਦਾ ਜਿਆਦਾ ਅਸਰ 29 ਤੋਂ 31 ਮਈ ਤੱਕ ਰਹੇਗਾ।
ਗਰਮੀ ਤੋਂ ਵੱਡੀ ਰਾਹਤ ਜਲਦ:
ਜਿਵੇਂ ਕਿ ਪਹਿਲਾਂ ਹੀ ਮਈ ਅੰਤ ਤੇ ਜੂਨ ਦੇ ਸ਼ੁਰੂ ਚ “ਵੈਸਟਰਨ ਡਿਸਟ੍ਬੇਂਸ” ਸਦਕਾ ਮੀਂਹ-ਹਨੇਰੀਆਂ ਦੀ ਉਮੀਦ ਕੀਤੀ ਜਾ ਰਹੀ ਸੀ। 29-30-31 ਮਈ ਨੂੰ ਸਮੁੱਚੇ ਸੂਬੇ ਚ ਗਰਜ/ਚਮਕ ਤੇ ਹਨੇਰੀਆਂ(75-90kph) ਨਾਲ਼ ਦਰਮਿਆਨੇ ਤੋਂ ਭਾਰੀ ਮੀਂਹ ਦੀ ਆਸ ਹੈ। ਵੈਸਟਰਨ ਡਿ ਸ ਟ੍ਬੇਂ ਸ ਤੇ ਖਾੜੀ ਬੰਗਾਲ ਦੀਆਂ ਨਮ ਹਵਾਂਵਾਂ ਦੇ ਸਾਂਝੇ ਪੋ੍ਗਰਾਮ ਸਦਕਾ, ਤ ਕ ੜੀ ਆਂ ਕਾਰਵਾਈਆਂ ਦਾ ਇਹ ਦੌਰ 2 ਜੂਨ ਤੱਕ ਜਾਰੀ ਰਹਿ ਸਕਦਾ ਹੈ। ਜਿਸ ਨਾਲ ਹੁਣੇ ਹੀ ਸ਼ੁਰੂ ਹੋਈ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਹੁਣ 42-45° ਵਿਚਕਾਰ ਚੱਲ ਰਿਹਾ ਦਿਨ ਦਾ ਪਾਰਾ, ਹਨੇਰੀਆਂ ਤੇ ਬਰਸਾਤਾਂ ਨਾਲ਼ 30° ਤੋਂ ਵੀ ਹੇਠਾਂ ਆ ਜਾਵੇਗਾ। ਕੁੱਲ ਮਿਲਾਕੇ ਮਈ ਅੰਤ ਤੇ ਜੂਨ ਦਾ ਆਰੰਭ ਠੰਢਾ ਤੇ ਲੂ ਰਹਿਤ ਹੋਵੇਗਾ।
ਹਾਲਾਂਕਿ ਸਿਸਟਮ ਦਾ ਅਸਰ 28 ਮਈ ਤੋਂ ਹੀ ਤੇਜ਼ ਦੱਖਣ-ਪੂਰਬੀ ਹਵਾਂਵਾਂ(40-50kph) ਨਾਲ ਸ਼ੁਰੂ ਹੋ ਜਾਵੇਗਾ, ਜੋ ਕਿ ਸਵੇਰ ਵੇਲੇ ਠੰਢੀਆਂ ਰਹਿਣਗੀਆਂ ਪਰ ਮੀਂਹ ਦੀ ਆਮਦ ਤੋਂ ਪਹਿਲਾਂ ਤੇਜ਼ ਦੱਖਣ-ਪੂਰਬੀ ਹਵਾਂਵਾਂ ਨਾਲ਼ ਅਸਮਾਨੀ ਚੜ੍ਹੀ ਰਾਜਸਥਾਨੀ ਰੇਤ(ਮਾਲਵਾ ਚ) ਤੇ ਵਧੀ ਹੋਈ ਨਮੀ ਨਾ ਕੇਵਲ ਦਿਨ ਬਲਕਿ ਰਾਤਾਂ ਨੂੰ ਵੀ ਅ ਸ ਹਿ ਜ ਬਣਾ ਦੇਵੇਗੀ।
ਤਾਜਾ ਜਾਣਕਾਰੀ