ਮੁੰਡੇ ਵਾਲਿਆਂ ਨੇ ਦੇਖੋ ਕੀ ਕਰਤੂਤ ਕੀਤੀ ਤਾਏ ਨੂੰ ਮੁੰਦਰੀ ਨਾ ਪਾਉਣਾ ਤੇ
ਤਾਏ ਨੂੰ ਮੁੰਦਰੀ ਪਾਉਣਾ ਭੁੱਲੇ ਕੁੜੀ ਵਾਲੇ, ਗਾਲਾਂ ਕੱਢ ਮੁੰਡੇ ਵਾਲਿਆਂ ਵਾਪਸ ਮੋੜੀ ਬਰਾਤ, ਜਾਣੋ ਪੂਰਾ ਮਾਮਲਾ,ਜਲੰਧਰ: ਬੀਤੇ ਦਿਨ ਜਲੰਧਰ ਦੇ ਇੱਕ ਹੋਟਲ ‘ਚ ਸ਼ਾਦੀ ਦਾ ਮੰਡਪ ਸਜਿਆ ਹੋਇਆ ਸੀ ਤੇ ਹਰ ਪਾਸੇ ਲੋਕ ਵਧਾਈਆਂ ਦੇ ਰਹੇ ਸਨ। ਲੋਕ ਆ ਰਹੇ ਸਨ ਤੇ ਇੰਤਜ਼ਾਰ ਸਿਰਫ ਬਰਾਤ ਦੇ ਆਉਣ ਦਾ ਸੀ, ਪਰ ਬਰਾਤ ਆਉਣ ਤੋਂ ਬਾਅਦ ਜੋ ਕੁਝ ਹੋਇਆ ਉਹ ਕਿਸੇ ਨੇ ਸੁਪਨੇ ‘ਚ ਵੀ ਨਹੀਂ ਸੋਚਿਆ ਸੀ।
ਦਰਅਸਲ ਜੰਮੂ ਤੋਂ ਆਇਆ ਇਕ ਪਰਿਵਾਰ ਜੋਕਿ ਪਿਛਲੇ ਲੱਗਭਗ 3-4 ਮਹੀਨਿਆਂ ਤੋਂ ਜਲੰਧਰ ‘ਚ ਰਹਿ ਰਿਹਾ ਹੈ। ਅੱਜ ਉਨ੍ਹਾਂ ਦੀ ਲੜਕੀ ਪਾਇਲ ਦਾ ਵਿਆਹ ਜਲੰਧਰ ਸੋਢਲ ਦੇ ਰਹਿਣ ਵਾਲੇ ਰੋਹਿਤ ਨਾਲ ਸੀ।
ਜਦੋਂ ਬਰਾਤ ਹੋਟਲ ‘ਚ ਪਹੁੰਚ ਤਾਂ ਮੇਲਣੀਆਂ ਸ਼ੁਰੂ ਹੋਈਆਂ, ਇਸ ਦੌਰਾਨ ਮੁੰਡੇ ਵਾਲਿਆਂ ਵਲੋਂ ਤਾਏ ਦੀ ਮੇਲਣੀ ‘ਤੇ ਸੋਨੇ ਦੀ ਮੁੰਦੀ ਨਾ ਮਿਲਣ ‘ਤੇ ਲੜਾਈ ਝਗੜਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਲੜਕੇ ਵਲੋਂ ਸਟੇਜ ‘ਤੇ ਆ ਕੇ ਗਲਤ ਸ਼ਬਦ ਬੋਲੇ।
ਇਸ ਦੌਰਾਨ ਲੜਕੀ ਦੀ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਡੇ ਕੋਲੋ ਸੋਨੇ ਦੇ ਗਹਿਣੇ, ਗੱਡੀ ਤੇ 20 ਲੱਖ ਰੁਪਏ ਦੀ ਮੰਗ ਕੀਤੀ ਤੇ ਲੜਕੀ ਵਾਲਿਆਂ ਨੇ ਕਿਹਾ ਸਾਡੇ ਕੋਲ ਪੈਸੇ ਨਹੀਂ ਹਨ ਤਾਂ ਮੁੰਡੇ ਵਾਲੇ ਬਰਾਤ ਵਾਪਸ ਲੈ ਗਏ। ਇਸ ਘਟਨਾ ਬਾਰੇ ਜਦੋਂ ਸਥਾਨਕ ਪੁਲਿਸ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਮੌਕੇ ‘ਤੇ ਪਹੁੰਚ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
Home ਤਾਜਾ ਜਾਣਕਾਰੀ ਤਾਏ ਨੂੰ ਮੁੰਦਰੀ ਨਾ ਪਾਉਣਾ ਤੇ ਮੁੰਡੇ ਵਾਲਿਆਂ ਨੇ ਦੇਖੋ ਕੀ ਕਰਤੂਤ ਕੀਤੀ (ਤਾਜਾ ਵੱਡੀ ਖਬਰ ਦੀ ਵੀਡੀਓ )
ਤਾਜਾ ਜਾਣਕਾਰੀ